ਬਹਿਰਾਮਪੁਰ/ਦੋਰਾਂਗਲਾ (ਗੋਰਾਇਆ, ਨੰਦਾ) : ਪੁਲਸ ਥਾਣਾ ਦੋਰਾਂਗਲਾ ਦੇ ਪਿੰਡ ਸੁਲਤਾਨੀ ਵਿਖੇ ਸੜਕ ਕਿਨਾਰੇ ਅਣਪਛਾਤੇ ਪ੍ਰਵਾਸੀ ਵਿਅਕਤੀ ਦੇ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਗੁਰਦਾਸਪੁਰ ਜਾ ਕੇ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਅੱਜ ਇਕ ਵਿਅਕਤੀ ਸੜਕ ਕਿਨਾਰੇ ਪਿਆ ਹੋਇਆ ਸੀ, ਜਿਸ ਨੂੰ ਪਿੰਡ ਵਾਸੀਆਂ ਵੱਲੋਂ 108 ਦੀ ਸਹਾਇਤਾ ਨਾਲ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਪੁਲਸ ਥਾਣਾ ਦੋਰਾਂਗਲਾ ਦੇ ਜਾਂਚ ਅਧਿਕਾਰੀ ਸੁਰਿੰਦਰ ਪਾਲ ਵੱਲੋਂ ਜਦੋਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਜਾ ਕੇ ਜਾਂਚ ਕੀਤੀ ਤਾਂ ਪ੍ਰਵਾਸੀ ਵਿਅਕਤੀ ਦੀ ਮੌਤ ਹੋ ਗਈ ਸੀ, ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਕੋਈ ਵੀ ਪਛਾਣ ਪੱਤਰ ਨਹੀਂ ਮਿਲਿਆ, ਜਿਸ ਕਰ ਕੇ ਵਿਅਕਤੀ ਦੀ ਲਾਸ਼ ਸ਼ਨਾਖਤ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ 24 ਘੰਟੇ ਲਈ ਰੱਖ ਦਿੱਤੀ।
ਉਸਾਰੀ ਅਧੀਨ ਪੁਲ ’ਤੇ ਪਲਟੀ ਟਰੈਕਟਰ-ਟਰਾਲੀ, ਨਹਿਰ ’ਚ ਡਿੱਗੀਆਂ ਝੋਨੇ ਦੀਆਂ ਬੋਰੀਆਂ
NEXT STORY