ਜਲੰਧਰ- ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਸੋਨੀ ਨੇ ਸੋਮਵਾਰ ਨੂੰ ਭਾਰਤ 'ਚ ਆਪਣਾ ਐਕਸਪੀਰੀਆ ਐਕਸ.ਜ਼ੈੱਡ.ਐੱਸ. ਸਮਾਰਟਫੋਨ ਨਵੀਂ ਦਿੱਲੀ 'ਚ ਆਯੋਜਿਤ ਇਕ ਈਵੈਂਟ 'ਚ ਲਾਂਚ ਕਰ ਦਿੱਤਾ ਹੈ। ਸੋਨੀ ਐਕਸਪੀਰੀਆ ਐਕਸ.ਜ਼ੈੱਡ.ਐੱਸ. ਸਮਾਰਟਫੋਨ ਦੀ ਕੀਮਤ 49,990 ਰੁਪਏ ਹੈ। ਇਹ ਸਮਾਰਟਫੋਨ ਐਕਸਕਲੂਜ਼ੀਵ ਤੌਰ 'ਤੇ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਮਿਲੇਗਾ। ਇਸ ਤੋਂ ਇਲਾਵਾ ਸੋਨੀ ਦੇ ਸਟੋਰ 'ਤੇ ਵੀ ਐਕਸਪੀਰੀਆ ਐਕਸ.ਜ਼ੈੱਡ.ਐੱਸ. ਨੂੰ ਉਪਲੱਬਧ ਕਰਾਇਆ ਜਾਵੇਗਾ। ਫੋਨ ਲਈ 4 ਅਪ੍ਰੈਲ ਤੋਂ ਰਜਿਸਟਰੇਸ਼ਨ ਕਰਾਈ ਜਾ ਸਕਦੀ ਹੈ। ਇਹ ਫੋਨ ਆਈਸ ਬਲੂ, ਵਾਰਮ ਸਿਲਵਰ ਅਤੇ ਬਲੈਕ ਕਲਰ 'ਚ ਉਪਲੱਬਧ ਹੋਵੇਗਾ। ਲਾਂਚ ਆਫਰ ਦੇ ਤਹਿਤ, ਫੋਨ ਦੇ ਨਾਲ 4,990 ਰੁਪਏ ਵਾਲੇ ਸੋਨੀ ਐਕਸ.ਬੀ.-10 ਵਾਇਰਲੈੱਸ ਸਪੀਕਰ ਮੁਫਤ ਦਿੱਤਾ ਜਾ ਰਿਹਾ ਹੈ। ਉਮੀਦ ਮੁਤਾਬਕ, ਇਸ ਸਮਾਰਟਫੋਨ ਦੇ ਡਿਊਲ-ਸਿਮ ਵਰਜ਼ਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੋਨੀ ਐਕਸਪੀਰੀਆ ਐਕਸ.ਜ਼ੈੱਡ.ਐੱਸ. ਨੂੰ ਜਪਾਨ ਦੀ ਇਸ ਕੰਪਨੀ ਨੇ ਸਭ ਤੋਂ ਪਹਿਲਾਂ ਐੱਮ.ਡਬਲਯੂ.ਸੀ. 2017 'ਚ ਲਾਂਚ ਕੀਤਾ ਸੀ। ਇਸ ਫੋਨ ਦੇ ਨਾਲ ਐਕਸਪੀਰੀਆ ਐਕਸ.ਜ਼ੈੱਡ ਪ੍ਰੀਮੀਅਮ, ਐਕਸਪੀਰੀਆ ਐਕਸ.ਏ1 ਅਤੇ ਐਕਸਪੀਰੀਆ ਐਕਸ.ਏ1 ਅਲਟਰਾ ਸਮਾਰਟਫੋਨ ਲਾਂਚ ਹੋਏ ਸਨ।
ਸੋਨੀ ਐਕਸਪੀਰੀਆ ਐਕਸ.ਜ਼ੈੱਡ.ਐੱਸ. ਸਮਾਰਟਫੋਨ, ਕੰਪਨੀ ਦੇ ਇਕ ਐਕਸ.ਜ਼ੈੱਡ ਸਮਾਰਟਫੋਨ ਦਾ ਹੀ ਇਕ ਛੋਟਾ ਵੇਰੀਅੰਟ ਹੈ। ਐਕਸਪੀਰੀਆ ਐਕਸ.ਜ਼ੈੱਡ.ਐੱਸ. 'ਚ 5.2-ਇੰਚ ਦੀ ਫੁੱਲ ਐੱਚ.ਡੀ. (1080x1920 ਪਿਕਸਲ) ਟ੍ਰਿਲਿਊਮੀਨੀਅਸ ਡਿਸਪਲੇ ਦਿੱਤੀ ਗਈ ਹੈ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਾ 'ਤੇ ਚੱਲਦਾ ਹੈ ਅਤੇ ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਹੈ। ਗ੍ਰਾਫਿਕਸ ਲਈ ਐਡਰੀਨੋ 510 ਜੀ.ਪੀ.ਯੂ. ਅਤੇ 4ਜੀ.ਬੀ. ਰੈਮ ਹੈ। ਇਹ ਡਿਵਾਈਸ 32ਜੀ.ਬੀ./64ਜੀ.ਬੀ. ਦੀ ਇੰਟਰਨਲ ਸਟੋਰੇਜ ਵੇਰੀਅੰਟ 'ਚ ਆਉਂਦਾ ਹੈ ਜਿਸ ਨੂੰ ਮੈਮਰੀ ਕਾਰਡ ਦੀ ਮਦਦ ਨਾਲ 256ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਸੋਨੀ ਐਕਸਪੀਰੀਆ ਐਕਸ.ਜ਼ੈੱਡ.ਐੱਸ. ਸਮਾਰਟਫੋਨ 'ਚ 19 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ ਜਦਕਿ ਸੈਲਫੀ ਲਈ 13 ਮੈਗਾਪਿਕਸਲ ਦਾ ਫਰੰਟ ਕੈਮਰਾ। ਇਸ ਫੋਨ 'ਚ 2900ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਸ ਡਿਵਾਈਸ ਦਾ ਡਾਈਮੈਂਸਨ 146x72x8.1 ਮਿਲੀਮੀਟਰ ਅਤੇ ਭਾਰ 161 ਗ੍ਰਾਮ ਹੈ। ਕੁਨੈਕਟੀਵਿਟੀ ਲਈ ਫੋਨ 'ਚ ਵਾਈ-ਫਾਈ 802.11ਏ/ਬੀ/ਜੀ/ਐੱਨ/ਏਸੀ, ਬਲੂਟੂਥ 4.2, ਜੀ.ਪੀ.ਐੱਸ. + ਗਲੋਨਾਸ, ਐੱਨ.ਐੱਫ.ਸੀ. ਅਤੇ ਯੂ.ਐੱਸ.ਬੀ. ਟਾਈਪ-ਸੀ (ਯੂ.ਐੱਸ.ਬੀ. 3.1) ਵਰਗੇ ਫੀਚਰ ਹਨ। ਇਸ ਤੋਂ ਇਲਾਵਾ ਫੋਨ 'ਚ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜਾਇਰੋਸਕੋਪ, ਮੈਗਨੇਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਵੀ ਹੈ।
ਫੋਨ ਦੀ ਤਰ੍ਹਾਂ ਤੁਹਾਡੀ ਜੇਬ 'ਚ ਆ ਜਾਏਗਾ ਇਹ ਲੈਪਟਾਪ, ਜਾਣੋ ਕਿਵੇਂ ਕਰਦਾ ਹੈ ਕੰਮ
NEXT STORY