ਜਲੰਧਰ- ਮਾਈਕ੍ਰੋਸਾਫਟ ਕੰਪਨੀ ਸਤੰਬਰ ਮਹੀਨੇ 'ਚ ਕੁੱਝ ਸੀਮਿਤ ਯੂਜ਼ਰਜ਼ ਵੱਲੋਂ ਟੈਸਟ ਕੀਤੀ ਗਈ ਐਪ ਨੂੰ ਰੋਲ ਆਊਟ ਕਰਨ ਜਾ ਰਹੀ ਹੈ। ਜੀ ਹਾਂ ਮਾਈਕ੍ਰੋਸਾਫਟ ਆਪਣੀ ਐਪ "ਪਲਾਨਰ" ਦਾ ਫ੍ਰੀ ਐਕਸੈਸ ਜਾਰੀ ਕਰ ਰਹੀ ਹੈ। ਇਹ ਇਕ ਪ੍ਰਾਜੈਕਟ ਮੈਨੇਜ਼ਮੈਂਟ ਐਪ ਹੈ ਜੋ ਇਸ ਦੇ ਆਫਿਸ 365 ਪ੍ਰੋਡਕਟੀਵਿਟੀ ਸਿਉਟ ਦੇ ਯੂਜ਼ਰਜ਼ ਲਈ ਉਪਲੱਬਧ ਹੈ। ਇਹ ਟੂਲ ਤੁਹਾਡੀ ਟੀਮ ਲਈ ਪ੍ਰਾਜੈਕਟ ਨੂੰ ਪਲਾਨ ਕਰਨ ਦਾ ਕੰਮ ਕਰੇਗੀ ਫਿਰ ਚਾਹੇ ਉਹ ਵਪਾਰ ਨੂੰ ਲੈ ਕੇ ਹੋਵੇ, ਕਿਸੇ ਸਕੂਲ ਜਾਂ ਕਿਸੇ ਆਰਗਨਾਈਜ਼ੇਸ਼ਨ ਲਈ ਹੋਵੇ।
ਇਹ ਪਲਾਨਰ ਐਪ ਬਿਲਕੁਲ ਟ੍ਰੇਲੋ ਅਤੇ ਅਸਾਨਾ ਦੇ ਟਾਸਕ ਮੈਨੇਜ਼ਮੈਂਟ ਟੀਮ ਦੀ ਤਰ੍ਹਾਂ ਕੰਮ ਕਰੇਗੀ ਜਿਸ 'ਚ ਕਸਟਮ ਕਾਲਮਜ਼ ਨੂੰ ਵੱਖ-ਵੱਖ ਕੰਮ ਕਰਨ ਦੇ ਖੇਤਰਾਂ 'ਚ ਸੈੱਟ ਕਰਨ, ਕੁੱਝ ਖਾਸ ਟਾਸਕਜ਼ ਲਈ ਕਾਰਡ ਤਿਆਰ ਕਰਨ ਅਤੇ ਪ੍ਰੋਗਰੈੱਸ ਟਰੈਕ ਦੇ ਦੁਆਲੇ ਉਨ੍ਹਾਂ ਨੂੰ ਡ੍ਰੈਗ ਕਰਨ ਦਾ ਟਾਸਕ ਸ਼ਾਮਿਲ ਹੈ। ਇਸ 'ਚ ਇਕ ਅਜਿਹੀ ਟੈਬ ਵੀ ਦਿੱਤੀ ਗਈ ਹੈ ਜਿਸ ਨਾਲ ਤੁਸੀਂ ਗਰੁੱਪ ਵੱਲੋਂ ਟਾਸਕ 'ਤੇ ਕੀਤੇ ਜਾ ਰਹੇ ਕੰਮ ਨੂੰ ਵੀ ਦੇਖ ਸਕਦੇ ਹੋ। ਇਨ੍ਹਾਂ ਹੀ ਨਹੀਂ ਇਨ੍ਹਾਂ ਟਾਸਕਜ਼ ਨੂੰ ਤੁਸੀਂ ਅਸਾਈਨ ਕੀਤੇ ਗਏ ਕਲਰ-ਕੋਡਿੰਗ 'ਚ ਵੀ ਦੇਖ ਸਕਦੇ ਹੋ ਜਿਵੇਂ ਕਿ ਲੇਟ ਪ੍ਰੋਗਰੈੱਸ, ਇੰਨ ਪ੍ਰੋਗਰੈੱਸ ਜਾਂ ਕੰਪਲੀਟ ਪ੍ਰੋਗਰੈੱਸ ਨੂੰ ਰੰਗਾਂ ਅਨੁਸਾਰ ਲਾਲ, ਪੀਲਾ, ਨੀਲਾ ਅਤੇ ਹਰਾ ਰੰਗ ਦਿੱਤਾ ਗਿਆ ਹੈ। ਮਾਈਕ੍ਰੋਸਾਫਟ ਅਨੁਸਾਰ ਇਹ ਐਪ ਐਂਡ੍ਰਾਇਡ, ਆਈ.ਓ.ਐੱਸ.ਅਤੇ ਵਿੰਡੋਜ਼ 'ਤੇ ਵੀ ਕੰਮ ਕਰੇਗੀ।
22 ਲੀਟਰ ਸਟੋਰੇਜ਼ ਨਾਲ ਹੌਂਡਾ ਨੇ ਪੇਸ਼ ਕੀਤੀ ਨਵੀਂ ਬਾਈਕ (ਤਸਵੀਰਾਂ)
NEXT STORY