ਜਲੰਧਰ- 4G ਡਾਊਨਲੋਡ ਸਪੀਡ ਦੇ ਮਾਮਲੇ 'ਚ ਇਕ ਵਾਰ ਫਿਰ ਰਿਲਾਇੰਸ ਜਿਓ ਨੇ ਬਾਜੀ ਮਾਰ ਲਈ ਹੈ। ਮਾਰਚ ਮਹੀਨੇ ਦੇ ਦੌਰਾਨ ਜਿਓ ਦੀ ਸਪੀਡ 16.48 ਐੱਮ. ਬੀ. ਪੀ. ਐੱਸ. ਦੀ ਰਹੀ ਹੈ। ਇਹ ਸਪੀਡ IDEA ਅਤੇ ਏਅਰਟੈੱਲ ਦੀ ਸਪੀਡ ਤੋਂ ਲਗਭਗ ਦੋ ਗੁਣਾ ਹੈ। ਇਹ ਜਾਣਕਾਰੀ ਟੈਲੀਕਾਮ ਰੈਗੂਲੇਟਰੀ TRAI ਦੀ ਰਿਪੋਰਟ ਦੇ ਰਾਹੀਂ ਸਾਹਮਣੇ ਆਈ ਹੈ।
ਮਾਰਚ ਮਹੀਨੇ 'ਚ ਕਿਸ ਦੀ ਸਪੀਡ ਕਿੰਨ੍ਹੀ ਰਹੀ, ਜਾਣੋ
ਮਾਰਚ ਮਹੀਨੇ 'ਚ ਰਿਲਾਇੰਸ ਜਿਓ ਨੈੱਟਵਰਕ 'ਤੇ ਔਸਤ ਡਾਊਨਲੋਡ ਸਪੀਡ 16.48 ਮੈਗਾਬਾਇਟ ਪ੍ਰਤੀ ਸੈਕਿੰਡ( ਐੱਮ. ਬੀ. ਪੀ. ਐੱਸ.), IDEA ਸੈਲੂਲਰ ਦੇ ਨੈੱਟਵਰਕ 'ਤੇ ਸਪੀਡ 8.33 ਐੱਮ. ਬੀ. ਪੀ. ਐੱਸ ਅਤੇ ਭਾਰਤੀ ਏਅਰਟੈੱਲ ਦੇ ਨੈੱਟਵਰਕ 'ਤੇ 7.66 ਐੱਮ. ਬੀ. ਪੀ. ਐੱਸ ਦਰਜ ਕੀਤੀ ਗਈ ਹੈ। ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ 16 ਐੱਮ. ਬੀ. ਪੀ. ਐੱਸ ਦੀ ਸਪੀਡ ਇੰਨ੍ਹੀ ਹੁੰਦੀ ਹੈ ਕਿ ਉਸ 'ਤੇ ਕੋਈ ਯੂਜ਼ਰ ਇਕ ਬਾਲੀਵੁਡ ਫਿਲਮ ਪੰਜ ਮਿੰਟ 'ਚ ਡਾਊਨਲੋਡ ਕਰ ਸਕਦਾ ਹੈ।
ਕਿਵੇ ਰਿਹਾ ਹੋਰਾਂ ਦਾ ਹਾਲ:
ਦੂਜੇ ਪਾਸੇ ਵੋਡਾਫੋਨ ਦੀ ਔਸਤ ਡਾਊਨਲੋਡ ਸਪੀਡ 5.66 ਐੱਮ. ਬੀ. ਪੀ. ਐੱਸ. ਰਿਲਾਇੰਸ ਕਮਿਊਨੀਕੇਸ਼ਨ ਦੀ 2.64 ਐੱਮ. ਬੀ. ਪੀ. ਐੱਸ. ਟਾਟਾ ਡੋਕਮੋ ਦੀ 2.52 ਐੱਮ. ਬੀ. ਪੀ. ਐੱਸ. ,
ਬੀ. ਐੱਸ. ਐੱਨ. ਐੱਲ. ਦੀ 2.26 ਐੱਮ. ਬੀ. ਪੀ. ਐੱਸ ਅਤੇ ਏਅਰਸੈੱਲ ਦੀ 2.01 ਐੱਮ. ਬੀ. ਪੀ. ਐੱਸ. ਰਹੀ ਹੈ।
LG V20 ਦੀ ਕੀਮਤ 'ਤੇ 20 ਫੀਸਦੀ ਦੀ ਛੂਟ, ਹੋਰ LG ਪ੍ਰੋਡੈਕਟ 'ਤੇ ਵੀ ਹੈ ਆਫਰ
NEXT STORY