ਜਲੰਧਰ- ਹਾਲੀਵੁੱਡ ਦੀਆਂ ਕੁੱਝ ਫਿਲਮਾਂ 'ਚ ਤੁਸੀਂ ਅਕਸਰ ਆਸਮਾਨ 'ਚ ਉੱਡਣ ਵਾਲੀਆਂ ਕਾਰਾਂ ਨੂੰ ਦੇਖਿਆ ਹੋਵੇਗਾ ਅਤੇ ਤੁਹਾਡੇ ਮਨ 'ਚ ਵੀ ਥੋੜੀ ਦੇਰ ਲਈ ਇਹ ਆਇਆ ਹੋਵੇਗਾ ਕਿ ਅਜਿਹੀ ਉੱਡਣ ਵਾਲੀ ਕਾਰ ਸਾਡੇ ਕੋਲ ਵੀ ਹੋਵੇ। ਤੁਹਾਡਾ ਇਹ ਸੁਪਨਾ ਜਲਦ ਹੀ ਸੱਚ ਹੋ ਸਕਦਾ ਹੈ ਕਿਉਂਕਿ ਨੀਦਰਲੈਂਡ ਦੀ ਇਕ ਕੰਪਨੀ ਅਜਿਹੀ ਕਾਰ ਤਿਆਰ ਕਰਨ 'ਚ ਜੁਟੀ ਹੈ ਜੋ ਹਵਾ 'ਚ ਉੱਡ ਸਕੇਗੀ। ਇਸ ਲਈ ਹੋ ਸਕਦਾ ਹੈ ਕਿ ਅਗਲੇ ਦੋ ਸਾਲ 'ਚ ਤੁਹਾਨੂੰ ਆਪਣੇ ਆਲ-ਦੁਆਲੇ ਇਹ ਕਾਰ ਉੱਡਦੀ ਨਜ਼ਰ ਆਏ ।
ਨੀਦਰਲੈਂਡ ਦੀ ਕੰਪਨੀ ਯੂਰਪ ਐੱਨ.ਵੀ. ਨੇ ਦੱਸਿਆ ਕਿ ਇਹ ਅਨੌਖੀ ਕਾਰ ਭਾਰਤ 'ਚ 2018 - 19 ਤੱਕ ਆਵੇਗੀ। ਪਰ ਇੱਥੇ ਗਿਣੇ ਚੁਣੇ ਲੋਕ ਹੀ ਇਸ ਨੂੰ ਖਰੀਦ ਸਕਣਗੇ ਕਿਉਂਕਿ ਭਾਰਤ 'ਚ ਬਹੁਤ ਘੱਟ ਕਾਰਾਂ ਵੇਚੀਆਂ ਜਾਣਗੀਆਂ । ਜੇਕਰ ਤੁਹਾਡੀ ਇੱਛਾ ਵੀ ਸੜਕ ਅਤੇ ਹਵਾ ਦੋਨਾਂ 'ਚ ਸਫਰ ਕਰਨ ਦੀ ਹੈ ਤਾਂ ਤੁਸੀ ਹੁਣੇ ਇਸ ਦੀ ਬੁਕਿੰਗ ਕਰਾ ਸਕਦੇ ਹੋ। ਯੂਰਪ ਐੱਨ.ਵੀ. ਨੇ ਦੱਸਿਆ ਕਿ ਕੁੱਝ ਸਰਕਾਰੀ ਸੰਸਥਾਨਾਂ ਅਤੇ ਹਸਪਤਾਲਾਂ ਦੇ ਨਾਲ-ਨਾਲ ਸਹਾਰਾ ਸਮੂਹ ਨੇ ਵੀ ਇਸ ਨੂੰ ਖਰੀਦਣ 'ਚ ਦਿਲਚਸਪੀ ਜ਼ਾਹਿਰ ਕੀਤੀ ਹੈ ।ਇਸ ਕਾਰ ਦੇ ਜ਼ਰੀਏ ਕੁੱਝ ਅਜਿਹੇ ਕੰਮ ਵੀ ਕੀਤੇ ਜਾ ਸਕਣਗੇ, ਜਿਨ੍ਹਾਂ ਬਾਰੇ ਕੇਵਲ ਸੋਚਿਆ ਹੀ ਜਾ ਸਕਦਾ ਹੈ ।
ਯੂਰਪ ਐੱਨ.ਵੀ. ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਬਰਟ ਡਿੰਜਮੈਂਸ ਨੇ ਦੱਸਿਆ ਕਿ ਇਸ ਨਿਜ਼ੀ ਹਵਾਈ ਅਤੇ ਜ਼ਮੀਨੀ ਵਾਹਨਾਂ (ਪੀ.ਏ.ਐੱਲ.ਵੀ.) ਨੂੰ ਉਤਾਰਣ ਤੋਂ ਪਹਿਲਾਂ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾਣਗੇ ।ਇਸ ਲਈ ਕੰਪਨੀ ਨੇ ਜ਼ਰੂਰੀ ਸੁਰੱਖਿਆ ਪ੍ਰਮਾਣ ਪੱਤਰ ਹਾਸਿਲ ਕਰਨ ਦੀ ਪ੍ਰਿਕਿਰਿਆ ਸ਼ੁਰੂ ਕਰ ਦਿੱਤੀ ਹੈ । ਯੂਰਪ 'ਚ ਇਸ ਨੂੰ ਸਾਲ 2018 ਦੀ ਸ਼ੁਰੂਆਤ ਤੱਕ ਸਾਰੇ ਸੁਰੱਖਿਆ ਪ੍ਰਮਾਣ ਪੱਤਰ ਮਿਲ ਜਾਣ ਦੀ ਉਮੀਦ ਹੈ। ਉਸ ਤੋਂ ਬਾਅਦ ਉੱਥੇ ਵਿਕਰੀ ਸ਼ੁਰੂ ਹੋ ਜਾਵੇਗੀ ।ਫਿਲਹਾਲ ਇਸ ਬੇਹੱਦ ਖਾਸ ਕਾਰ ਦੀ ਕੁੰਜੀ ਆਸਾਨੀ ਨਾਲ ਤੁਹਾਡੇ ਹੱਥ 'ਚ ਨਹੀਂ ਆਵੇਗੀ ।ਇਸ ਲਈ ਤੁਹਾਨੂੰ ਆਪਣੀ ਜੇਬ ਵੀ ਬਹੁਤ ਹਲਕੀ ਕਰਨੀ ਪਵੇਗੀ । ਕੰਪਨੀ ਦੇ ਮੁਤਾਬਿਕ ਯੂਰਪ 'ਚ ਇਸ ਦੀ ਕੀਮਤ 4.99 ਲੱਖ ਯੂਰੋ ਤੈਅ ਕੀਤੀ ਗਈ ਹੈ ਅਤੇ ਭਾਰਤ 'ਚ ਇਕ ਯੂਰੋ ਲਗਭਗ 75 ਰੁਪਏ ਦਾ ਹੈ । ਫਿਲਹਾਲ ਇਸ ਕੀਮਤ 'ਚ ਟੈਕਸ ਸ਼ਾਮਿਲ ਨਹੀਂ ਹਨ ।
KTM ਨੇ ਸੁਪਰ ਐੱਡਵੇਂਚਰ 1290 ਬਾਈਕ ਨੂੰ ਰੀ ਲਾਂਚ ਕੀਤਾ
NEXT STORY