ਜਲੰਧਰ— ਗਰਮੀਆਂ ਦੇ ਮੌਸਮ 'ਚ ਖਰਬੂਜਾ ਮਿਲਣਾ ਆਮ ਗੱਲ ਹੈ। ਇਹ ਗਰਮੀਆਂ ਦੇ ਮੌਸਮ 'ਚ ਹੀ ਪਾਏ ਜਾਂਦੇ ਹਨ। ਇਸ ਨੂੰ ਲੋਕ ਬਹੁਤ ਸ਼ੌਕ ਨਾਲ ਖਾਂਦੇ ਹਨ ਪਰ ਕਿ ਤੁਸੀਂ ਜਾਣਦੇ ਹੋ ਕਿ ਇਹ ਤੁਹਾਡੀ ਸਿਹਤ ਲਈ ਕਿੰਨ੍ਹਾਂ ਲਾਭਕਾਰੀ ਹੈ। ਖਰਬੂਜੇ 'ਚ 95 ਫੀਸਦੀ ਪਾਣੀ ਅਤੇ ਵਿਟਾਮਿਨ ਪਾਏ ਜਾਂਦੇ ਹਨ। ਇਹ ਸਾਨੂੰ ਸਰੀਰ ਦੇ ਕਈ ਰੋਗਾਂ ਤੋਂ ਬਚਾ ਕੇ ਰੱਖਦੇ ਹਨ। ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਕੈਲੋਰੀ, ਲੋਹਾ ਅਤੇ ਵਿਟਾਮਿਨ-ਏ ਅਤੇ ਬੀ ਭਰਪੂਰ ਮਾਤਰਾ 'ਚ ਹੁੰਦੇ ਹਨ।
1. ਭਾਰ ਘੱਟ ਕਰਦਾ
ਇਸ 'ਚ ਸ਼ੂਗਰ ਅਤੇ ਕੈਲੋਰੀ ਦੀ ਮਾਤਰਾ ਜ਼ਿਆਦਾ ਨਹੀਂ ਹੁੰਦੀ। ਇਸ ਦੇ ਨਾਲ ਹੀ ਇਸ 'ਚ ਭਰਪੂਰ ਮਾਤਰਾ 'ਚ ਐਂਟੀ-ਆਕਸੀਡੈਂਟ, ਵਿਟਾਮਿਨ-ਸੀ ਪਾਇਆ ਜਾਂਦਾ ਹੈ। ਜੋ ਕਿ ਭਾਰ ਘੱਟ ਕਰਨ 'ਚ ਤੁਹਾਡੀ ਮਦਦ ਕਰਦਾ ਹੈ। ਇਸ 'ਚ ਕਾਫੀ ਘੱਟ ਮਾਤਰਾ 'ਚ ਸੋਡੀਅਮ ਪਾਇਆ ਜਾਂਦਾ ਹੈ।
2. ਕੈਂਸਰ ਦੀ ਸੰਭਾਵਨਾ ਘੱਟ
ਇਸ 'ਚ ਅਜਿਹੇ ਗੁਣ ਹੁੰਦੇ ਹਨ ਜੋ ਕੈਂਸਰ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਨਾਲ ਹੀ ਇਹ ਸਰੀਰ 'ਚ ਪੈਦਾ ਹੋ ਰਹੇ ਕੈਂਸਰ ਦੇ ਮੂਲ ਨੂੰ ਨਸ਼ਟ ਕਰ ਦਿੰਦਾ ਹੈ।
3. ਹਾਰਟ ਅਟੈਕ ਤੋਂ ਬਚਾਉਂਦਾ
ਇਸ 'ਚ ਭਰਪੂਰ ਮਾਤਰਾ 'ਚ ਐਡਨੋਸੀਨ ਨਾਮ ਦਾ ਐਂਟੀਕੋਐਗੁਲੇਂਟ ਪਾਇਆ ਜਾਂਦਾ ਹੈ, ਜੋ ਖੂਨ ਕੋਸ਼ੀਕਾਵਾਂ ਨੂੰ ਜੰਮਣ ਤੋਂ ਰੋਕਦਾ ਹੈ। ਇਸ ਨਾਲ ਹਾਰਟ ਅਟੈਕ ਹੋਣ ਦਾ ਖਤਰਾ ਕਈ ਗੁਣਾ ਘੱਟ ਹੋ ਜਾਂਦਾ ਹੈ।
4. ਗੈਸ ਤੋਂ ਛੁਟਕਾਰਾ
ਜੇਕਰ ਤੁਹਾਨੂੰ ਪਾਚਣ ਸੰਬੰਧੀ ਕੋਈ ਪਰੇਸ਼ਾਨੀ ਹੈ ਤਾਂ ਇਸ ਨੂੰ ਖਾਣ ਨਾਲ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
5. ਐਨਰਜੀ ਵਧਾਉਂਦਾ
ਇਸ 'ਚ ਬਹੁਤ ਮਾਤਰਾ 'ਚ ਵਿਟਾਮਿਨ ਪਾਏ ਜਾਂਦੇ ਹਨ, ਜੋ ਸਰੀਰ 'ਚ ਜਾ ਕੇ ਤੁਹਾਨੂੰ ਐਨਰਜੀ ਦਿੰਦਾ ਹੈ।
6. ਤਣਾਅ ਤੋਂ ਛੁਟਕਾਰਾ
ਇਸ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਦਿਲ ਨੂੰ ਆਮ ਰੂਪ ਨਾਲ ਧੜਕਣ 'ਚ ਮਦਦ ਕਰਦਾ ਹੈ।
7. ਸ਼ੂਗਰ ਤੋਂ ਛੁਟਕਾਰਾ
ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਖਰਬੂਜੇ ਦਾ ਜੂਸ ਪੀਓ। ਇਸ ਨੂੰ ਪੀਣ ਨਾਲ ਬਲੱਡ ਸ਼ੂਗਰ ਦੀ ਮਾਤਰਾ ਘੱਟ ਹੋ ਜਾਵੇਗੀ।
ਭਾਰ ਘੱਟ ਕਰਨ ਦੇ ਲਈ ਖਾਓ ਫਰਾਈਡ ਬਰਾਊਨ ਰਾਈਸ
NEXT STORY