ਗੈਜੇਟ ਡੈਸਕ– ਮਾਈਕ੍ਰੋਸਾਫਟ ਦੇ ਪ੍ਰਮੁੱਖ ਪ੍ਰੋਡਕਟ ਆਫੀਸਰ ਪਨੋਸ ਪਨਯ ਨੇ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕਿ ਆਉਣ ਵਾਲੇ ਸਰਫੇਸ ਡੂਓ ’ਚ ‘ਵਰਲਡ ਕਲਾਸ’ ਕੈਮਰਾ ਹੋਵੇਗਾ। ਕੰਪਨੀ ਨੇ ਕਿਹਾ ਕਿ ਉਹ ਸਰਫੇਸ ਡੂਓ ਨੂੰ 2020 ’ਚ ਰਿਲੀਜ਼ ਕਰੇਗੀ। ਨਿਊਜ਼ ਪੋਰਟਲ ਵਿੰਡੋਲੇਟੈਸਟ ਦੇ ਅਨੁਸਾਰ, ਪਨੋਸ ਨੇ ਕਈ ਇੰਟਰਵਿਊਜ਼ ’ਚ ਇਸ ਗੱਲ ਦੀ ਪੁੱਸ਼ਟੀ ਕੀਤੀ ਹੈ ਕਿ ਕੈਮਰਾ ਪਰਫਾਰਮੈਂਸ ’ਚ ਸਰਫੇਸ ਡੂਓ ਐਕਸੇਲ ਕਰੇਗਾ। ਸਰਫੇਸ ਡੂਓ ਦੇ ਕੈਮਰੇ ’ਚ ਕੀ ਖਾਸ ਗੱਲ ਹੈ ਇਸ ਗੱਲ ਦਾ ਖੁਲਾਸਾ ਅਜੇ ਤਕ ਨਹੀਂ ਹੋ ਸਕਿਆ ਅਤੇ ਕੰਪਨੀ ਨੇ ਅਜੇ ਤਕ ਇਸ ਬਾਰੇ ਅਧਿਕਾਰਤ ਪ੍ਰਦਰਸ਼ਨ ਵੀ ਨਹੀਂ ਕੀਤਾ। ਮਾਈਕ੍ਰੋਸਾਫਟ ਨੇ ਅਕਤੂਬਰ 2019 ਦੇ ਆਪਣੇ ਈਵੈਂਟ ’ਚ ਸਰਫੇਸ ਡੂਓ ਦਾ ਖੁਲਾਸਾ ਕੀਤਾ, ਜਿਸ ਵਿਚ ਡਿਊਲ ਸਕਰੀਨ ਵਾਲਾ ਐਂਡਰਾਇਡ ਸਮਾਰਟਫੋਨ ਦਿਖਾਇਆਗਿਆ। ਸਰਫੇਸ ਡੂਓ ’ਚ 5.6 ਇੰਚ ਅਤੇ 8.3 ਇੰਚ ਐਕਸਪੈਂਡ ਹੋਣ ਤੋਂ ਬਾਅਦ ਦੋ ਡਿਸਪਲੇਅ ਹੋਣਗੀਆਂ।
ਇਸ ਤੋਂ ਪਹਿਲਾਂ ਗੂਗਲ ਨੇ ਹਾਲ ਹੀ ’ਚ ਆਪਣੇ ਗਲੋਬਲ ਈਵੈਂਟ ’ਚ ਪਿਕਸਲ ਸੀਰੀਜ਼ ਦੇ ਨਵੇਂ ਸਮਾਰਟਫੋਨ ਗੂਗਲ ਪਿਕਸਲ 4 ਅਤੇ ਗੂਗਲ ਪਿਕਸਲ 4 ਐਕਸ ਐੱਲ ਦੇ ਨਾਲ ਨਵੇਂ ਪਿਕਸਲ ਬਡਸ ਵਾਇਰਲੈੱਸ ਹੈੱਡਫੋਨਜ਼, ਪਿਕਸਲ ਬੁੱਕ ਗੋ ਲੈਪਟਾਪ ਅਤੇ ਸਮਾਰਟ ਸਪੀਕਰ ਗੂਗਲ ਨੈਸਟ ਮਿੰਨੀ, ਕਲਾਊਡ ਗੇਮਿੰਗ ਕੰਸੋਲ ਸਟਾਡੀਆ, ਸਕਿਓਰਿਟੀ ਕੈਮਰਾ Nest Home Security Camera ਅਤੇ ਵਾਊ-ਫਾਈ ਰਾਊਟਰ ਲਾਂਚ ਕੀਤੇ ਸਨ।
ਹਾਲਾਂਕਿ ਗੂਗਲ ਪਿਕਸਲ 4 ਅਤੇ ਪਿਕਸਲ 4 ਐਕਸ ਐੱਲ ਭਾਰਤ ’ਚ ਲਾਂਚ ਨਹੀਂ ਕੀਤੇ ਜਾਣਗੇ। ਕੰਪਨੀ ਨੇ ਖੁਦ ਇਹ ਜਾਣਕਾਰੀ ਸਾਂਝੀ ਕੀਤੀਹੈ ਅਤੇ ਨਾਲ ਹੀ ਇਸ ਦੇ ਪਿੱਛੇ ਕਾਰਨ ਵੀ ਸ਼ੇਅਰ ਕੀਤਾ ਹੈ। ਇਕ ਬਿਆਨ ’ਚ ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਕਿ ਗੂਗਲ ਦੁਨੀਆ ਭਰ ਦੇ ਵੱਖ-ਵੱਖ ਸੂਬਿਆਂ ’ਚ ਆਪਣੇ ਪ੍ਰੋਡਕਟਸ ਦਿੰਦਾ ਹੈ। ਕੰਪਨੀ ਇਨ੍ਹਾਂ ਪ੍ਰੋਡਕਟਸ ਨੂੰ ਕਈ ਵੱਖ-ਵੱਖ ਫੈਕਟਰ ਦੇ ਬੇਸ ’ਤੇ ਵੇਚਦੀ ਹੈ। ਇਨ੍ਹਾਂ ’ਚ ਉਸ ਦੇਸ਼ ਦਾ ਲੋਕਲ ਟ੍ਰੈਂਡ ਅਤੇ ਪ੍ਰੋਡਕਟ ਦੇ ਫੀਚਰ ਨੂੰ ਧਿਆਨ ’ਚ ਰੱਖਿਆ ਜਾਂਦਾ ਹੈ। ਅਸੀਂ ਗੂਗਲ ਪਿਕਸਲ 4 ਨੂੰ ਭਾਰਤ ’ਚ ਉਪਲੱਬਧ ਨਾ ਕਰਾਉਣ ਦਾ ਫੈਸਲਾ ਲਿਆ ਹੈ। ਹਾਲਾਂਕਿ ਅਸੀਂ ਭਵਿੱਖ ’ਚ ਆਉਣ ਵਾਲੇ ਡਿਵਾਈਸ ਨੂੰ ਭਾਰਤ ’ਚ ਲੈ ਕੇ ਆਵਾਂਗੇ।
BSNL ਨੇ ਪੇਸ਼ ਕੀਤਾ ਨਵਾਂ ਪਲਾਨ, ਗਾਹਕਾਂ ਨੂੰ ਮਿਲੇਗਾ 200GB ਡਾਟਾ
NEXT STORY