ਜਲੰਧਰ- ਘਰੇਲੂ ਸਮਾਰਟਫੋਨ ਨਿਰਮਾਤਾ ਸਵਾਈਪ ਟੈਕਨਾਲੋਜੀਜ਼ ਨੇ ਆਪਣੀ ਕਨੈਕਟ ਸੀਰੀਜ਼ ਦਾ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਸਵਾਈਪ ਕਨੈਕਟ ਪਾਵਰ ਦੀ ਕੀਮਤ 4,999 ਰੁਪਏ ਹੈ। ਸਵਾਈਪ ਕਨੈਕਟ ਪਾਵਰ 7 ਅਗਸਤ ਤੋਂ ਐਕਸਕਲੁਜ਼ਿਵਲੀ ਤੌਰ 'ਤੇ ਸਨੈਪਡੀਲ ਤੋਂ ਖਰੀਦਣ ਲਈ ਉਪਲੱਬਧ ਹੈ। ਇਸ ਸਮਾਰਟਫੋਨ 'ਚ 5 ਇੰਚ ਦੀ ਫੁੱਲ ਐੱਚ. ਡੀ ਆਈ. ਪੀ. ਐੱਸ. ਡਿਸਲਪੇਅ ਅਤੇ 3000 ਐੱਮ. ਏ. ਐੱਚ. ਦੀ ਬੈਟਰੀ ਹੈ।
ਇਸ ਸਮਾਰਟਫੋਨ 'ਚ 5 ਇੰਚ ਐੱਚ. ਡੀ. ਆਈ. ਪੀ. ਐੱਸ. ਡਿਸਪਲੇਅ ਹੈ। ਇਸ 'ਚ 1.5 ਗੀਗਾਹਟਰਜ਼ ਕਵਾਡ-ਕੋਰ ਪ੍ਰੋਸੈਸਰ ਹੈ। ਫੋਨ 'ਚ 2 ਜੀ. ਬੀ. ਰੈਮ ਹੈ। ਇਨਬਿਲਟ ਸਟੋਰੇਜ 16 ਜੀ. ਬੀ. ਹੈ, ਜਿਸ ਨੂੰ 32 ਜੀ. ਬੀ. ਤੱਕ ਦੇ ਮਾਈਕ੍ਰੋ ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ। ਇਸ ਫੋਨ 'ਚ 4ਜੀ ਡਿਊਲ ਸਿਮ ਸਪੋਰਟ ਹੈ। ਫੋਨ 'ਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਕਨੈਕਟ ਪਾਵਰ 'ਚ ਸੈਲਫੀ ਅਤੇ ਵੀਡੀਓ ਚੈਟ ਲਈ 5 ਮੈਗਾਪਿਕਸਲ ਸੈਲਫੀ ਕੈਮਰਾ ਹੈ। ਇਸ ਫੋਨ 'ਚ ਕਪੈਸਟਿਵ ਨੇਵੀਗਨ ਬਟਨ ਦਿੱਤੇ ਗਏ ਹਨ।
ਇਹ ਸਮਾਰਟਫੋਨ ਐਂਡ੍ਰਾਇਡ 6.0 ਮਾਰਸ਼ਮੈਲੋ 'ਤੇ ਦਿੱਤਾ ਗਿਆ ਹੈ। ਸਮਾਰਟਫੋਨ ਨੂੰ ਪਾਵਰ ਦੇਣ ਲਈ 3,000 ਐੱਮ. ਏ. ਐੱਚ. ਦੀ ਬੈਟਰੀ ਹੈ। ਫੋਨ 'ਚ ਕਨੈਕਟੀਵਿਟੀ ਲਈ 4ਜੀ ਵੀ. ਓ. ਐੱਲ. ਟੀ. ਈ. ਵਰਗੇ ਫੀਚਰਸ ਹਨ।
3ਜੀ.ਬੀ. ਰੈਮ, 32ਜੀ.ਬੀ. ਸਟੋਰੇਜ ਤੇ ਫਿੰਗਰਪ੍ਰਿੰਟ ਸੈਂਸਰ ਨਾਲ ਲਾਂਚ ਹੋਇਆ ਸਸਤਾ 4ਜੀ ਸਮਾਰਟਫੋਨ
NEXT STORY