ਜਲੰਧਰ— ਤਾਇਵਾਨ ਦੀ ਸਟੋਰੇਜ਼ ਡਿਵਾਈਸਿਸ ਨਿਰਮਾਤਾ ਕੰਪਨੀ Transcend ਨੇ ਭਾਰਤ 'ਚ ਆਪਣੇ ਲੇਟੈਸਟ ਕਾਰ ਵੀਡੀਓ ਰਿਕਾਰਡਰ DrivePro 50 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਪੁਰਾਣੇ DrivePro 220 ਮਾਡਲ ਦੀ ਕਾਮਯਾਬੀ ਤੋਂ ਬਾਅਦ ਬਿਲਟ ਇਨ ਵਾਈ-ਫਾਈ ਇਮੇਜ ਸੈਂਸਰ ਦੇ ਨਾਲ ਇਸ ਨੂੰ ਪੇਸ਼ ਕੀਤਾ ਹੈ। ਇਸ ਦੇ ਨਾਲ ਦੋ ਸਾਲ ਦੀ ਵਾਰੰਟੀ ਦਿੱਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਲਾਰਜਰ ਐੱਫ/1.8 ਅਪਰਚਰ ਵਾਲਾ ਲੈਂਜ਼ ਮੌਜੂਦ ਹੈ ਜੋ ਘੱਟ ਰੋਸ਼ਨੀ 'ਚ ਵੀ ਬਿਹਤਰ ਇਮੇਜ ਦਿਖਾਏਗਾ। ਫੁੱਲ-ਐੱਚ.ਡੀ. ਇਮੇਜ ਦੇ ਨਾਲ ਇਹ ਕੈਮਰਾ ਜੀ-ਸੈਂਸਰ ਦੀ ਮਦਦ ਨਾਲ ਐਮਰਜੈਂਸੀ ਦੀ ਹਾਲਤ 'ਚ ਆਟੋਮੈਟਿਕਲੀ ਰਿਕਾਰਡਿੰਗ ਕਰੇਗਾ। ਇਸ ਵਿਚ ਮਾਈਕ੍ਰੋ-ਐੱਸ.ਡੀ.ਐੱਚ.ਸੀ. ਕਾਰਡ ਸਲਾਟ ਮੌਜੂਦ ਹੈ ਜੋ 16ਜੀ.ਬੀ. ਤੱਕ ਦੇ ਕਾਰਡ ਨੂੰ ਸਪੋਰਟ ਕਰਦਾ ਹੈ।
ਇਸ ਡੈਸ਼ਕੈਮ ਨੂੰ ਤੁਸੀਂ ਆਸਾਨੀ ਨਾਲ ਕਾਰ ਦੀ ਵਿੰਡਸ਼ੀਲਡ 'ਤੇ ਲਗਾ ਕੇ ਯੂਜ਼ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਇਸ ਦੀ ਵਾਇਰ ਨੂੰ ਲਾਈਟਰ ਸੋਕੇਟ ਨਾਲ ਕੁਨੈੱਕਟ ਕਰਨਾ ਪਵੇਗਾ। ਕਾਰ ਨੂੰ ਆਨ ਕਰਦੇ ਹੀ ਇਹ ਕੈਮਰਾ ਆਪਣੇ ਆਪ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਮੈਮਰੀ ਕਾਰਡ ਦੇ ਫੁੱਲ ਹੋਣ 'ਤੇ ਨਵੀਆਂ ਫਾਇਲਾਂ ਨੂੰ ਪੁਰਾਣੀਆਂ ਫਾਇਲਾਂ 'ਤੇ ਓਵਰਰਾਈਟ ਕਰ ਦੇਵੇਗਾ। ਇਸ ਵਿਚ ਸੇਵ ਕੀਤੇ ਗਏ ਡਾਟਾ ਨੂੰ ਤੁਸੀਂ ਐਂਡ੍ਰਾਇਡ ਅਤੇ ਆਈ.ਓ.ਐੱਸ. ਡਿਵਾਈਸਿਸ 'ਤੇ ਸ਼ੇਅਰ ਵੀ ਕਰ ਸਕਦੇ ਹੋ।
ਭਾਰਤ 'ਚ ਜਲਦ ਵਿਕੇਗੀ ਉੱਡਣ ਵਾਲੀ ਕਾਰ
NEXT STORY