ਜਲੰਧਰ- ਚੀਨ ਦੀ ਕੰਪਨੀ Bane ਦਾ NanoNote ਲੈਪਟਾਪ ਇੰਨਾ ਛੋਟਾ ਹੈ ਕਿ ਤੁਹਾਡੀ ਜੇਬ 'ਚ ਆ ਜਾਏਗਾ। ਲੈਪਟਾਪ ਨੂੰ ਫੋਨ ਦੀ ਤਰ੍ਹਾਂ ਕੈਰੀ ਕਰ ਸਕਦੇ ਹੋ। ਇਸ ਨੂੰ ਦੁਨੀਆ ਦਾ ਸਭ ਤੋਂ ਛੋਟਾ Linux laptop ਕਿਹਾ ਜਾਂਦਾ ਹੈ। ਪਰ ਇਸ ਦੀ ਪੁਸ਼ਟੀ ਨਹੀਂ ਹੈ। 2012 'ਚ ਇਹ ਮਾਰਕੀਟ 'ਚ ਮਿਲਣਾ ਸ਼ੁਰੂ ਹੋਇਆ ਸੀ। ਇਸ ਨੂੰ 6415 ਰੁਪਏ 'ਚ ਲਾਂਚ ਕੀਤਾ ਗਿਆ ਸੀ।
ਇਹ ਲੈਪਟਾਪ ਐਮੇਜ਼ਾਨ 'ਤੇ ਮਿਲਦਾ ਹੈ। ਪਰ ਫਿਲਹਾਲ ਇਹ ਲੈਪਟਾਪ ਸਾਈਟ 'ਤੇ ਉਪਲੱਬਧ ਨਹੀਂ ਹੈ। ਇਹ 100mm ਤੋਂ ਘੱਟ ਚੌੜਾ ਅਤੇ 17mm ਮੋਟਾ ਹੈ। ਇਸ ਦੀ ਸਕਰੀਨ ਦਾ ਸਾਈਜ਼ 3-ਇੰਚ ਹੈ। ਇਹ ਡਿਵਾਈਸ 336 MHz ਪਰੋਸੈਸਰ ਨੂੰ ਸਪੋਰਟ ਕਰਦੀ ਹੈ। ਇਸ ਵਿਚ 2ਜੀ.ਬੀ. ਦੀ ਫਲੈਸ਼ ਮੈਮਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਸ ਵਿਚ ਮਾਈਕ੍ਰੋ-ਐੱਸ.ਡੀ. ਸਲਾਟ, ਹੈੱਡਫੋਨ ਜੈੱਕ, ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਮਾਈਕ੍ਰੋ-ਐੱਸ.ਡੀ. ਕਾਰਡ ਦੀ ਮਦਦ ਨਾਲ ਇਸ ਦੀ ਮੈਮਰੀ ਨੂੰ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
12 ਘੰਟੇ ਦੀ ਬੈਟਰੀ ਲਾਈਫ
ਇਸ ਲੈਪਟਾਪ 'ਚ 850mAh ਦੀ Li-ion ਬੈਟਰੀ ਦਿੱਤੀ ਗਈ ਹੈ ਜੋ 12 ਘੰਟਿਆ ਦਾ ਬੈਟਰੀ ਬੈਕਅਪ ਦਿੰਦੀ ਹੈ। ਇਸ ਵਿਚ ਸਪੀਕਰ, ਮਾਈਕ੍ਰੋਫੋਨ ਦਿੱਤੇ ਗਏ ਹਨ। ਇਸ ਨੂੰ ਛੋਟੇ ਮਿਊਜ਼ਿਕ ਪਲੇਅਰ ਦੀ ਤਰ੍ਹਾਂ ਯੂਜ਼ ਕਰ ਸਕਦੇ ਹੋ।
ਇਥੇ ਹੁੰਦਾ ਹੈ ਵਰਤੋਂ
ਇਸ ਦਾ ਭਾਰ 126 ਗ੍ਰਾਮ ਹੈ। ਇਸ ਵਿਚ ਕੋਈ ਵਾਇਰਲੈੱਸ ਕੁਨੈਕਟੀਵਿਟੀ ਨਹੀਂ ਦਿੱਤੀ ਗਈ ਹੈ। ਇਸ ਦੀ ਵਰਤੋਂ ਨਾਰਮਲ ਗ੍ਰਾਫਿਕ ਮੈਥੇਮੈਟੇਲਿਕ ਫੰਕਸ਼ਨ, ਗ੍ਰਾਫਿਕਸ ਕੈਲਕੁਲੇਟਰ, ਪ੍ਰੋਗਰਾਮਿੰਗ 'ਚ ਕੀਤੀ ਜਾ ਸਕਦੀ ਹੈ।
ਐਮੇਜ਼ਾਨ 'ਤੇ ਮਿਲੇ ਰੀਵਿਊਜ਼ 'ਚ ਇਸ ਡਿਵਾਈਸ ਨੂੰ ਯੂਜ਼ਰ ਫਰੈਂਡਲੀ ਦੱਸਿਆ ਗਿਆ ਹੈ। ਯੂਜ਼ਰਸ ਨੇ ਇਸ ਦੇ ਕੀ-ਬੋਰਡ 'ਤੇ ਕੰਮ ਕਰਨ ਨੂੰ ਆਸਾਨ ਦੱਸਿਆ ਹੈ। ਇਸ ਦੀ ਸਕਰੀਨ ਕੁਆਲਿਟੀ ਨੂੰ ਵੀ ਚੰਗੇ ਰੀਵਿਊਜ਼ ਮਿਲੇ ਹਨ।
Reliance Jio 'ਤੇ ਹੁਣ ਵੀ ਬਰਕਰਾਰ ਹੈ ਗਾਹਕਾਂ ਦਾ ਭਰੋਸਾ, 7.2 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਲਈ ਪ੍ਰਾਈਮ ਮੈਂਬਰਸ਼ਿਪ
NEXT STORY