ਆਟੋ ਡੈਸਕ- ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਨੇ ਆਪਣੀ ਅਪਕਮਿੰਗ SUV ਹੈਰੀਅਰ ਦਾ ਪਹਿਲੀ ਟੀ. ਵੀ. ਕਮਰਸ਼ੀਅਲ (TVC) ਵੀਡੀਓ ਰਿਲੀਜ਼ ਕਰ ਦਿੱਤੀ ਹੈ, ਜਿਸ ਦੇ ਨਾਲ ਇਸ ਕਾਰ ਦੇ ਲਗਭਗ ਸਾਰੇ ਫੀਚਰਸ ਦਾ ਖੁਲਾਸਾ ਹੋ ਗਿਆ ਹੈ। ਟਾਟਾ ਹੈਰੀਅਰ ਨੂੰ ਬਿਲਕੁਲ ਨਵੇਂ OMEGA ਪਲੇਟਫਾਰਮ 'ਤੇ ਬਣਾਇਆ ਗਿਆ ਹੈ ਜੋ ਕਿ ਲੈਂਡ ਰੋਵਰ ਦੇ 48 ਆਰਕਿਟੈਕਚਰ 'ਤੇ ਅਧਾਰਿਤ ਹੈ। ਟਾਟਾ ਹੈਰੀਅਰ ਇਕ ਫਾਈਵ-ਸੀਟਰ ਐੱਸ. ਯੂ. ਵੀ. ਹੈ ਤੇ ਇਸ 'ਚ 425 ਲਿਟਰ ਦੀ ਲਗੇਜ ਕਪੈਸਿਟੀ ਮਿਲਦੀ ਹੈ ਪਰ ਪਿੱਛੇ ਦੇ ਰੋਅ 'ਚ 60:40 ਦੇ ਸਪਲੀਟ ਫੋਲਡਿੰਗ ਸੀਟ ਲੱਗੇ ਹੋਣ ਦੇ ਕਾਰਨ ਇਸ ਨੂੰ ਮੋੜ ਕੇ ਬੂਟ ਸਪੇਸ ਨੂੰ 810 ਲਿਟਰ ਤੱਕ ਵਧਾਇਆ ਜਾ ਸਕਦਾ ਹੈ। ਟਾਟਾ ਹੈਰਿਅਰ ਦਾ ਗਰਾਊਂਡ ਕਲੀਅਰੰਸ 205 ਮਿਲੀਮੀਟਰ ਦਾ ਹੈ ਜੋ ਕਿ ਇਸ ਨੂੰ ਕਾਫ਼ੀ ਖਾਸ ਬਣਾ ਰਿਹਾ ਹੈ।
ਇਨ੍ਹਾਂ ਸ਼ਹਿਰਾਂ 'ਚ ਹੋਵੇਗੀ ਸ਼ੋਅਕੇਸ
ਟਾਟਾ ਹੈਰਿਅਰ ਨੂੰ ਆਉਣ ਵਾਲੇ ਸਮੇਂ 'ਚ ਭਾਰਤ ਦੇ ਕਿਸ-ਕਿਸ ਸ਼ਹਿਰਾਂ 'ਚ ਸ਼ੋਕੇਸ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਵੀ ਦਿੱਤੀ ਗਈ ਹੈ। 18-19 ਦਸੰਬਰ ਗੁਰੂਗ੍ਰਾਮ, 22-23 ਦਸੰਬਰ ਬੈਂਗਲੋਰ, 29-30 ਦਸੰਬਰ ਦਿੱਲੀ, ਲਖਨਊ ਤੇ 5-6 ਜਨਵਰੀ 2019: ਐਹਮਦਾਬਾਦ, ਚੰਡੀਗੜ, ਚੇਂਨਈ, ਕੋਚੀ ਤੇ ਪੂਨੇ।
ਇੰਜਣ ਪਾਵਰ
ਟਾਟਾ ਹੈਰੀਅਰ 'ਚ 2.0-ਲਿਟਰ ਟਰਬੋ ਚਾਰਜਡ ਕਰਾਔਟੈੱਕ ਡੀਜ਼ਲ ਇੰਜਣ ਦਿੱਤਾ ਹੈ ਜੋ ਕਿ 138 ਬੀ. ਐੱਚ. ਪੀ ਦੀ ਪਾਵਰ ਤੇ 350 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6- ਸਪੀਡ ਮੈਨੂਅਲ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਉਥੇ ਹੀ ਇਸ 'ਚ ਫੋਰ-ਵ੍ਹੀਲ-ਡਰਾਈਵ ਦੀ ਆਪਸ਼ਨ ਨਹੀਂ ਮਿਲ ਰਿਹਾ ਹੈ। ਵੇਰੀਐਂਟ
ਇਸ ਐੱਸ. ਯੂ. ਵੀ. ਨੂੰ ਕੰਪਨੀ ਕੁੱਲ ਚਾਰ ਵੇਰੀਐਂਟਸ XE, XM, XT & XZ 'ਚ ਉਤਾਰੇਗੀ। ਮੰਨਿਆ ਜਾ ਰਿਹਾ ਹੈ ਕਿ ਕਾਰ ਦੇ ਬੇਸ ਵੇਰੀਐਂਟ X5 ਨੂੰ 16 ਅਤੇ ਟਾਪ ਵੇਰੀਐਂਟ XZ ਲਈ 21 ਲੱਖ ਰੁਪਏ ਦੀ ਕੀਮਤ ਦੇ ਕਰੀਬ ਪੇਸ਼ ਕੀਤਾ ਜਾਵੇਗੀ। ਇਹ ਸਾਰੀਆਂ ਆਨ-ਰੋਡ ਕੀਮਤਾਂ ਹੋਣਗੀਆਂ ਜਿਸ 'ਚ ਰਜਿਸਟਰੇਸ਼ਨ ਚਾਰਜ ਅਤੇ ਇੰਸ਼ਓਰੈਂਸ ਦੀ ਨਾਲ ਹੋਰ ਕੀਮਤਾਂ ਸ਼ਾਮਲ ਹਨ।
ਹੋਰ ਫੀਚਰਸ
ਟਾਟਾ ਹੈਰੀਅਰ ਦੇ ਲੋਵਰ ਵੇਰੀਐਂਟਸ 'ਚ 16-ਇੰਚ ਦੇ ਸਟੀਲ ਵ੍ਹੀਲ ਲੱਗੇ ਹਨ ਜਦ ਕਿ ਟਾਪ ਮਾਡਲ 'ਚ 17-ਇੰਚ ਦੇ ਅਲੌਏ ਵਹੀਲ ਲਗਾਏ ਗਏ ਹਨ। ਟਾਟਾ ਹੈਰੀਅਰ ਦੇ ਸਾਰੇ ਚਾਰੋਂ ਪਹੀਆਂ 'ਚ 235/65 R17 ਦੇ ਰੇਡੀਅਲ ਟਿਊਬਲੈੱਸ ਟਾਇਰ ਲੱਗੇ ਹਨ ਜਦ ਕਿ ਇਸ 'ਚ ਪਿੱਛੇ ਜੋ ਸਪੇਅਰ ਟਾਇਰ ਲਗਾ ਹੈ ਉਹ 235/65 R16 ਦਾ ਹੈ।
2 ਘੰਟੇ ਦੀ ਚਾਰਜਿੰਗ ਨਾਲ 180km ਚੱਲੇਗਾ ਇਹ ਇਲੈਕਟ੍ਰਿਕ ਸਕੂਟਰ, ਬੁਕਿੰਗ ਸ਼ੁਰੂ
NEXT STORY