ਹੈਲਥ ਡੈਸਕ- ਬ੍ਰੈਸਟ ਕੈਂਸਰ ਹਮੇਸ਼ਾ ਔਰਤਾਂ ਨਾਲ ਜੁੜਿਆ ਹੁੰਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਬ੍ਰੈਸਟ ਕੈਂਸਰ ਸਿਰਫ਼ ਔਰਤਾਂ ’ਚ ਹੁੰਦਾ ਹੈ ਪਰ ਇਹ ਸੱਚ ਨਹੀਂ ਹੈ। ਹੋਰ ਕੈਂਸਰਾਂ ਵਾਂਗ, ਬ੍ਰੈਸਟ ਦਾ ਕੈਂਸਰ ਮਰਦਾਂ ਅਤੇ ਔਰਤਾਂ ਦੋਵਾਂ ’ਚ ਹੋ ਸਕਦਾ ਹੈ। ਹਾਲਾਂਕਿ ਇਹ ਕੈਂਸਰ ਮਰਦਾਂ ’ਚ ਬਹੁਤ ਘੱਟ ਹੁੰਦਾ ਹੈ, ਯਾਨੀ ਇਸ ਦੇ ਕੇਸ ਮਰਦਾਂ ’ਚ ਘੱਟ ਹੀ ਦੇਖਣ ਨੂੰ ਮਿਲਦੇ ਹਨ ਪਰ ਇਹ ਕੈਂਸਰ ਮਰਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਦਰਅਸਲ, ਮਰਦਾਂ ’ਚ ਬ੍ਰੈਸਟ ਦੇ ਕੈਂਸਰ ਦਾ ਪਤਾ ਬਹੁਤ ਦੇਰ ਨਾਲ ਪਾਇਆ ਜਾਂਦਾ ਹੈ ਕਿਉਂਕਿ ਅਕਸਰ ਮਰਦ ਇਸ ਦੀ ਕੋਈ ਜਾਂਚ ਨਹੀਂ ਕਰਵਾਉਂਦੇ ਅਤੇ ਮਰਦਾਂ ’ਚ ਇਸਦੀ ਦਰ ਘੱਟ ਪਾਈ ਜਾਂਦੀ ਹੈ ਜਿਸ ਕਾਰਨ ਮਰਦ ਇਸ ਕੈਂਸਰ ਤੋਂ ਅਣਜਾਣ ਰਹਿੰਦੇ ਹਨ। ਇਸ ਕੈਂਸਰ ਦਾ ਦੇਰੀ ਪੜਾਅ 'ਤੇ ਪਤਾ ਲੱਗਣ ਕਾਰਨ ਮਰਦਾਂ ’ਚ ਇਲਾਜ ਕਰਨਾ ਮੁਸ਼ਕਲ ਹੋ ਜਾਂਦਾ ਹੈ।
ਕਿਵੇਂ ਹੁੰਦੈ ਮਰਦਾਂ ’ਚ ਬ੍ਰੈਸਟ ਕੈਂਸਰ
ਮਾਹਿਰਾਂ ਅਨੁਸਾਰ ਕੈਂਸਰ ਉਦੋਂ ਬਣਦਾ ਹੈ ਜਦੋਂ ਕਿਸੇ ਥਾਂ 'ਤੇ ਸੈੱਲ ਅਨਿਯਮਿਤ ਤੌਰ 'ਤੇ ਵਧਣ ਲੱਗਦੇ ਹਨ। ਜਦੋਂ ਇਹ ਸੈੱਲ ਬ੍ਰੈਸਟ ’ਚ ਵਿਕਸਤ ਹੁੰਦੇ ਹਨ, ਤਾਂ ਇਸਨੂੰ ਬ੍ਰੈਸਟ ਦਾ ਕੈਂਸਰ ਕਿਹਾ ਜਾਂਦਾ ਹੈ। ਮਰਦਾਂ ’ਚ ਵੀ ਜਦੋਂ ਛਾਤੀ ਦੇ ਖੇਤਰ ’ਚ ਸੈੱਲ ਅਨਿਯਮਿਤ ਰੂਪ ’ਚ ਵਧਦੇ ਹਨ, ਤਾਂ ਇਹ ਕੈਂਸਰ ਮਰਦਾਂ ਦੇ ਛਾਤੀ ਦੇ ਆਲੇ ਦੁਆਲੇ ਦੇ ਟਿਸ਼ੂਆਂ ’ਚ ਬਣਦਾ ਹੈ। ਹਾਲਾਂਕਿ, ਔਰਤਾਂ ਦੇ ਮੁਕਾਬਲੇ ਮਰਦਾਂ ’ਚ ਛਾਤੀ ਦੇ ਟਿਸ਼ੂ ਘੱਟ ਹੁੰਦੇ ਹਨ, ਜਿਸ ਕਾਰਨ ਮਰਦਾਂ ਨੂੰ ਇਹ ਕੈਂਸਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਫਿਰ ਵੀ, ਕੁਝ ਮਾਮਲਿਆਂ ’ਚ, ਇਹ ਸੈੱਲ ਕੁਝ ਮਰਦਾਂ ਦੀਆਂ ਛਾਤੀਆਂ ਦੇ ਆਲੇ ਦੁਆਲੇ ਵਿਕਸਤ ਹੁੰਦੇ ਹਨ। ਇਹ ਕੈਂਸਰ ਮਰਦਾਂ ’ਚ ਬਹੁਤ ਦੇਰ ਦੀ ਉਮਰ ’ਚ ਵਿਕਸਤ ਹੁੰਦਾ ਹੈ।
ਮਰਦਾਂ ’ਚ ਬ੍ਰੈਸਟ ਕੈਂਸਰ ਦੇ ਕਾਰਨ
- ਜ਼ਿਆਦਾਤਰ ਕੈਂਸਰਾਂ ਵਾਂਗ, ਬ੍ਰੈਸਟ ਦੇ ਕੈਂਸਰ ਦਾ ਖ਼ਤਰਾ ਵੀ ਵਧਦੀ ਉਮਰ ਦੇ ਨਾਲ ਵਧਦਾ ਹੈ, ਜੋ ਕਿ ਬਹੁਤ ਦੇਰ ਦੀ ਉਮਰ ’ਚ ਮਰਦਾਂ ’ਚ ਹੋ ਸਕਦਾ ਹੈ।
- ਮਰਦਾਂ ’ਚ ਬ੍ਰੈਸਟ ਦਾ ਕੈਂਸਰ ਕੁਝ ਜੀਨਾਂ ’ਚ ਖ਼ਾਨਦਾਨੀ ਪਰਿਵਰਤਨ ਕਾਰਨ ਵੀ ਹੁੰਦਾ ਹੈ।
- ਮਰਦਾਂ ’ਚ ਬ੍ਰੈਸਟ ਦੇ ਕੈਂਸਰ ਲਈ ਜੈਨੇਟਿਕ ਕਾਰਨ ਵੀ ਜ਼ਿੰਮੇਵਾਰ ਹਨ, ਜੇਕਰ ਤੁਹਾਡੇ ਪਰਿਵਾਰ ’ਚ ਇਸ ਕੈਂਸਰ ਦਾ ਇਤਿਹਾਸ ਹੈ ਤਾਂ ਤੁਹਾਡੇ ਇਸ ਕੈਂਸਰ ਦੇ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।
- ਲਿਵਰ ਸਿਰੋਸਿਸ ਦੀ ਸਥਿਤੀ ’ਚ ਐਸਟ੍ਰੋਜਨ ਲੈਵਲ ਵਧਣ ਕਾਰਨ ਵੀ ਮਰਦਾਂ ’ਚ ਇਸ ਕੈਂਸਰ ਦਾ ਰਿਸਕ ਵਧ ਜਾਂਦਾ ਹੈ।
- ਸ਼ਰਾਬ ਦਾ ਵਾਧੂ ਸੇਵਨ ਕਰਨ ਨਾਲ ਵੀ ਮਰਦਾਂ ’ਚ ਇਸ ਕੈ2ਸਰ ਦਾ ਕਾਰਨ ਬਣ ਸਕਦਾ ਹੈ।
ਬ੍ਰੈਸਟ ਕੈਂਸਰ ਦੇ ਲੱਛਣ
- ਬ੍ਰੈਸਟ ਦੇ ਕੈਂਸਰ ’ਚ, ਬ੍ਰੈਸਟ ਦੇ ਦੁਆਲੇ ਇਕ ