ਗੈਜੇਟ ਡੈਸਕ– ਫੇਸਬੁੱਕ ਦੇ ਫਾਊਂਡਰ ਮਾਰਕ ਜ਼ੁਕਰਬਰਗ ਨੇ ਵਟਸਐਪ ’ਤੇ ਕਮਿਊਨਿਟੀਜ਼ ਫੀਚਰ ਰੋਲਆਊਟ ਕਰ ਦਿੱਤਾ ਹੈ। ਇਹ ਫੀਚਰ ਅੱਜ ਤੋਂ ਗਲੋਬਲੀ ਰੋਲਆਊਟ ਕਰ ਦਿੱਤਾ ਗਿਆ ਹੈ ਜਿਸ ਵਿਚ ਭਾਰਤ ਵੀ ਸ਼ਾਮਲ ਹੈ। ਹਾਲਾਂਕਿ, ਸਾਰਿਆਂ ਨੂੰ ਇਹ ਫੀਚਰ ਮਿਲਣ ’ਚ ਕੁਝ ਸਮਾਂ ਲੱਗ ਸਕਦਾ ਹੈ। ਵਟਸਐਪ ਦੇ ਕਮਿਊਨਿਟੀਜ਼ ਫੀਚਰ ਬਾਰੇ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ’ਚ ਐਲਾਨ ਕੀਤਾ ਸੀ। ਕੰਪਨੀ ਇਸ ਨੂੰ ਕਈ ਜ਼ੋਨ ’ਚ ਟੈਸਟ ਕਰ ਰਹੀ ਸੀ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਜ਼ਰੂਰ ਪੜ੍ਹਨ ਇਹ ਖ਼ਬਰ, ਕੰਪਨੀ ਵੱਲੋਂ 26 ਲੱਖ ਭਾਰਤੀਆਂ ਦੇ ਅਕਾਊਂਟਸ ਖ਼ਿਲਾਫ਼ ਸਖ਼ਤ ਐਕਸ਼ਨ
ਇਸ ਫੀਚਰ ਨਾਲ ਯੂਜ਼ਰਜ਼ ਗਰੁੱਪ ’ਚ ਕੁਨੈਕਟ ਹੋ ਸਕਣਗੇ। ਇਹ ਗਰੁੱਪ ਦੇ ਅੰਦਰ ਗਰੁੱਪ ਹੈ। ਯਾਨੀ ਗਰੁੱਪ ’ਚ ਤੁਸੀਂ ਸਿਲੈਕਟਿਡ ਲੋਕਾਂ ਦਾ ਸਬ-ਗਰੁੱਪ ਬਣਾ ਕੇ ਉਨ੍ਹਾਂ ਨੂੰ ਕੋਈ ਮੈਸੇਜ ਭੇਜ ਸਕਦੇ ਹੋ। ਵਟਸਐਪ ਕਮਿਊਨਿਟੀਜ਼ ਫੀਚਰ ਦਾ ਮਕਸਦ ਦਫ਼ਤਰ, ਸਕੂਲ,ਕਲੱਬ ਅਤੇ ਹੋਰ ਸੰਸਥਾਵਾਂ ਨੂੰ ਜੋੜਨ ਦਾ ਹੈ। ਯੂਜ਼ਰਜ਼ ਇਕ ਵੱਡੇ ਗਰੁੱਪ ’ਚ ਵੀ ਮਲਟੀਪਲ ਗਰੁੱਪਾਂ ਨਾਲ ਕੁਨੈਕਟ ਹੋ ਸਕਣਗੇ। ਕੰਪਨੀ ਇਸ ਲਈ 50 ਤੋਂ ਜ਼ਿਆਦਾ ਆਰਗਨਾਈਜੇਸ਼ਨ ਦੇ ਨਾਲ 15 ਦੇਸ਼ਾਂ ’ਚ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ– ਬੁਰੀ ਖ਼ਬਰ! ਗੂਗਲ ਹਮੇਸ਼ਾ ਲਈ ਬੰਦ ਕਰਨ ਜਾ ਰਿਹੈ ਆਪਣੀ ਇਹ ਐਪ, ਜਾਣੋ ਵਜ੍ਹਾ
ਇੰਝ ਕੰਮ ਕਰੇਗਾ ਕਮਿਊਨਿਟੀਜ਼ ਫੀਚਰ
ਯੂਜ਼ਰ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਐਂਡਰਾਇਡ ਮੋਬਾਇਲ ’ਚ ਚੈਟ ਦੇ ਟਾਪ ’ਤੇ ਜਦਕਿ ਆਈ.ਓ.ਐੱਸ. ’ਚ ਬਾਟਮ ’ਚ ਕਮਿਊਨਿਟੀਜ਼ ਟੈਬ ’ਤੇ ਕਲਿੱਕ ਕਰ ਸਕਦੇ ਹਨ। ਉੱਥੋਂ ਯੂਜ਼ਰਜ਼ ਕਮਿਊਨਿਟੀ ਨੂੰ ਨਵੇਂ ਗਰੁੱਪ ਜਾਂ ਪਹਿਲਾਂ ਐਡਿਡ ਗਰੁੱਪ ’ਚੋਂ ਸ਼ੁਰੂ ਕਰ ਸਕਦੇ ਹਨ।
ਕਮਿਊਨਿਟੀ ’ਚ ਯੂਜ਼ਰ ਆਸਾਨੀ ਨਾਲ ਗਰੁੱਪ ’ਚ ਵੀ ਸਵਿੱਚ ਕਰ ਸਕਦੇ ਹਨ। ਐਡਮਿਨ ਜ਼ਰੂਰੀ ਜਾਣਕਾਰੀ ਕਮਿਊਨਿਟੀ ਦੇ ਸਾਰੇ ਮੈਂਬਰਾਂ ਨੂੰ ਸੈਂਡ ਕਰ ਸਕਦੇ ਹਨ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਨਾਲ ਯੂਜ਼ਰਜ਼ ਨੂੰ ਹਾਈ-ਲੈਵਲ ਦੀ ਸਕਿਓਰਿਟੀ ਅਤੇ ਪ੍ਰਾਈਵੇਸੀ ਮਿਲੇਗੀ।ਇਸ ਫੀਚਰ ਨਾਲ ਯੂਜ਼ਰ ਨੂੰ ਵੱਖ-ਵੱਖ ਗਰੁੱਪ ਬਣਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਨਾ ਹੀ ਇਕ ਮੈਸੇਜ ਨੂੰ ਵੱਖ-ਵੱਖ ਗਰੁੱਪਾਂ ’ਚ ਸੈਂਡ ਕਰਨ ਦੀ।
ਇਹ ਵੀ ਪੜ੍ਹੋ– ਹੁਣ WhatsApp ’ਤੇ ਖ਼ਰੀਦ ਸਕੋਗੇ ਮੈਟ੍ਰੋ ਟਿਕਟ, ਕਾਰਡ ਵੀ ਹੋ ਜਾਵੇਗਾ ਰੀਚਾਰਜ, ਜਾਣੋ ਕਿਵੇਂ
ਕੰਪਨੀ ਨੇ ਇਹ ਵੀ ਦੱਸਿਆ ਹੈ ਕਿ ਉਹ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਾ ਇਸਤੇਮਾਲ ਜਾਰੀ ਰੱਖੇਗੀ। ਇਸ ਨਾਲ ਯੂਜ਼ਰਜ਼ ਦੇ ਡਾਟਾ ਦਾ ਐਕਸੈਸ ਕੰਪਨੀ ਕੋਲ ਵੀ ਨਹੀਂ ਹੋਵੇਗਾ। ਕਮਿਊਨਿਟੀਜ਼ ਤੋਂ ਇਲਾਵਾ ਕੰਪਨੀ ਨੇ ਤਿੰਨ ਹੋਰ ਨਵੇਂ ਫੀਚਰਜ਼ ਵੀ ਜਾਰੀ ਕੀਤੇ ਹਨ।
ਹੁਣ ਯੂਜ਼ਰਜ਼ 32 ਲੋਕਾਂ ਦੇ ਨਾਲ ਵੀਡੀਓ ਕਾਲ ’ਚ ਸ਼ਾਮਲ ਹੋ ਸਕਦੇ ਹਨ। ਇਸਤੋਂਇਲਾਵਾ ਗਰੁੱਪ ਸਾਈਜ਼ ਨੂੰ ਵੀ 512 ਮੈਂਬਰਾਂ ਤੋਂ ਵਧਾ ਕੇ 1024 ਕਰ ਦਿੱਤਾ ਗਿਆ ਹੈ। ਵਟਸਐਪ ’ਚ ਹੁਣ ਗਰੁੱਪ ਪੋਲ ਫੀਚਰ ਵੀ ਆ ਗਿਆ ਹੈ ਜਿਸਦਾ ਇਸਤੇਮਾਲ ਵੋਟਿੰਗ ਲਈ ਹੋ ਸਕੇਗਾ।
ਇਹ ਵੀ ਪੜ੍ਹੋ– ਮੰਦਬੁੱਧੀ ਨਾਬਾਲਗ ਨਾਲ ਸਾਥੀਆਂ ਨੇ ਕੀਤੀ ਹੈਵਾਨੀਅਤ, ਪ੍ਰਾਈਵੇਟ ਪਾਰਟ ’ਚ ਪਟਾਕਾ ਰੱਖ ਕੇ ਲਾਈ ਅੱਗ
ਭਾਰਤੀ ਮਾਈਕ੍ਰੋ-ਬਲਾਗਿੰਗ ਪਲੇਟਫਾਰਮ Koo ਨੇ ਪਾਰ ਕੀਤਾ 5 ਕਰੋੜ ਡਾਊਨਲੋਡ ਦਾ ਅੰਕੜਾ
NEXT STORY