ਜਲੰਧਰ- ਖੋਜਕਾਰਾਂ ਵਲੋਂ ਯੂ.ਐੱਸ. ਨੇਵੀ ਲਈ ਇਕ ਡਾਈਵਿੰਗ ਹੈਲਮੇਟ ਤਿਆਰ ਕੀਤਾ ਜਾ ਰਿਹਾ ਹੈ। ਇਹ ਹੈਲਮੇਟ ਇਕ ਹਾਈ ਰੇਜ਼ੋਲੁਸ਼ਨ ਨਾਲ ਲੈਸ ਹੈ ਜਿਸ 'ਚ ਹੈਲਮੇਟ ਦੇ ਅੰਦਰ ਇਕ ਹੈੱਡ-ਅਪ ਡਿਸਪਲੇ (ਐੱਚ.ਯੂ.ਡੀ.) ਸ਼ਾਮਿਲ ਹੈ। ਡੀ.ਏ.ਵੀ.ਡੀ. (ਡ੍ਰਾਈਵਰਜ਼ ਓਗਮੈਂਟਿਡ ਵਿਜ਼ਿਨ ਡਿਸਪਲੇ) 'ਚ ਸੈਕਟਰ ਸੋਨਾਰ ਵੀ ਸ਼ਾਮਿਲ ਹੈ ਜੋ ਰੀਅਲ ਟਾਈਮ 'ਤੇ ਡਾਈਵਰ ਦੀ ਲੋਕੇਸ਼ਨ ਅਤੇ ਡਾਈਵ ਸਾਈਟ ਦਾ ਟਾਪ ਸਾਈਡ ਵਿਊ ਦਿਖਾਉਂਦੀ ਹੈ।
ਇਨ੍ਹਾਂ ਹੀ ਨਹੀਂ ਇਹ ਟੈਕਸਟ ਮੈਸੇਜ, ਡਾਈਗ੍ਰਾਮ, ਫੋਟੋਗ੍ਰਾਫਸ ਅਤੇ ਵੀਡੀਓਜ਼ ਨੂੰ ਵੀ ਦਿਖਾਉਂਦੀ ਹੈ। ਵੱਖਰੇ ਤੌਰ 'ਤੇ ਬਾਹਰਲੀ ਸਾਈਡ ਕਿਸੇ ਡਿਸਪਲੇ ਨੂੰ ਅਟੈਚ ਕਰਨ ਦੀ ਬਜਾਏ ਇਸ ਦੇ ਅੰਦਰ ਹੀ ਇਕ ਡਿਸਪਲੇ ਦਿੱਤੀ ਗਈ ਹੈ ਜਿਵੇਂ ਕਿ ਆਇਰਨਮੈਨ ਫਿਲਮ 'ਚ ਦਿੱਤੀ ਗਈ ਸੀ। ਅੰਡਰਵਾਟਰ ਸਿਸਟਮਜ਼ ਡਿਵੈਲਪਮੈਂਟ ਪ੍ਰਾਜੈਕਟ ਇੰਜੀਨੀਅਰ ਡੈਨਿਸ ਗਾਲਗਰ ਦੇ ਬਿਆਨ ਅਨੁਸਾਰ ਇਸ ਹੈਲਮੇਟ 'ਚ ਹਰ ਚੀਜ਼ ਦੀ ਵਿਜ਼ੁਅਲ ਜ਼ਰੂਰਤ ਨੂੰ ਦਿੱਤਾ ਗਿਆ ਹੈ। ਇਹ ਫਿਲਹਾਲ ਇਕ ਪ੍ਰੋਟੋਟਾਇਪ ਹੈ ਪਰ ਇਸ ਨੂੰ ਡਾਈਵਿੰਗ ਮਿਸ਼ਨ ਲਈ ਜਿਵੇਂ ਕਿ ਅੰਡਰਵਾਟਰ ਕਨਸਟ੍ਰਕਸ਼ਨ ਜਾਂ ਸਾਲਵੇਜ ਆਪ੍ਰੇਸ਼ਨਜ਼ ਲਈ ਵਰਤਿਆ ਜਾ ਸਕੇਗਾ। ਜਾਣਕਾਰੀ ਮੁਤਾਬਿਕ ਇਸ ਹੈਲਮੇਟ ਨੂੰ ਅਕਤੂਬਰ 2016 'ਚ ਟੈਸਟ ਕੀਤਾ ਜਾਵੇਗਾ ਅਤੇ ਉਮੀਦ ਹੈ ਕਿ ਅਗਲੇ ਸਾਲ ਤੱਕ ਇਸ ਨੂੰ ਪਾਣੀ ਦੇ ਅੰਦਰ ਲਿਆਂਦਾ ਜਾਵੇਗਾ।
ਭਾਰਤ 'ਚ ਲਾਂਚ ਹੋਇਆ ਵਿੰਡੋਜ਼ 10 'ਤੇ ਚੱਲਣ ਵਾਲਾ ਬੇਹੱਦ ਸਸਤਾ ਲੈਪਟਾਪ
NEXT STORY