ਜਲੰਧਰ- ਸਮਾਰਟਫੋਨ ਅੱਜ ਹਰ ਕਿਸੇ ਦੇ ਹੱਥ 'ਚ ਹੁੰਦਾ ਹੈ। ਬੱਚੇ ਹੋਣ ਜਾਂ ਬੁੱਢੇ ਸਾਰਿਆਂ ਨੂੰ ਇਸ ਦਾ ਸ਼ੌਂਕ ਹੈ। ਸਾਡੇ 'ਚੋਂ ਕਈ ਯੂਜ਼ਰਸ ਤਾਂ ਕਈ ਸਾਲਾਂ ਤੋਂ ਸਮਾਰਟਫੋਨ ਦਾ ਇਸਤੇਮਾਲ ਕਰ ਰਹੇ ਹਨ। ਹੁਣ ਤਾਂ ਇਨ੍ਹਾਂ ਦੀ ਇੰਨੀ ਆਦਤ ਹੋ ਚੁੱਕੀ ਹੈ ਕਿ ਫੋਨ ਨੂੰ ਛੱਡ, ਤੁਹਾਨੂੰ ਘਰ ਤੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਲੱਗਦਾ ਹੈ। ਭਾਵੇਂ ਹੀ ਅਸੀਂ ਆਪਣੇ ਫੋਨ ਦੇ ਬਾਰੇ 'ਚ ਕਿੰਨਾ ਵੀ ਜਾਣਦੇ ਹੋਵੋਂ, ਕਈ ਯੂਜ਼ਰਸ ਨੂੰ ਤਾਂ ਲੱਗਦਾ ਹੈ ਕਿ ਅਸੀਂ ਇਸ 'ਚ ਮਾਸਟਰ ਹਾਂ ਪਰ ਅੱਜ ਅਸੀਂ ਤੁਹਾਨੂੰ ਸੀਕ੍ਰੇਟ ਫੀਚਰਸ ਦੱਸਣ ਜਾ ਰਹੇ ਹਾਂ, ਉਨ੍ਹ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।
ਸਮਾਰਟਫੋਨ ਨੂੰ ਕਰੋ ਕੰਟਰੋਲ -
ਆਪਣੇ ਐਂਡਰਾਇਡ ਸਮਾਰਟਫੋਨ ਨੂੰ ਤੁਸੀਂ ਰਿਮੋਟਲੀ ਕੰਟਰੋਲ ਕਰ ਸਕਦੇ ਹਨ। ਇਸ ਲਈ ਤੁਸੀਂ ਫੋਨ ਦੀ ਸੈਟਿੰਗਸ 'ਚ ਜਾ ਕੇ ਸਕਿਉਰਿਟੀ 'ਚ ਜਾਓ। ਇਸ ਤੋਂ ਬਾਅਦ ਫੋਨ ਗੁਆਚ ਵੀ ਜਾਂਦਾ ਹੈ ਤਾਂ ਤੁਸੀਂ ਲੋਕੇਟ ਅਤੇ ਬਲਾਕ ਕਰ ਸਕਦੇ ਹੋ।
ਸਕਰੀਨ ਮੈਗਨੀਫਾਇਰ -
ਜਿਨ੍ਹਾਂ ਯੂਜ਼ਰਸ ਦੀਆਂ ਅੱਖਾਂ ਕਮਜ਼ੋਰ ਹਨ। ਉਨ੍ਹਾਂ ਲਈ ਇਹ ਫੀਟਰ ਬੇਹੱਦ ਕੰਮ ਦਾ ਹੈ। ਇਸ ਫੀਚਰ ਨਾਲ ਤੁਸੀਂ ਡਿਸਪਲੇ ਨੂੰ ਕੋਈ ਪਾਰਟ ਜੂਮ ਕਰ ਸਕਦੇ ਹੋ। ਇਸ ਲਈ ਸੈਟਿੰਗਸ 'ਚ ਐਕਸੇਸਬਿਲਟੀ 'ਚ ਜਾ ਕੇ ਮੈਗਨੀਫਿਕੇਸ਼ਨ ਜੇਸਚਰ ਨੂੰ ਓ ਕਰ ਦਿਓ, ਇਸ ਤੋਂ ਬਾਅਦ ਸਕਰੀਨ ਨੂੰ ਤਿੰਨ ਵਾਰ ਟੈਪ ਕਰ ਜੂਮ ਕਰ ਪਾਉਂਗੇ।
ਹਾਟਸਪਾਟ ਮੋਡ -
ਹੁਣ ਤੁਹਾਨੂੰ ਕਿਸੇ ਦੂਜੇ ਫਓਨ, ਲੈਪਟਾਪ ਜਾਂ ਹੋਰ ਡਿਵਾਈਸ 'ਚ ਇੰਟਰਨੈੱਟ ਕਰਨ ਲਈ ਕਿਸੇ ਹੋਰ 3ਜੀ ਮਾਡੇਮ ਜਾਂ ਰਾਊਟਰ ਦੀ ਜ਼ਰੂਰਤ ਨਹੀਂ ਹੈ। ਤੁਹਾਡਾ ਫੋਨ ਇਹ ਕੰਮ ਆਸਾਨੀ ਨਾਲ ਕਰ ਸਕਦਾ ਹੈ। ਇਸ ਲਈ ਸੈਟਿੰਗਸ 'ਚ ਜਾ ਕੇ ਟੇਥਰਿੰਗ ਅਤੇ ਪੋਰਟਬਲ ਹਾਟਸਪਾਟ 'ਚ ਪੋਰਟਬਲ WLAN ਹਾਟਸਪਾਟ ਨੂੰ ਆਨ ਕਰ ਦਿਓ?
