ਜਲੰਧਰ— ਚਾਈਨੀਜ਼ ਐਪਲ ਨਾਂ ਨਾਲ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Xaiomi ਨੇ ਸਮਾਰਟਫੋਨ ਸੀਰੀਜ਼ ਤੋਂ ਹਟ ਕੇ ਆਪਣੇ ਟੈਲੀਵਿਜ਼ਨ ਲਾਈਨਅਪ ਨੂੰ ਵਧਾਉਂਦੇ ਹੋਏ TV 3 ਸੀਰੀਜ਼ 'ਚ 70 ਇੰਚ ਅਤੇ 4K ਡਿਸਪਲੇ ਨਾਲ ਲੈਸ ਨਵਾਂ ਟੀ.ਵੀ. Mi TV 3 ਲਾਂਚ ਕੀਤਾ ਹੈ। ਇਸ ਦੀ ਕੀਮਤ 9,999 ਚੀਨੀ ਯੁਆਨ (ਕਰੀਬ 1,02,250 ਰੁਪਏ) ਹੈ ਅਤੇ ਹੁਣ ਫਿਲਹਾਲ ਚੀਨ 'ਚ ਹੀ ਇਸ ਦੀ ਵਿਕਰੀ ਹੋਵੇਗੀ। Xaiomi ਨੇ ਪਿਛਲੇ ਸਾਲ ਅਕਤੂਬਰ 'ਚ 60 ਇੰਚ ਵਾਲਾ Mi TV 3 4,999 ਚੀਨੀ ਯੂਆਨ (ਕਰੀਬ 51,000 ਰੁਪਏ) 'ਚ ਲਾਂਚ ਕੀਤਾ ਸੀ।
ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਵਿਚ ਸ਼ਾਰਪ ਕੰਪਨੀ ਦੀ 4K ਡਿਸਪਲੇ ਹੈ। ਇਸ ਦਾ ਰੈਜ਼ੋਲਿਊਸ਼ਨ 3840x2160 ਪਿਕਸਲ ਹੈ। ਇਹ 178 ਡਿਗਰੀ ਦੇ ਵਿਊਇੰਗ ਐਂਗਲ ਨਾਲ ਆਏਗਾ। ਇਸ ਤੋਂ ਇਲਾਵਾ ਇਹ 85 ਫੀਸਦੀ NTSC ਕਲਰ ਗੈਮਟ ਅਤੇ 120Hz ਰਿਫ੍ਰੈਸ਼ ਰੇਟ ਨਾਲ ਲੈਸ ਹੈ। ਕਵਾਡ ਕੋਰ ਪ੍ਰੋਸੈਸਰ, ਗ੍ਰਾਫਿਕਸ ਲਈ Mali 760 MP4 GPU ਅਤੇ 2GB ਰੈਮ ਵੀ ਦਿੱਤੀ ਗਈ ਹੈ। ਸਟੋਰੇਜ਼ ਦੀ ਗੱਲ ਕਰੀਏ ਤਾਂ ਇਸ ਦੀ ਇਨਬਿਲਟ ਸਟੋਰੇਜ਼ 8GB ਹੈ।
ਫਿੱਟਨੈੱਸ ਟ੍ਰੇਨਰ ਦੀ ਤਰ੍ਹਾਂ ਵਰਕਆਊਟ 'ਚ ਮਦਦ ਕਰੇਗਾ ਐਮਾਜ਼ਾਨ Echo
NEXT STORY