ਜਲੰਧਰ- ਸ਼ਿਓਮੀ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ ਲਈ ਇੱਕ ਨਵੀਂ ਅਕਸੈਸਰੀ ਦੀ ਘੋਸ਼ਣਾ ਕੀਤੀ ਹੈ। ਚੀਨ ਦੀ ਕੰਪਨੀ ਦੇ ਵਲੋਂ ਮੀ (Mi) ਹੈੱਡਫੋਨ ਕੰਮਫਰਟ (Comfort) ਨੂੰ ਲੇਟੈਸਟ ਪ੍ਰੋਡਕਟ ਲਿਸਟ 'ਚ ਸ਼ਾਮਿਲ ਕੀਤਾ ਗਿਆ ਹੈ। ਇਸ ਹੈੱਡਫੋਨ ਦੀ ਕੀਮਤ 2,999 ਰੁਪਏ ਹੈ ਅਤੇ ਇਹ 18 ਅਪ੍ਰੈਲ ਤੋਂ ਮੀ ਡਾਟ ਕਾਮ (mi.com) 'ਤੇ ਸੇਲ ਲਈ ਦੁਪਹਿਰ 12 ਵਜੇ ਤੋਂ mi.com 'ਤੇ ਸ਼ੁਰੂ ਹੋ ਜਾਵੇਗੀ।
ਸ਼ਿਓਮੀ ਮੀ Mi ਹੈੱਡਫੋਨ Comfort 'ਚ ਵਾਇਰਡ ਓਵਰ-ਦ-ਈਅਰ ਹੈੱਡਸੈੱਟ ਹਨ। ਲਾਈਟਵੇਟ ਹੈੱਡਫੋਨ, ਸਾਫਟ PU ਲੈਦਰ ਇਅਰਕਪ ਨਾਲ ਆਰਾਮਦਾਈਕ ਹੈੱਡਬੈਡ ਹਨ, ਜੋ ਕਿ ਬਿਹਤਰ ਆਡੀਓ ਅਨੂਭਵ ਲਈ ਸ਼ੋਰ ਨੂੰ ਵੱਖ ਕਰਦਾ ਹੈ। Mi ਹੈੱਡਫੋਨ 3omfort ਫੀਚਰ 'ਚ 3.5mm ਜੈੱਕ ਹੈ, ਜਿਸਦਾ ਮਤਲਬ ਹੈ ਕਿ ਤੁਸੀਂ ਉਨ੍ਹਾਂ ਨੂੰ ਸਮਾਰਟਫੋਨ, ਲੈਪਟਾਪ ਅਤੇ ਹੋਰ ਪੋਰਟੇਬਲ ਮਿਊਜ਼ਿਕ ਪਲੇਅਰ ਦੇ ਨਾਲ ਵੀ ਇਸਤੇਮਾਲ ਕਰ ਸਕਦੇ ਹੋ।
ਖਾਸ ਗੱਲ ਇਹ ਹੈ ਕਿ ਹੈੱਡਫੋਨ ਇਕ ਜੈਸਚਰ ਕੰਟਰੋਲ ਇੰਟਰਫੇਸ ਨਾਲ ਆਉਂਦੇ ਹਨ, ਜੋ ਯੂਜ਼ਰਸ ਨੂੰ ਮਿਊਜ਼ੀਕ ਪਲੇਅਬੈਕ ਨੂੰ ਕੰਟਰੋਲ ਕਰਨ ਦੇ ਨਾਲ ਕਾਲਸ ਰਸੀਵ ਕਰਨ ਦੀ ਵੀ ਮੰਜ਼ੂਰੀ ਦਿੰਦਾ ਹੈ। ਇਕ ਵਾਰ ਖੱਬੇ ਇਅਰਕਪ 'ਤੇ ਕਲਿੱਕ ਕਰ ਕੇ ਕਾਲ ਰਸੀਵ ਕਰੋ ਅਤੇ ਉਥੇ ਹੀ, ਤਿੰਨ ਵਾਰ ਇਅਰਕਪ ਨੂੰ ਪ੍ਰੈਸ ਕਰ ਕਰਕੇ ਤੁਸੀਂ ਪਿਛਲੇ ਟ੍ਰੈਕ 'ਤੇ ਜਾ ਸਕਦੇ ਹੋ। ਹੈੱਡਫੋਨ 'ਚ 1.4 ਮੀਟਰ ਲੰਬਾ ਟੀ. ਪੀ. ਈ ਸਟ੍ਰੇਨਟੇਬਲ ਮੈਟ ਫਿਨੀਸ਼ ਆਡੀਓ ਕੇਬਲ ਹੈ। ਸ਼ਿਓਮੀ ਦਾ ਕਹਿਣਾ ਹੈ ਕਿ ਇਸ ਹੈੱਡਫੋਨਸ 'ਚ ਜੋ ਵਾਇਰਸ ਮੌਜੂਦ ਹਨ ਉਹ ਨਾਨ- ਟਾਕਸਿਕ, ਡਿਊਰੇਬਲ, ਡਰਟ ਰੇਸਿਸਟੇਂਟ, ਟਿੰਗਲ ਰੇਸਿਸਟੇਂਟ ਅਤੇ ਇਸ ਦੇ ਨਾਲ ਹੀ ਹੀਟ ਰੇਸਿਸਟੇਂਟ ਹਨ। ਇਹ ਸੰਵੇਦਨਾ 107 ਡੀ. ਬੀ ਦੇ 32ohm ਸਪੀਕਰ ਇੰਪੇਡਨਸ ਅਤੇ 20 ਤੋਂ 40,000 ਹਰਟਜ਼ ਦੀ ਫਰੀਕਵੈਂਸੀ ਰੇਂਜ ਦੇ ਨਾਲ ਪੇਸ਼ ਕੀਤੇ ਗਏ ਹਨ।
Nokia 9 ਅਤੇ Nokia 8 ਸਮਾਰਟਫੋਨਜ਼ ਦੀ ਜਾਣਕਾਰੀ ਹੋਈ ਲੀਕ
NEXT STORY