ਜਲੰਧਰ- ਐਪਲ ਵੱਲੋਂ ਇਸ ਸਾਲ 12 ਸਤੰਬਰ ਨੂੰ ਆਈਫੋਨ 8 ਅਤੇ ਆਈਫੋਨ 8 ਪਲੱਸ ਨੂੰ ਲਾਂਚ ਕੀਤਾ ਗਿਆ, ਜੋ ਕਿ ਭਾਰਤ ਸਮੇਤ ਕਈ ਦੇਸ਼ਾਂ 'ਚ ਸੇਲ ਲਈ ਉਪਲੱਬਧ ਹੋ ਚੁੱਕੇ ਹਨ। ਕੰਪਨੀ ਨੇ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਸਪੈਸ਼ਲ ਐਡੀਸ਼ਨ ਦੇ ਤੌਰ 'ਤੇ ਆਈਫੋਨ ਐੱਕਸ ਨੂੰ ਪੇਸ਼ ਕੀਤਾ ਹੈ। ਭਾਰਤ 'ਚ ਇਸ ਦੀ ਸ਼ੁਰੂਆਤੀ ਕੀਮਤ 89,000 ਰੁਪਏ ਹੋਵੇਗੀ। ਇਹ ਸਮਾਰਟਫੋਨ 3 ਨਵੰਬਰ ਨੂੰ ਭਾਰਤ 'ਚ ਦਸਤਕ ਦੇਵੇਗਾ, ਉਸ ਤੋਂ ਪਹਿਲਾਂ ਇਸ ਲਈ ਪ੍ਰੀ-ਆਰਡਰ ਦੀ ਸਹੂਲਤ ਮੁਹੱਈਆਂ ਕਰਾਈ ਜਾਵੇਗੀ। ਇਸ ਨੂੰ 27 ਅਕਤੂਬਰ ਤੋਂ ਫਲਿੱਪਕਾਰਟ 'ਤੇ ਦੁਪਹਿਰ 12.31 ਵਜੇ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਜਿਸ ਤੋਂ ਬਾਅਦ ਯੂਜ਼ਰਸ ਇਸ ਦੀ ਪ੍ਰੀ-ਬੂਕਿੰਗ ਕਰਨਗੇ, 3 ਨਵੰਬਰ ਨੂੰ ਇਸ ਨੂੰ ਖਰੀਦਣ ਲਈ ਸਮਰੱਥ ਹੋਣਗੇ। ਐਪਲ ਆਈ੍ਰਫੋਨ ਐੱਕਸ ਦੋ ਸਟੋਰੇਜ ਵੇਰੀਐਂਟ 'ਚ ਉਪਲੱਬਧ ਹੋਵੇਗਾ।, ਜਿਸ 'ਚ 64 ਜੀ. ਬੀ. ਮਾਡਲ ਦੀ ਕੀਮਤ 89,000 ਰੁਪਏ ਅਤੇ 256 ਜੀ. ਬੀ. ਮਾਡਲ ਦੀ ਕੀਮਤ 1,02,000 ਰੁਪਏ ਹੈ।
KGI Securities ਨੇ ਭਵਿੱਖਬਾਣੀ ਕੀਤੀ ਹੈ ਕਿ ਸਾਲ ਦੇ ਅੰਤ ਤੱਕ ਐਪਲ 40 ਮਿਲੀਅਨ ਆਈਫੋਨ ਐੱਕਸ ਯੂਨਿਟ ਵੇਚਣ 'ਚ ਸਮਰੱਥ ਹੋਵੇਗਾ ਪਰ ਸਾਲ ਦੇ ਅੰਤ ਤੱਕ ਉਨ੍ਹਾਂ ਸਾਰਿਆਂ ਦੀ ਸ਼ਿਪਿੰਗ ਨਹੀਂ ਕਰ ਸਕੇਗਾ। ਇਸ ਨਾਲ ਹੀ ਬੇਜ਼ੇਲ-ਲੈਸ ਆਈਫੋਨ ਨੂੰ ਅਗਲੇ ਸਾਲ ਵਿਕਰੀ ਦੇ ਇਕ ਹਿੱਸੇ ਦੇ ਰੂਪ 'ਚ ਗਿਣਿਆ ਜਾਵੇਗਾ। ਫਰਮ ਨੂੰ ਉਮੀਦ ਹੈ ਕਿ ਐਪਲ ਕਰੀਬ 90 ਮਿਲੀਅਨ ਆਈਫੋਨ ਐੱਕਸ ਯੂਨਿਟ ਪੂਰੀ ਤਰ੍ਹਾਂ ਤੋਂ 2018 ਦੇ ਅੰਤ ਤੱਕ ਵੇਚੇਗੀ। Kuo ਦਾ ਕਹਿਣਾ ਹੈ ਕਿ ਸਾਲ 2018 ਦੀ ਪਹਿਲੀ ਛਮਾਹੀ ਦੌਰਾਨ ਕੰਪਨੀ ਆਈਫੋਨ ਐੱਕਸ ਦੀ ਮੰਗ 'ਚ ਦੇਖਣ ਦੀ ਸੰਭਾਵਨਾ ਹੈ।
ਐਪਲ ਆਈਫੋਨ ਐਕਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 5.8 ਐਜ-ਟੂ-ਐਜ ਓ. ਐੱਲ. ਈ. ਡੀ. ਸੁਪਰ ਰੇਟਿਨਾ ਡਿਸਪਲੇਅ ਦਿੱਤੀ ਗਈ ਹੈ। ਇਸ ਨਾਲ ਹੀ ਇਹ ਫੋਨ 111 Bionic 64-bit ਚਿੱਪਸੈੱਟ ਨਾਲ ਐੱਮ11 ਮੋਸ਼ਨ ਕੋਪ੍ਰੋਸੈਸਰ 'ਤੇ ਕੰਮ ਕਰਦਾ ਹੈ। ਫੋਟੋਗ੍ਰਾਫੀ ਲਈ ਆਈਫੋਨ ਐੱਕਸ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ 12 ਮੈਗਾਪਿਕਸਲ ਵਾਈਡ-ਐਂਗਲ f/1.8 ਅਪਰਚਰ ਅਤੇ 12 ਮੈਗਾਪਿਕਸਲ ਟੈਲੀਫੋਟੋ f/2.4 ਅਪਰਚਰ ਹੈ। ਡਿਊਲ ਕੈਮਰੇ ਨਾਲ ਇਸ 'ਚ quad-LED TrueTone ਫਲੈਸ਼ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਇਸ 'ਚ 7 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ, ਜਿਸ 'ਚ f/2.2 ਅਪਰਚਰ ਮੌਜੂਦ ਹੈ। ਇਸ ਨਾਲ ਹੀ ਆਈਫੋਨ ਐੱਕਸ ਫੇਸ ਆਈ. ਡੀ. ਫੀਚਰਸ ਨਾਲ ਲੈਸ ਹੈ। ਵਾਟਰ ਅਤੇ ਡਸਟ ਰੇਸਿਸਟੈਂਟ ਲਈ ਆਈਫੋਨ ਐੱਕਸ IP67 ਸਰਟੀਫਿਕੇਸ਼ਨ ਨਾਲ ਆਉਂਦਾ ਹੈ।
ਸੈਮਸੰਗ Galaxy J5(2016) ਸਮਾਰਟਫੋਨ ਲਈ ਰੋਲਆਊਟ ਹੋਇਆ ਐਂਡਰਾਇਡ ਨੂਗਟ ਅਪਡੇਟ
NEXT STORY