ਨਵੀਂ ਦਿੱਲੀ— ਬੱਚਿਆਂ ਦੀ ਡਾਈਟ ਦਾ ਸਿੱਧਾ ਅਸਰ ਉਸ ਦੇ ਸਰੀਰਕ ਅਤੇ ਦਿਮਾਗੀ ਵਿਕਾਸ 'ਤੇ ਪੈਂਦਾ ਹੈ। ਅਜਿਹੇ 'ਚ ਡਾਈਟ 'ਚ ਪ੍ਰੋਟੀਨ ਅਤੇ ਫੈਟੀ ਐਸਿਡ ਵਾਲੇ ਫੂਡਸ ਦਿਓ। ਇਸ ਨਾਲ ਬੱਚਿਆਂ ਦੀ ਸੋਚਣ ਅਤੇ ਸਮਝਣ ਦੀ ਸ਼ਮਤਾ ਵਧੇਗੀ। ਸੋਧ ਮੁਤਾਬਕ ਮਾਂ ਦੇ ਖਾਣ-ਪੀਣ ਦਾ ਅਸਰ ਬੱਚੇ ਦੇ ਦਿਮਾਗ 'ਤੇ ਪੈਂਦਾ ਹੈ। ਜੇ ਤੁਸੀਂ ਗਰਭ ਅਵਸਥਾ 'ਚ ਓਮੇਗੀ-3 ਫੈਟੀ ਐਸਿਡ ਵਾਲੀ ਡਾਈਟ ਲਓ ਤਾਂ ਬੱਚਿਆਂ ਦਾ ਦਿਮਾਗ ਤੇਜ਼ ਹੋਵੇਗਾ। ਆਓ ਜਾਣਦੇ ਹਾਂ ਇਨ੍ਹਾਂ ਚੀਜ਼ਾਂ ਬਾਰੇ...
1. ਅਖਰੋਟ
ਅਖਰੋਟ 'ਚ ਓਮੇਗਾ-3 ਫੈਟੀ ਐਸਿਡ, ਫਾਈਬਰ ਬੀ ਅਤੇ ਮੈਗਨੀਸ਼ੀਅਮ ਜ਼ਿਆਦਾ ਮਾਤਰਾ 'ਚ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਦਿਮਾਗ ਤੇਜ਼ ਹੁੰਦਾ ਹੈ। ਨਾਸ਼ਤੇ 'ਚ ਬੱਚਿਆਂ ਨੂੰ ਅਖਰੋਟ ਖਾਣ ਨੂੰ ਦਿਓ।

2. ਹਰੀਆਂ ਸਬਜ਼ੀਆਂ
6 ਮਹੀਨੇ ਦੇ ਬਾਅਦ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਦੇ ਸਕਦੇ ਹੋ। ਹਰੀਆਂ ਸਬਜ਼ੀਆਂ ਸਕਦੇ ਹੋ। ਹਰੀਆਂ ਸਬਜ਼ੀਆਂ 'ਚ ਓਮੇਗਾ 3 ਫੈਟੀ ਐਸਿਡ ਮੌਜੂਦ ਹੁੰਦਾ ਹੈ। ਜਿਸ ਨਾਲ ਦਿਮਾਗੀ ਵਿਕਾਸ ਬਿਹਤਰ ਹੁੰਦਾ ਹੈ।

3. ਦੁੱਧ ਅਤੇ ਦਹੀਂ
ਬੱਚਿਆਂ ਨੂੰ ਰੋਜ਼ਾਨਾ ਦੁੱਧ ਅਤੇ ਦਹੀਂ ਦਿਓ। ਫੈਟ ਫ੍ਰੀ ਦੁੱਧ 'ਚ ਪ੍ਰੋਟੀਨ, ਵਿਟਾਮਿਨ ਡੀ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ ਜੋ ਦਿਮਾਗ ਦੇ ਲਈ ਜ਼ਰੂਰੀ ਹੁੰਦਾ ਹੈ।

4. ਮੱਛੀ
9 ਮਹੀਨੇ ਬਾਅਦ ਤੁਸੀਂ ਬੱਚਿਆਂ ਨੂੰ ਨਾਨਵੈੱਜ ਖਿਲਾ ਸਕਦੇ ਹੋ। ਬੱਚੇ ਦੇ ਸਹੀ ਵਿਕਾਸ ਲਈ ਮੱਛੀ ਦੀ ਵਰਤੋਂ ਕਰਵਾਓ।

ਇਨ੍ਹਾਂ ਪਰੇਸ਼ਾਨੀਆਂ 'ਚ ਨਾ ਖਾਓ ਇਹ ਚੀਜ਼ਾਂ, ਨਹੀਂ ਤਾਂ ਵਧੇਗਾ ਹੋਰ ਦਰਦ
NEXT STORY