ਨਵੀਂ ਦਿੱਲੀ— ਸਰੋਂ ਦੇ ਤੇਲ ਦੀ ਵਰਤੋਂ ਹਰ ਘਰ 'ਚ ਹੁੰਦੀ ਹੈ ਇਸ ਤੇਲ 'ਚ ਕਈ ਗੁਣ ਹੁੰਦੇ ਹਨ। ਜੋ ਸਿਹਤ ਅਤੇ ਖੂਬਸੂਰਤੀ ਦੋਹਾਂ ਦੇ ਲਈ ਫਾਇਦੇਮੰਦ ਹੁੰਦੇ ਹਨ। ਜੋੜਾਂ ਦਾ ਦਰਦ 'ਚ ਸਰੋਂ ਦਾ ਤੇਲ ਔਸ਼ਧੀ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨੂੰ ਸਿਹਤ ਦੇ ਹਿਸਾਬ ਨਾਲ ਕਾਫੀ ਪੋਸ਼ਟਿਕ ਮੰਨਿਆ ਗਿਆ ਹੈ। ਸਰੋਂ ਦੇ ਤੇਲ ਦੀ ਵਰਤੋਂ ਕਰਕੇ ਤੁਸੀਂ ਕਈ ਬੀਮਾਰੀਆਂ ਤੋਂ ਬਚੇ ਰਹਿੰਦੇ ਹੋ। ਅੱਜ ਅਸੀਂ ਤੁਹਾਨੂੰ ਸਰੋਂ ਦੇ ਤੇਲ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ...
1. ਭਾਰ ਘੱਟ ਕਰੇ
ਇਸ 'ਚ ਮੋਜੂਦ ਵਿਟਾਮਿਨ ਮੇਟਾਬਾਲੀਜਮ ਨੂੰ ਵਧਾਉਂਦੇ ਹਨ ਅਤੇ ਇਸ ਨਾਲ ਭਾਰ ਆਸਾਨੀ ਨਾਲ ਘੱਟ ਹੋਣ ਲੱਗਦਾ ਹੈ। ਜੇ ਤੁਸੀਂ ਵੀ ਵਧਦੇ ਭਾਰ ਤੋਂ ਪ੍ਰੇਸ਼ਾਨ ਹੋ ਆਪਣੀ ਡਾਈਟ 'ਚ ਸਰੋਂ ਦੇ ਤੇਲ ਨੂੰ ਜ਼ਰੂਰ ਸ਼ਾਮਲ ਕਰੋ।

2. ਕੰਨ ਦਰਦ
ਕੰਨ 'ਚ ਦਰਦ ਹੋਣ 'ਤੇ ਸਰੋਂ ਦੇ ਤੇਲ ਨੂੰ ਹਲਕਾ ਗਰਮ ਕਰ ਕੇ ਕੰਨ 'ਚ ਪਾਓ। ਇੰਝ ਕਰਨ ਨਾਲ ਕੰਨ ਦਰਦ ਦੀ ਸਮੱਸਿਆ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਜਾਂਦਾ ਹੈ।

3. ਦੰਦ ਦਰਦ
ਕਈ ਵਾਰ ਦੰਦਾਂ ਅਤੇ ਮਸੂੜਿਆਂ 'ਚ ਦਰਦ ਹੋਣ ਨਾਲ ਖਾਣ-ਪੀਣ 'ਚ ਬਹੁਤ ਤਕਲੀਫ ਹੁੰਦੀ ਹੈ ਅਜਿਹੇ 'ਚ ਸਰੋਂ ਦੇ ਤੇਲ 'ਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਦੰਦਾਂ ਨੂੰ ਸਾਫ ਕਰੋ। ਅਜਿਹਾ ਕਰਨ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

4. ਭੁੱਖ ਵਧਾਏ
ਜੇ ਤੁਹਾਨੂੰ ਭੁੱਖ ਨਹੀਂ ਲੱਗਦੀ ਤਾਂ ਆਪਣੇ ਖਾਣੇ 'ਚ ਸਰੋਂ ਦੇ ਤੇਲ ਦੀ ਵਰਤੋਂ ਕਰੋ। ਇਹ ਪੇਟ 'ਚ ਐਪਿਟਾਈਜ਼ਰ ਦੇ ਰੂਪ 'ਚ ਕੰਮ ਕਰਦਾ ਹੈ ਅਤੇ ਭੁੱਖ ਨੂੰ ਵਧਾਉਂਦਾ ਹੈ।

5. ਕੈਂਸਰ ਅਤੇ ਟਿਊਮਰ ਤੋਂ ਬਚਾਏ
ਸਰੋਂ ਦੇ ਤੇਲ 'ਚ ਮੌਜੂਦ ਗਲੂਕੋਜਿਲੋਲੇਟ ਸਰੀਰ 'ਚ ਕੈਂਸਰ ਦੇ ਦਰਦ ਤੋਂ ਆਰਾਮ ਦਿਵਾਉਂਦਾ ਹੈ। ਇਸ ਲਈ ਸਰੋਂ ਦੇ ਤੇਲ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰੋ। ਇਸ ਨਾਲ ਕੈਂਸਰ ਦਾ ਖਤਰਾ ਕਾਫੀ ਘੱਟ ਹੋ ਜਾਂਦਾ ਹੈ।

6. ਗਠੀਆ ਰੋਗ ਦੂਰ ਕਰੇ
ਸਰੋਂ ਦੇ ਤੇਲ 'ਚ ਕਪੂਰ ਪਾ ਕੇ ਮਾਲਿਸ਼ ਕਰਨ ਨਾਲ ਗਠੀਆ ਦਰਦ ਦੂਰ ਹੋ ਜਾਂਦਾ ਹੈ। ਇਹ ਸਮੱਸਿਆ ਦੁਬਾਰਾ ਹੋਣ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

7. ਸਿਰਦਰਦ
ਰੋਜ਼ਾਨਾ ਕੰਮ ਕਰਕੇ ਹਰ ਕੋਈ ਥੱਕ ਜਾਂਦਾ ਹੈ ਜਿਸ ਨਾਲ ਤਣਾਅ ਅਤੇ ਸਿਰਦਰਦ ਦੀ ਸਮੱਸਿਆ ਹੋ ਜਾਂਦੀ ਹੈ। ਇਸ ਲਈ ਰੋਜ਼ਾਨਾ ਸਰੋਂ ਦੇ ਤੇਲ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਕਾਫੀ ਆਰਾਮ ਮਿਲਦਾ ਹੈ।

ਦਿਲ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੇ ਹਨ ਇਹ ਘਰੇਲੂ ਨੁਸਖੇ
NEXT STORY