ਜਲੰਧਰ—ਫਿੱਟ ਰਹਿਣ ਦੇ ਲਈ ਅੱਜ-ਕੱਲ੍ਹ ਲੋਕ ਬਹੁਤ ਸਾਰੇ ਤਰੀਕੇ ਆਪਣਾ ਰਹੇ ਹਨ। ਕੁੱਝ ਲੋਕ ਤਾਂ ਜਿਮ ਦੇ ਨਾਲ-ਨਾਲ ਡਾਈਟਿੰਗ ਵੀ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਨਾਲ ਮੋਟਾਪਾ ਘੱਟ ਹੋਣ ਦੀ ਥਾਂ ਕਈ ਹੋਰ ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਆਉਂਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇਕਰ ਤੁਸੀਂ ਵੀ ਆਪਣੇ ਵੱਧ ਰਹੇ ਭਾਰ ਤੋਂ ਪਰੇਸ਼ਾਨ ਹੋ ਤਾਂ ਅਤੇ ਖੁਰਾਕ ਘੱਟ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਨਾਲ ਤੁਹਾਡੇ ਸਰੀਰ 'ਚ ਕਮਜ਼ੋਰੀ ਆ ਸਕਦੀ ਹੈ। ਇਸ ਨਾਲ ਕਈ ਵਾਰ ਤਾਂ ਸਕਿਨ ਢਿੱਲੀ ਹੋਣੀ ਸ਼ੁਰੂ ਹੋ ਜਾਂਦੀ ਹੈ। ਕਮਜ਼ੋਰੀ ਕਰਕੇ ਰੋਗ ਪ੍ਰਤੀਰੋਧਕ ਸ਼ਕਤੀ 'ਤੇ ਵੀ ਅਸਰ ਪੈਂਦਾ ਹੈ। ਤੁਸੀਂ ਆਪਣੇ ਖਾਣ-ਪਾਣ ਦਾ ਧਿਆਨ ਰੱਖ ਕੇ ਵੀ ਆਪਣਾ ਭਾਰ ਘੱਟ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਭਾਰ ਘੱਟ ਕਰਨ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ, ਇਸ ਨਾਲ ਮੋਟਾਪਾ ਵੀ ਘੱਟ ਹੋ ਜਾਵੇਗਾ ਅਤੇ ਕਮਜ਼ੋਰੀ ਵੀ ਨਹੀਂ ਆਵੇਗੀ।
ਫਾਈਬਰ ਬਰਾਊਨ ਰਾਈਸ
ਸਮੱਗਰੀ
- 1 ਕੱਪ ਬਰਾਊਨ ਰਾਈਸ
- 1 ਅੰਡਾ
- 1 ਚਮਚ ਸੋਇਆ ਸਾਸ
- 1 ਚਮਚ ਗਾਰਲਿਕ-ਚਿੱਲੀ ਸਾਸ
- ਮੂੰਗਫਲੀ
- ਹਰੀ ਸਬਜ਼ੀਆਂ ( ਬ੍ਰੋਕਲੀ, ਸ਼ਿਮਲਾ ਮਿਰਚ, ਮਟਰ )
- 1 ਟਮਾਟਰ ( ਕੱਟਿਆਂ ਹੋਇਆ )
ਵਿਧੀ
1. ਸਭ ਤੋਂ ਪਹਿਲਾਂ ਕਿ ਪੈਨ ਲਓ ਅਤੇ ਉਸ 'ਚ ਤੇਲ ਗਰਮ ਕਰੋ।
2. ਇਸ ਤੋਂ ਬਾਅਦ ਇਸ 'ਚ ਹਰੀ ਸਬਜ਼ੀਆਂ, ਟਮਾਟਰ ਅਤੇ ਮੂੰਗਫਲੀ ਪਾ ਕੇ ਫਰਾਈ ਕਰੋ।
3. ਹੁਣ ਇਸ 'ਚ ਅੰਡੇ ਦੇ ਪੀਲੇ ਭਾਗ ਨੂੰ ਪਾ ਦਿਓ ਅਤੇ 30 ਸੈਕੇਂਡ ਦੇ ਲਈ ਪਕਾਓ।
4. ਇਸ 'ਚ ਹੁਣ ਪਹਿਲਾਂ ਤੋਂ ਉੱਬਾਲ ਕੇ ਰੱਖੇ ਬਰਾਊਨ ਰਾਈਸ , ਗਾਰਲਿਕ, ਚਿੱਲੀ ਸਾਸ ਅਤੇ ਸੋਇਆ ਸਾਸ ਪਾਰ ਕੇ ਮਿਕਸ ਕਰੋ ਅਤੇ 2 ਮਿੰਟ ਤੱਕ ਪਕਾਓ।
5. ਹੁਣ ਬਰਾਊਨ ਰਾਈਸ ਤਿਆਰ ਹੈ। ਇਸਨੂੰ ਸਰਵ ਕਰੋ।
ਠੰਡੀ ਹਵਾ ਹੀ ਨਹੀਂ Air Conditioner ਪਹੁੰਚਾਉਂਦਾ ਹੈ ਸਰੀਰ ਨੂੰ ਕਈ ਨੁਕਸਾਨ
NEXT STORY