ਜਲੰਧਰ : ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਉਣ ਵਾਲੀ ਸਨੈਪਚੈਟ ਬਹੁਤ ਜਲਦ ਆਪਣਾ ਪਹਿਲਾ ਹਾਰਡਵੇਅਰ ਪ੍ਰੋਡਕਟ ਲਾਂਚ ਕਰਨ ਜਾ ਰਹੀ ਹੈ। ਸਨੈਪ ਇੰਕ ਨੇ ਇਸ ਪ੍ਰੋਡਕਟ ਦਾ ਨਾਂ "ਸਪੈਕਟੇਕਲਜ਼" ਰੱਖਿਆ ਹੈ ਅਤੇ ਆਪਣੇ ਨਾਂ ਮੁਤਾਬਕ ਇਹ ਸਟਾਈਲਿਸ਼ ਡਿਜ਼ਾਈਨ ਵਾਲੇ ਚਸ਼ਮੇ ਹਨ। ਕੰਪਨੀ ਦਾ ਕਹਿਣਾ ਹੈ ਕਿ ਸਪੈਕਟੇਕਲਜ਼ ਤੁਹਾਨੂੰ ਉਨ੍ਹਾਂ ਯਾਦਾਂ ਨੂੰ ਸਮੇਟਣ 'ਚ ਮਦਦ ਕਰਨਗੇ, ਜਿਨ੍ਹਾਂ ਨੂੰ ਅਸੀਂ ਜ਼ਿਆਦਾਤਰ ਰਿਕਾਰਡ ਨਹੀਂ ਕਰ ਪਾਉਂਦੇ। ਆਓ ਜਾਣਦੇ ਹਾਂ ਆਖਿਰ ਕੀ ਹੈ ਖਾਸ ਸਨੈਪਚੈਟ ਸਪੈਕਟੇਕਲਜ਼ 'ਚ :
ਸਨੈਪਚੈਟ ਦੇਖਣ 'ਚ ਸਟਾਈਲਿਸ਼ ਚਸ਼ਮੇ ਤਾਂ ਹਨ ਹੀ ਪਰ ਇਨ੍ਹਾਂ ਚਸ਼ਮਿਆਂ 'ਚ ਕੈਮਰਾ ਲੱਗਾ ਹੋਇਆ ਹੈ। ਇਹ ਕੈਮਰਾ 10 ਸੈਕੇਂਡ ਦੀ ਸ਼ਾਰਟ ਵੀਡੀਓ ਰਿਕਾਰਡ ਕਰਦਾ ਹੈ। ਅਜਿਹਾ ਕਰਨ ਲਈ ਤੁਹਾਨੂੰ ਕੈਮਰਾ ਲੈਂਜ਼ ਦੇ ਉੱਪਰ ਲੱਗਾ ਬਟਨ ਪੈੱ੍ਰਸ ਕਰਨਾ ਹੁੰਦਾ ਹੈ ਅਤੇ ਹਰ ਵਾਰ ਪ੍ਰੈਸ ਕਰਨ 'ਤੇ ਇਕ ਨਵੀਂ ਵੀਡੀਓ ਕ੍ਰੀਏਟ ਕਰਦਾ ਹੈ। ਖਾਸ ਗੱਲ ਇਹ ਹੈ ਕਿ ਸਪੈਕਟੇਕਲਜ਼ 115 ਡਿਗਰੀ ਫੀਲਡ ਵਿਊ 'ਚ ਸਰਕਲ ਵੀਡੀਓ ਰਿਕਾਰਡਿੰਗ ਕਰਦੇ ਹਨ। ਇਹ ਸਪੈਕਟੇਕਲਜ਼ ਸਨੈਪਚੈਟ ਐਪ ਨਾਲ ਵਾਈ-ਫਾਈ ਜਾਂ ਬਲੂਟੁੱਥ ਦੀ ਮਦਦ ਨਾਲ ਕੁਨੈਕਟ ਹੋ ਕੇ ਸ਼ੇਅਰਿੰਗ ਨੂੰ ਆਸਾਨ ਬਣਾ ਦੇਣਗੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਸਪੈਕਟੇਕਲਜ਼ ਦੇਖਣ 'ਚ ਘੱਟੋ-ਘੱਟ ਗੂਗਲ ਗਲਾਸਿਜ਼ ਤੋਂ ਬਿਹਤਰ ਹਨ।ਚਸ਼ਮੇ 'ਚ ਲੱਗਾ ਹੈ ਵੀਡੀਓ ਕੈਮਰਾ
