2400-hp Iron Knight
ਜਲੰਧਰ : ਸਵੀਡਿਸ਼ ਮਲਟੀਨੈਸ਼ਨਲ ਮੈਨੂਫੈਕਚਰਿੰਗ ਕੰਪਨੀ ਵੋਲਵੋ ਨੂੰ ਦੁਨੀਆ ਦੀਆਂ ਸਭ ਤੋਂ ਸੁਰੱਖਿਅਤ ਗੱਡੀਆਂ ਬਣਾਉਣ ਲਈ ਜਾਣਿਆ ਜਾਂਦਾ ਹੈ। ਹੁਣ ਵੋਲਵੋ ਟਰੱਕ ਨੇ 2 ਨਵੇਂ ਵਰਲਡ ਲੈਂਡ ਸਪੀਡ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ। ਇਸ ਸਪੀਡ ਰਿਕਾਰਡ ਨੂੰ ਬਣਾਉਣ ਲਈ ਕਸਟਮ-ਬਿਲਟ ਆਇਰਨ ਨਾਈਟ (9ron Knight) ਟਰੱਕ ਦੀ ਵਰਤੋਂ ਕੀਤੀ ਗਈ ਹੈ। ਫਿਲਹਾਲ ਵੋਲਵੋ ਟਰੱਕ ਨੇ ਸਪੀਡ ਰਿਕਾਰਡ ਦੀ ਜਾਣਕਾਰੀ ਹੀ ਦਿੱਤੀ ਹੈ।
Ovebrink ਨੇ ਤੋੜਿਆ ਆਪਣਾ ਪੁਰਾਣਾ ਰਿਕਾਰਡ
ਆਇਰਨ ਨਾਈਟ ਨੂੰ ਕਾਰ ਅਤੇ ਟਰੱਕ ਰੇਸਿੰਗ ਡਰਾਈਵਰ Boije Ovebrink ਚਲਾ ਰਹੇ ਸਨ ਅਤੇ ਉਨ੍ਹਾਂ ਆਪਣੇ ਹੀ ਪੁਰਾਣੇ ਰਿਕਾਰਡ ਨੂੰ ਤੋੜ ਦਿੱਤਾ ਹੈ, ਜਿਸ ਨੂੰ ਹਾਈਬ੍ਰਿਡ ਮੀਨ ਗ੍ਰੀਨ (Mean Green) ਟਰੱਕ ਚਲਾਉਂਦੇ ਹੋਏ ਬਣਾਇਆ ਗਿਆ ਸੀ।
ਰਿਕਾਰਡ
ਇਸ ਰਿਕਾਰਡ ਨੂੰ ਮਾਨਤਾ ਦਿਵਾਉਣ ਲਈ Federation Internationale de l'Automobile (ਐੱਫ. ਆਈ. ਏ.) ਦੇ ਸਾਹਮਣੇ ਆਇਰਨ ਨਾਈਟ ਦੀ ਟੀਮ ਨੇ ਹਰ ਇਕ ਰਿਕਾਰਡ ਲਈ ਇਕ ਘੰਟੇ ਵਿਚ 2 ਵਾਰ ਟਰੱਕ ਨੂੰ ਦੌੜਾਇਆ। ਇਸ ਦੌਰਾਨ ਔਸਤ 500 ਮੀਟਰ ਚੱਲਣ ਉੱਤੇ ਆਇਰਨ ਨਾਈਟ ਟਰੱਕ ਨੇ 13.71 ਸਕਿੰਟਾਂ ਵਿਚ ਔਸਤ 131.291 ਕਿ. ਮੀ. (81.58 ਮੀਲ) ਪ੍ਰਤੀ ਘੰਟਾ ਦੀ ਸਪੀਡ ਅਤੇ 1,000 ਮੀਟਰ ਦੀ ਦੂਰੀ ਤੱਕ 169.093 ਕਿ. ਮੀ. (105 ਮੀਲ) ਪ੍ਰਤੀ ਘੰਟਾ ਦੀ ਔਸਤ ਰਫਤਾਰ ਨੂੰ ਹਾਸਲ ਕੀਤਾ। ਇਸ ਤੋਂ ਇਲਾਵਾ ਇਸ ਦੀ ਟਾਪ ਸਪੀਡ ਨੂੰ 276 ਕਿ. ਮੀ. ਪ੍ਰਤੀ ਘੰਟਾ 'ਤੇ ਦਰਜ ਕੀਤਾ ਗਿਆ।
ਵਧਾਈ ਗਈ ਇੰਜਣ ਦੀ ਤਾਕਤ
ਆਇਰਨ ਨਾਈਟ ਇਕ 1,000 ਕਿ. ਗ੍ਰਾ. ਵਜ਼ਨੀ (ਮੀਨ ਗ੍ਰੀਨ ਤੋਂ ਹਲਕਾ) ਟਰੱਕ ਹੈ, ਜਿਸ ਦਾ ਇੰਜਣ 600 ਐੱਚ. ਪੀ. ਦੀ ਪਾਵਰ ਜਨਰੇਟ ਕਰਦਾ ਹੈ। ਹਾਲਾਂਕਿ ਇਸ ਨੂੰ ਕਸਟਮ ਬਿਲਟ ਨਹੀਂ ਕੀਤਾ ਗਿਆ ਹੈ ਪਰ ਇੰਜਣ ਦੀ ਪ੍ਰਫਾਰਮੈਂਸ ਨੂੰ ਵਧਾਉਣ ਲਈ ਟਿਊਨ ਕੀਤਾ ਗਿਆ ਹੈ। ਇਸ ਵਜ੍ਹਾ ਨਾਲ ਇਹ 2,400 ਹਾਰਸਪਾਵਰ ਅਤੇ 6,000 ਐੱਨ. ਐੱਮ. ਦਾ ਟਾਰਕ ਪੈਦਾ ਕਰਦਾ ਹੈ ਅਤੇ 0-100 ਕਿ. ਮੀ. ਪ੍ਰਤੀ ਘੰਟਾ ਦੀ ਰਫਤਾਰ ਸਿਰਫ਼ 4.6 ਸਕਿੰਟਾਂ ਵਿਚ ਹੀ ਫੜ ਲੈਂਦਾ ਹੈ। ਇਹ ਸਪੀਡ ਰਿਕਾਰਡ ਬਣਾਉਣ ਲਈ Skelleftea Drive Center ਵਿਚ ਟਰੱਕ ਨੂੰ ਦੌੜਾਇਆ ਗਿਆ, ਜੋ ਕਿ ਸਵੀਡਨ ਦੇ Skelleftea ਦੇ ਬਾਹਰਲੇ ਪਾਸੇ ਸਥਿਤ ਇਕ ਪੁਰਾਣੀ ਏਅਰਫੀਲਡ ਹੈ। ਵੋਲਵੋ ਦਾ ਕਹਿਣਾ ਹੈ ਕਿ ਇਸ ਰਿਕਾਰਡ ਦੀ ਐੱਫ. ਆਈ. ਏ. ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਆਉਣੀ ਬਾਕੀ ਹੈ।
ਪ੍ਰਦੂਸ਼ਣ ਨੂੰ ਫਿਲਟਰ ਕਰਨ ਤੋਂ ਇਲਾਵਾ ਹੋਰ ਵੀ ਬਹੁੱਤ ਕੁੱਝ ਕਰ ਸਕਦੈ ਇਹ ਡਿਵਾਈਸ
NEXT STORY