ਹੁਣ ਆਪਣੇ ਸਰ ਦੇ ਮੂਵਮੈਂਟ ਕੋਂ ਕਰੋ ਫੋਨ ਨੂੰ ਕੰਟਰੋਲ -
ਕਈ ਵਾਰ ਬਾਕੀ 'ਚ ਇੰਨੇ ਰੁਝੇ ਹੁੰਦੇ ਹਨ ਕਿ ਚਾਹ ਕੇ ਵੀ ਫੋਨ ਨਹੀਂ ਲੈ ਸਕਦੇ, ਅਜਿਹੇ 'ਚ ਤੁਸੀਂ ਹੈੱਡ ਮੂਵਮੈਂਟ, ਮਤਲਬ ਆਪਣੇ ਸਰ ਦੇ ਮੂਵਮੈਂਟ ਦੇ ਇਸਤੇਮਾਲ ਤੋਂ ਫੋਨ ਨੂੰ ਕੰਟਰੋਲ ਕਰ ਸਕਦੇ ਹਨ।
ਬੈਟਰੀ ਸੇਵਰ ਟ੍ਰਿਕ -
ਐਂਡਰਾਇਡ ਫੋਨ ਯੂਜ਼ਰਸ ਆਪਣੇ ਫੋਨ ਦੀ ਬੈਟਰੀ ਨਾਲ ਜੁੜੇ ਪਰੇਸ਼ਾਨ ਰਹਿੰਦੇ ਹਨ। ਯੂਜ਼ਰਸ ਦੀ ਸ਼ਿਕਾਇਤ ਹੁੰਦੀ ਹੈ ਕਿ ਫੋਨ ਦੀ ਬੈਟਰੀ ਬੇਹੱਦ ਜਲਦੀ ਡਿਸਚਾਰਜ ਹੋ ਜਾਂਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਆਪਣੇ ਫੋਨ 'ਚ ਡਾਰਕ ਬੈਕਗ੍ਰਾਂਊਡ ਰੱਖੋ ਤਾਂ ਫਓਨ ਦੀ ਬੈਟਰੀ ਜ਼ਿਆਦਾ ਸਮੇਂ ਤੱਕ ਚੱਲੇਗੀ। ਇਹ ਫੀਚਰ ਜ਼ਿਆਦਾਤਰ ਸਮਾਰਟਫੋਨ 'ਚ ਹਨ।
ਟੈਕਸਟ-ਟੂ-ਸਪੀਚ -
ਤੁਸੀਂ ਕੋਈ ਅਰਟੀਕਲ ਨਾ ਸਿਰਫ ਪੜ ਸਕਦੇ ਹੋ ਸਗੋਂ ਉਸ ਨੂੰ ਸੁਣ ਵੀ ਸਕਦੇ ਹੋ। ਇਹ ਸੰਭਵ ਹੈ ਤੁਹਾਡੇ ਐਂਡਰਾਇਡ ਡਿਵਾਈਸ ਤੋਂ। ਇਸ ਲਈ ਸੈਟਿੰਗਸ 'ਚ ਜਾ ਕੇ ਐਕਸੇਸਬਿਲਿਟੀ 'ਚ ਜਾਓ ਅਤੇ ਟੈਕਸਟ-ਟੂ-ਸਪੀਚ ਫੀਚਰ ਨੂੰ ਆਨ ਕਰੋ।
ਸੀਕ੍ਰੇਟ ਗੇਮ -
ਇਸ ਗੇਮ ਦੀ ਤਾਂ ਤੁਹਾਨੂੰ ਬਿਲਕੁਲ ਵੀ ਖਬਰ ਨਹੀਂ ਹੋਵੇਗੀ ਪਰ ਦੱਸ ਦਈਏ ਕਿ ਇਹ ਤੁਹਾਡੇ ਹੀ ਫੋਨ 'ਚ ਹੈ। ਅਬਾਊਟ ਫੋਨ 'ਚ ਐਂਡਰਾਇਡ ਵਰਜਨ 'ਤੇ ਜਾ ਕੇ ਕਈ ਵਾਰ ਕਲਿੱਕ ਕਰੋ।
ਗੇਸਟ ਮੋਡ -
ਐਂਡਰਾਇਡ ਫੋਨ ਦੇ ਸੀਕ੍ਰੇਟ ਫੀਚਰਸ 'ਚ ਇਕ ਖਾਸ ਫੀਚਰ ਹਨ ਇਹ ਗੇਸਟ ਮੋਡ। ਇਸ਼ ਮੋਡ ਨਾਲ ਜੇਕਰ ਤੁਸੀਂ ਆਪਣੇ ਫੋਨ ਨੂੰ ਕਿਸੇ ਹੋਰ ਨੂੰ ਦੇਣਾ ਚਾਹੁੰਦੇ ਹੋ ਅਤੇ ਆਪਣੇ ਪਰਸਨਲ ਡਾਟਾ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹੋ ਤਾਂ ਵੀ ਕਰ ਸਕਦੇ ਹੋ। ਇਹ ਤੁਹਾਨੂੰ ਸੈਟਿੰਗਸ 'ਚ ਯੂਜ਼ਰ 'ਚ ਜਾ ਕੇ ਸੈੱਟ ਹੋਵੇਗਾ।
ਨਿਊ ਜਨਰੇਸ਼ਨ Swift Dzire ਦੇ ਨਵੇਂ ਫੇਸਲਿਫਟ ਵਰਜਨ ਦੀ ਫਸਟ ਲੁੱਕ ਜਾਰੀ ਹੋਈ, ਮਈ 'ਚ ਹੋਵੇਗੀ ਲਾਂਚ
NEXT STORY