ਨਵੀਂ ਦਿੱਲੀ- ਗਲਤ ਖਾਣ-ਪੀਣ ਦੀਆਂ ਆਦਤਾਂ ਤੇ ਸਰੀਰਕ ਗਤੀਵਿਧੀਆਂ ਦੀ ਕਮੀ ਕਾਰਨ ਕਈ ਬੀਮਾਰੀਆਂ ਦਾ ਖਤਰਾ ਵਧਦਾ ਜਾ ਰਿਹਾ ਹੈ। ਅਜਿਹੇ 'ਚ ਲੋਕ ਡਾਇਬਿਟੀਜ਼ ਤੋਂ ਬਚਣ ਅਤੇ ਭਾਰ ਨੂੰ ਕੰਟਰੋਲ 'ਚ ਰੱਖਣ ਲਈ ਨਕਲੀ ਮਿਠਾਸ ਭਾਵ ਆਰਟੀਫਿਸ਼ੀਅਲ ਸਵੀਟਨਰਸ ਦਾ ਸੇਵਨ ਕਰਦੇ ਹਨ। ਕੋਲਡ ਡਰਿੰਕਸ ਅਤੇ ਕੌਫੀ ਵਿੱਚ ਇਸ ਦਾ ਹੀ ਇਸਤੇਮਾਲ ਕੀਤਾ ਜਾਂਦਾ ਹੈ। ਪਰ ਇਨ੍ਹਾਂ ਦਾ ਸੇਵਨ ਕਰਨ ਨਾਲ ਹਾਰਟ ਸਟ੍ਰੋਕ, ਹਾਰਟ ਅਟੈਕ ਤੇ ਕੈਂਸਰ ਵਰਗੀਆਂ ਬੀਮਾਰੀਆਂ ਦਾ ਖਤਰਾ ਵੀ ਵਧ ਸਕਦਾ ਹੈ। ਕਈ ਖੋਜਾਂ 'ਚ ਦੱਸਿਆ ਗਿਆ ਹੈ ਕਿ ਇਸ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਅਤੇ ਮੋਟਾਪਾ ਕੰਟਰੋਲ 'ਚ ਰਹਿੰਦੇ ਹਨ। ਪਰ ਕੀ ਇਨ੍ਹਾਂ ਦਾ ਸੇਵਨ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਦੱਸਾਂਗੇ...
ਇਹ ਵੀ ਪੜ੍ਹੋ : ਤਣਾਅ ਦੂਰ ਕਰਨ ਤੋਂ ਲੈ ਕੇ ਭਾਰ ਘਟਾਏਗਾ ਗੁਲਾਬ, ਜਾਣੋ ਇਸ ਦੇ 6 ਚਮਤਕਾਰੀ ਫਾਇਦਿਆਂ ਬਾਰੇ
ਕੀ ਹੁੰਦੀ ਹੈ ਨਕਲੀ ਮਿਠਾਸ ?
ਇਹ ਖੰਡ ਦਾ ਇੱਕ ਸਿੰਥੈਟਿਕ ਸ਼ੂਗਰ ਬਦਲ ਹਨ, ਇਹ ਰਸਾਇਣਕ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹਨ। ਇਸ ਵਿਚ ਕੈਲੋਰੀ ਵੀ ਮੌਜੂਦ ਹੁੰਦੀ ਹੈ ਅਤੇ ਇਹ ਰਸਾਇਣਕ ਤਰੀਕੇ ਨਾਲ ਤਿਆਰ ਕੀਤੀ ਜਾਂਦੀ ਹੈ। ਇਹ ਖੰਡ ਨਾਲੋਂ 30-1300 ਗੁਣਾ ਮਿੱਠਾ ਹੁੰਦਾ ਹੈ। ਇਹਨਾਂ ਨੂੰ ਸੁਕਰੋਜ਼ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਕੋਲਡ ਡਰਿੰਕਸ, ਕੈਂਡੀਜ਼, ਪੁਡਿੰਗ, ਡੱਬਾਬੰਦ ਭੋਜਨ, ਜੈਮ ਅਤੇ ਜੈਲੀ ਬਣਾਉਣ ਲਈ ਕੀਤੀ ਜਾਂਦੀ ਹੈ। ਇਹਨਾਂ ਵਿੱਚ ਪਾਰਾਟੇਮ, ਸੈਕਰੀਨ, ਸੁਕਰਾਲੋਜ਼, ਨਿਓਟੇਮ, ਸਾਈਕਲੇਮੇਟ, ਸਟੀਵੀਆ ਅਤੇ ਹੋਰ ਬਹੁਤ ਸਾਰੇ ਮਿਸ਼ਰਣ ਸ਼ਾਮਲ ਹਨ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵਿਭਾਗ ਦੁਆਰਾ ਪੈਰਾਟੇਮ, ਸੈਕ੍ਰਾਈਨ, ਸੁਕਰਾਲੋਜ਼, ਨਿਓਟੇਮ, ਸਾਈਕਲੇਮੇਟ ਮਿਸ਼ਰਣਾਂ ਨੂੰ ਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ। ਦੂਜੇ ਪਾਸੇ, ਸਟੀਵੀਆ, ਇੱਕ ਪੌਦਾ-ਅਧਾਰਤ ਮਿੱਠਾਸ ਹੈ ਜੋ ਜਾਪਾਨ ਵਿੱਚ 1970 ਦੇ ਦਹਾਕੇ ਤੋਂ ਵਰਤਿਆ ਜਾ ਰਿਹਾ ਹੈ। ਇਨ੍ਹਾਂ ਦੀ ਵਰਤੋਂ ਸ਼ੂਗਰ ਅਤੇ ਭਾਰ ਨੂੰ ਕੰਟਰੋਲ ਕਰਨ ਲਈ ਕੀਤੀ ਜਾਂਦੀ ਹੈ। ਐਸਪਾਰਟੇਮ ਨਾਮਕ ਨਕਲੀ ਸਵੀਟਨਰ ਫਿਨਾਇਲਕੀਟੋਨੂਰੀਆ ਵਾਲੇ ਮਰੀਜ਼ਾਂ ਲਈ ਹਾਨੀਕਾਰਕ ਹੈ। ਇਸ ਤੋਂ ਇਲਾਵਾ ਇਹ ਬ੍ਰੇਨ ਟਿਊਮਰ ਅਤੇ ਕ੍ਰੋਨਿਕ ਥਕਾਵਟ ਸਿੰਡਰੋਮ ਦੇ ਖਤਰੇ ਨੂੰ ਵੀ ਵਧਾ ਸਕਦਾ ਹੈ। ਇਸ ਤੋਂ ਇਲਾਵਾ ਇਨ੍ਹਾਂ ਨਕਲੀ ਮਿਠਾਸ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਵੀ ਵੱਧ ਸਕਦਾ ਹੈ।
ਖੋਜ 'ਚ ਹੋਇਆ ਖੁਲਾਸਾ
ਨਵੀਂ ਖੋਜ ਮੁਤਾਬਕ ਨਕਲੀ ਮਿਠਾਸ ਦਾ ਸੇਵਨ ਕਰਨ ਨਾਲ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਸਵੀਟਨਰ ਮਿਸ਼ਰਣ ਜਿਵੇਂ ਕਿ ਐਸਪਾਰਟੇਮ ਅਤੇ ਐਸੀਸਲਫੇਮ ਕੈਂਸਰ ਦੇ ਜੋਖਮ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ ਏਰੀਥ੍ਰਾਈਟੋਲ 'ਚ ਨਿਕਲਣ ਵਾਲੇ ਥ੍ਰੋਮੋਬੋਸਿਸ ਹਾਰਟ ਅਟੈਕ ਅਤੇ ਸਟ੍ਰੋਕ ਦਾ ਖਤਰਾ ਵੀ ਵਧਾਉਂਦੇ ਹਨ
ਇਹ ਵੀ ਪੜ੍ਹੋ : ਆਪਣੀ ਰੈਗੁਲਰ ਡਾਈਟ 'ਚ ਸ਼ਾਮਲ ਕਰੋ ਸੇਂਧਾ ਲੂਣ, ਕਈ ਬੀਮਾਰੀਆਂ ਹੋਣਗੀਆਂ ਛੂਮੰਤਰ
ਕਿੰਨੀ ਮਾਤਰਾ 'ਚ ਕਰੋ ਇਸ ਦਾ ਸੇਵਨ ?
ਇਨ੍ਹਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਸਮੱਸਿਆ ਵਧ ਸਕਦੀ ਹੈ। ਅਜਿਹੇ 'ਚ ਮਾਹਿਰਾਂ ਮੁਤਾਬਕ ਸ਼ੂਗਰ ਦੇ ਮਰੀਜ਼ਾਂ ਨੂੰ 5 ਗ੍ਰਾਮ ਆਰਟੀਫਿਸ਼ੀਅਲ ਸ਼ੂਗਰ ਦਾ ਸੇਵਨ ਕਰਨਾ ਚਾਹੀਦਾ ਹੈ। ਦੂਜੇ ਪਾਸੇ ਚਾਹ ਅਤੇ ਕੌਫੀ 'ਚ ਸਿਰਫ 1 ਚਮਚ ਚੀਨੀ ਦੀ ਵਰਤੋਂ ਕਰੋ। ਇਸ ਤੋਂ ਇਲਾਵਾ ਮਿੱਠੇ ਭੋਜਨਾਂ ਦਾ ਸੇਵਨ ਉਨ੍ਹਾਂ ਦੀ ਮਾਤਰਾ ਨੂੰ ਦੇਖ ਕੇ ਹੀ ਕਰੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਰਾਤਿਆਂ ਦਾ ਵਰਤ ਰੱਖਣ ਵਾਲੀਆਂ 'ਗਰਭਵਤੀ ਜਨਾਨੀਆਂ' ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ
NEXT STORY