ਜਲੰਧਰ- ਜ਼ਿਆਕਸ ਮੋਬਾਇਲ ਨੇ ਐਸਟਰਾ ਸੀਰੀਜ਼ 'ਚ ਆਪਣਾ ਲੇਟੈਸਟ ਸਮਾਰਟਫੋਨ ਫੋਰਸ 4ਜੀ ਲਾਂਚ ਕਰ ਦਿੱਤਾ ਹੈ। ਜ਼ਿਆਕਸ ਐਸਟਰਾ ਫੋਰਸ 4ਜੀ ਦੀ ਕੀਮਤ 6,053 ਰੁਪਏ ਹੈ। ਐਸਟਰਾ ਫੋਰਸ 4ਜੀ ਸਮਾਰਟਫੋਨ ਆਨਲਾਈਨ ਅਤੇ ਰਿਟੇਲ ਸਟੋਰ 'ਤੇ ਖਰੀਦਣ ਲਈ ਉਪਲੱਬਧ ਹੈ। ਫੋਨ ਲਾਈਟ ਗੋਲਡ ਅਤੇ ਬਲੈਕ ਕਲਰ ਵੇਰੀਅੰਟ 'ਚ ਮਿਲਦਾ ਹੈ।
ਜ਼ਿਆਕਸ ਐਸਟਰਾ ਫੋਰਸ 4ਜੀ 'ਚ 5-ਇੰਚ ਦੀ ਚਮਕਦਾਰ ਡਿਸਪਲੇ ਹੈ ਜੋ ਡਰੈਗਨਟ੍ਰੇਲ ਗਲਾਸ ਦੇ ਨਾਲ ਆਉਂਦਾ ਹੈ। ਫੋਨ 'ਚ 1.3 ਗੀਗਾਹਰਟਜ਼ ਕਵਾਡ-ਕੋਰ ਪਰੋਸੈਸਰ ਹੈ। ਇਸ ਪੋਨ 'ਚ 1ਜੀ.ਬੀ. ਰੈਮ ਅਤੇ 16ਜੀ.ਬੀ. ਇੰਟਰਨਲ ਸਟੋਰੇਜ ਹੈ। ਸਟੋਰੇਜ ਨੂੰ ਮਾਈਕ੍ਰੋ-ਐੱਸ.ਡੀ. ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਐਸਟਰਾ ਫੋਰਸ 4ਜੀ 'ਚ ਫਲੈਸ਼ ਦੇ ਨਾਲ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਹੈ। ਇਸ ਤੋਂ ਇਲਾਵਾ ਸੈਲਫੀ ਅਤੇ ਵੀਡੀਓ ਚੈਟ ਲਈ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਹ ਇਕ ਡਿਊਲ ਸਿਮ ਸਮਾਰਟਫੋਨ ਹੈ ਅਤੇ ਵੀ.ਓ.ਐੱਲ.ਟੀ.ਈ./ਵੀ.ਆਈ.ਐੱਲ.ਟੀ.ਈ. ਸਪੋਰਟ ਕਰਦਾ ਹੈ।
ਐਸਟਰਾ ਫੋਰਸ 4ਜੀ ਸਮਾਰਟਫੋਨ ਐਂਡਰਾਇਡ 6.0 ਮਾਰਸ਼ਮੈਲੋ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ 3000 ਐੱਮ.ਏ.ਐੱਚ. ਦੀ ਬੈਟਰੀ ਹੈ ਜਿਸ ਦੇ 10 ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਬੈਟਰੀ ਲਾਈਫ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਕੁਨੈਕਟੀਵਿਟੀ ਲਈ ਫੋਨ 'ਚ ਜੀ.ਪੀ.ਐੱਸ. ਸਪੋਰਟ, ਗ੍ਰੇਵਿਟੀ, ਪ੍ਰਾਕਸੀਮਿਟੀ, ਲਾਈਟ ਸੈਂਸਰ ਵੀ ਹੈ। ਇਸ ਤੋਂ ਇਲਾਵਾ ਸੁਰੱਖਿਆ ਲਈ ਐੱਸ.ਓ.ਐੱਸ. ਬਟਨ ਵੀ ਦਿੱਤਾ ਗਿਆ ਹੈ।
ਡਿਊਲ ਸੈਲਫੀ ਕੈਮਰੇ ਨਾਲ 4 ਮਈ ਨੂੰ ਲਾਂਚ ਹੋਵੇਗਾ ਇਹ ਸੈਲਫੀ ਐਕਸਪਰਟ ਸਮਾਰਟਫੋਨ
NEXT STORY