ਨਵੀਂ ਦਿੱਲੀ— ਭੱਜ-ਦੌੜ ਭਰੀ ਜ਼ਿੰਦਗੀ 'ਚ ਸਿਹਤ ਸੰਬੰਧੀ ਸਮੱਸਿਆਵਾਂ ਹੋਣਾ ਆਮ ਗੱਲ ਹੈ। ਇਨ੍ਹਾਂ 'ਚੋਂ ਇਕ ਹੈ ਅੱਡੀਆਂ ਦਾ ਦਰਦ। ਹਾਈ ਹੀਲਸ ਪਹਿਨਣ, ਜ਼ਿਆਦਾ ਸਮੇਂ ਤਕ ਖੜ੍ਹੇ ਰਹਿਣ ਕਾਰਨ ਪੈਰਾਂ ਦੀਆਂ ਅੱਡੀਆਂ 'ਚ ਦਰਦ ਹੋਣ ਲੱਗਦਾ ਹੈ। ਅੱਡੀਆਂ 'ਚ ਦਰਦ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ। ਅੱਡੀਆਂ 'ਚ ਦਰਦ ਹੋਣ ਕਾਰਨ ਚਲਣ-ਫਿਰਨ 'ਚ ਦਿੱਕਤ ਆਉਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੁਸਖਿਆਂ ਬਾਰੇ...
1. ਤੇਲ ਨਾਲ ਮਾਲਿਸ਼
ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਸਭ ਤੋਂ ਬੈਸਟ ਤਰੀਕਾ ਹੈ ਮਸਾਜ। ਦਿਨ 'ਚ 3 ਵਾਰ ਕੋਸੇ ਪਾਣੀ 'ਚ ਨਾਰੀਅਲ ਦਾ ਤੇਲ ਜਾਂ ਸਰ੍ਹੋਂ ਦਾ ਤੇਲ ਪਾ ਕੇ ਪੈਰਾਂ ਦੀ ਮਾਲਿਸ਼ ਕਰੋ। ਇਸ ਨਾਲ ਜਲਦੀ ਹੀ ਰਾਹਤ ਮਿਲੇਗੀ।
2. ਹਲਦੀ
ਐਂਟੀ-ਆਕਸੀਡੈਂਟਸ ਨਾਲ ਭਰਪੂਰ ਹਲਦੀ ਦਰਦ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦੀ ਹੈ। ਇਕ ਗਲਾਸ ਦੁੱਧ 'ਚ ਅੱਧਾ ਚੱਮਚ ਹਲਦੀ ਅਤੇ ਸ਼ਹਿਦ ਮਿਲਾ ਕੇ ਪੀਓ। ਇਸ ਨਾਲ ਆਰਾਮ ਮਿਲੇਗਾ।
3. ਸੇਂਧਾ ਨਮਕ ਅਤੇ ਪਾਣੀ
ਕੋਸੇ ਪਾਣੀ 'ਚ ਦੋ ਚੱਮਚ ਸੇਂਧਾ ਨਮਕ ਮਿਲਾਓ। ਇਸ 'ਚ ਪੈਰਾਂ ਨੂੰ 15-20 ਮਿੰਟ ਤਕ ਡੁਬੋ ਕੇ ਰੱਖੋ। ਬਾਅਦ 'ਚ ਸਾਦੇ ਪਾਣੀ ਨਾਲ ਪੈਰ ਧੋ ਲਓ। ਇਸ ਨਾਲ ਦਰਦ ਤੋਂ ਰਾਹਤ ਮਿਲੇਗੀ।
4. ਬਰਫ ਨਾਲ ਸਿਕਾਈ
ਅੱਡੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਬਰਫ ਨਾਲ ਸਿਕਾਈ ਕਰੋ।ਪਲਾਸਟਿਕ ਦੇ ਬੈਗ ਜਾਂ ਕਿਸੇ ਕੱਪੜੇ 'ਚ ਬਰਫ ਪਾ ਲਓ। ਇਸ ਨੂੰ ਦਰਦ ਵਾਲੀ ਥਾਂ 'ਤੇ ਰਗੜੋ।15 ਮਿੰਟ ਬਰਫ ਦੀ ਸਿਕਾਈ ਕਰਨ ਨਾਲ ਦਰਦ ਤੋਂ ਰਾਹਤ ਮਿਲੇਗੀ।
5. ਐਲੋਵੇਰਾ
ਐਲੋਵੇਰਾ ਅੱਡੀਆਂ ਦੇ ਦਰਦ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਹੀ ਕਾਰਗਰ ਹੈ। ਦਰਦ ਤੋਂ ਰਾਹਤ ਪਾਉਣ ਲਈ 50 ਗ੍ਰਾਮ ਐਲੋਵੇਰਾ ਨੂੰ ਛਿੱਲ ਕੇ ਇਸ ਦੀ ਵਰਤੋਂ ਕਰੋ।ਇਸ ਨਾਲ ਅੱਡੀਆਂ ਦਾ ਦਰਦ ਦੂਰ ਹੋ ਜਾਵੇਗਾ।
6. ਲੇਪ
ਦਰਦ ਨੂੰ ਦੂਰ ਕਰਨ ਲਈ ਪਿਆਜ਼, ਨਿੰਬੂ ਅਤੇ ਨਮਕ ਦੀ ਇਕ ਪੇਸਟ ਬਣਾਓ। ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ 'ਤੇ ਲਗਾਓ। ਸਵੇਰੇ ਉੱਠ ਕੇ ਇਸ ਨੂੰ ਪਾਣੀ ਨਾਲ ਸਾਫ ਕਰ ਲਓ। ਕੁਝ ਹੀ ਦਿਨਾਂ 'ਚ ਤੁਹਾਨੂੰ ਦਰਦ ਤੋਂ ਰਾਹਤ ਮਿਲੇਗੀ।
ਬੇਹੀ ਰੋਟੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY