ਜਲੰਧਰ - ਅਕਸਰ ਅਸੀਂ ਲੋਕ ਘਰਾਂ 'ਚ ਵੇਖਦੇ ਹਾਂ ਕਿ ਜਿਆਦਾਤਰ ਕੱਪੜੇ ਇਧਰ-ਉਧਰ ਖਿਲਰੇ ਰਹਿੰਦੇ ਹਨ ਜਿਨ੍ਹਾਂ ਨੂੰ ਸੰਭਾਲਣ ਲਈ ਔਰਤਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ। ਇਸ ਗੱਲ 'ਤੇ ਧਿਆਨ ਦਿੰਦੇ ਹੋਏ Foldimate ਕੰਪਨੀ ਨੇ ਇਕ ਅਜਿਹੀ ਆਟੋਮੈਟਿਕ ਕਲੋਥ ਫੋਲਡਿੰਗ ਮਸ਼ੀਨ ਵਿਕਸਿਤ ਕੀਤੀ ਹੈ ਜੋ ਘਰ 'ਚ ਤੁਹਾਡੇ ਕੱਪੜੀਆਂ ਨੂੰ ਸੰਭਾਲਣ 'ਚ ਮਦਦ ਕਰੇਗੀ।
ਇਸ ਮਸ਼ੀਨ 'ਚ ਤੁਹਾਨੂੰ ਬਸ ਇਸ ਦੇ ਕਲਿੱਪ 'ਤੇ ਆਪਣੀ ਟੀ-ਸ਼ਰਟ ਅਤੇ ਪੈਂਟ ਨੂੰ ਟੰਗ ਕੇ ਇਸ ਨੂੰ ਓਨ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇਹ ਮਸ਼ੀਨ ਰੋਬੋਟਿਕ ਹੈਂਡ ਦੀ ਮਦਦ ਨਾਲ ਕੱਪੜਿਆਂ ਨੂੰ ਅੰਦਰ ਖਿੱਚ ਲਵੇਗੀ ਅਤੇ ਉਸ ਨੂੰ ਠੀਕ ਤਰੀਕੇ ਨਾਲ ਫੋਲਡ ਕਰ ਦੇਵੇਗੀ। ਇਸ ਦੇ ਅਗਲੇ ਪ੍ਰੋਸੈਸ 'ਚ ਕੱਪੜਿਆ ਨੂੰ ਸਟੀਮ ਟ੍ਰੀਟਮੈਂਟ ਅਤੇ ਇਸ 'ਤੇ ਪਰਫੀਊਮ ਸਪ੍ਰੇ ਕੀਤਾ ਜਾਵੇਗਾ। ਇਸ ਤੋਂ ਬਾਅਦ ਕੁੱਝ ਹੀ ਸਮੇਂ 'ਚ ਇਸ ਦੀ ਸਕ੍ਰੀਨ 'ਤੇ ਟ੍ਰੇ ਫੁੱਲ ਸ਼ੋਅ ਹੋਵੇਗਾ ਅਤੇ ਪ੍ਰੈਸ ਕੀਤੇ ਗਏ ਕੱਪੜੇ ਇਸ ਮਸ਼ੀਨ ਚੋਂ ਬਾਹਰ ਆ ਜਾਣਗੇ।
ਇਸ ਦੇ ਡਿਵੈੱਲਪਰ ਦਾ ਕਹਿਣਾ ਹੈ ਕਿ ਇਹ ਮਸ਼ੀਨ ਤੁਹਾਡੇ ਕੱਪੜਿਆਂ ਨੂੰ ਦੁੱਗਣੀ ਤੇਜ਼ੀ ਨਾਲਂ ਪ੍ਰੈਸ ਕਰ ਦਵੇਗੀ। ਉਮੀਦ ਕੀਤੀ ਗਈ ਹੈ ਕਿ ਇਸ ਮਸ਼ੀਨ ਨੂੰ ਅਗਲੇ ਸਾਲ ਤਕ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ $850 ਹੋਵੇਗੀ। ਇਸ ਮਸ਼ੀਨ ਦੀ ਉਪਰ ਦਿਤੀ ਗਈ ਵੀਡੀਓ 'ਚ ਤੁਸੀਂ ਇਸ ਨੂੰ ਇਕ T-ਸ਼ਰਟ ਨੂੰ ਓਪਰੇਟ ਕਰਦੇ ਹੋਏ ਵੇਖ ਸਕਦੇ ਹੋ।
ਹੁਣ ਭਾਰਤ 'ਚ ਪਹਿਲਾਂ ਨਾਲੋਂ 5 ਗੁਣਾ ਜ਼ਿਆਦਾ ਹੋਵੇਗੀ ਮੋਬਾਇਲ ਡਾਟਾ ਦੀ ਵਰਤੋਂ
NEXT STORY