ਕੰਪਨੀ ਨੇ ਬਦਲਿਆ ਆਪਣਾ ਨਾਂ
ਸਨੈਪਚੈਟ ਨੇ ਆਪਣਾ ਨਾਂ ਬਦਲ ਲਿਆ ਹੈ। ਉਪਰ ਤੁਸੀਂ ਪੜ੍ਹਿਆ ਕਿ ਅਸੀਂ ਕੰਪਨੀ ਦਾ ਨਾਂ ਸਨੈਪ ਇੰਕ ਲਿਖਿਆ ਹੈ। 5 ਸਾਲ ਪਹਿਲਾਂ ਸ਼ੁਰੂ ਹੋਈ ਕੰਪਨੀ Picaboo, ਜਿਸ ਦਾ ਨਾਂ ਬਦਲ ਕੇ ਸਨੈਪਚੈਟ ਰੱਖਿਆ ਗਿਆ ਸੀ, ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ ਤੇ ਸਨੈਪਚੈਟ 'ਚੋਂ 'ਚੈਟ' ਸ਼ਬਦ ਨੂੰ ਹਟਾ ਕੇ 'ਇੰਕ' ਐਡ ਕੀਤਾ ਗਿਆ ਹੈ। ਆਫਿਸ਼ੀਅਲਜ਼ ਦਾ ਕਹਿਣਾ ਹੈ ਕਿ ਇਹ ਅਸੀਂ ਯੂਜ਼ਰਜ਼ ਲਈ ਕੀਤਾ ਹੈ, ਜਿਵੇਂ ਤੁਸੀਂ ਸਨੈਪਚੈਟ ਜਾਂ ਸਪੈਕਟੇਕਲਜ਼ ਲਿਖ ਕੇ ਸਰਚ ਕਰੋਗੇ ਤਾਂ ਤੁਹਾਨੂੰ ਫਨ ਸਟੱਫ ਮਿਲੇਗਾ ਤੇ ਸਨੈਪ ਇੰਕ ਸਰਚ ਕਰਨ 'ਤੇ ਕੰਪਨੀ ਦੇ ਬਿਜ਼ਨੈੱਸ ਨਾਲ ਸੰਬੰਧਿਤ ਜਾਣਕਾਰੀ ਮਿਲੇਗੀ।
ਡਿਜ਼ਾਈਨ : ਸਪੈਕਟੇਕਲਜ਼ ਦਾ ਡਿਜ਼ਾਈਨ ਆਮ ਹੈ ਅਤੇ ਇਹ 3 ਵਾਈਬ੍ਰੈਂਟ ਰੰਗਾਂ 'ਚ ਆਉਣਗੇ। ਗਲਾਸ ਆਰਮ 'ਚ ਇਸ ਦੀ ਬੈਟਰੀ ਤੇ ਸੈਂਸਰ ਲੱਗੇ ਹਨ ਅਤੇ ਚਸ਼ਮੇ ਦੇ ਹਿੰਜ 'ਤੇ ਲੱਗੇ ਬਟਨ ਨਾਲ ਇਹ ਵੀਡੀਓ ਰਿਕਾਰਡ ਕਰਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਚਸ਼ਮੇ ਡੈਡੀਕੇਟਿਡ ਚਾਰਜਿੰਗ ਕੇਸ ਅਤੇ ਕੇਬਲ ਨਾਲ ਆਉਣਗੇ।
ਹਾਈਬ੍ਰਿਡ ਟੈਕਨਾਲੋਜੀ ਦੇ ਨਾਲ ਭਾਰਤ ਵਿਚ ਲਾਂਚ ਹੋਵੇਗੀ ਨਵੀਂ Accord
NEXT STORY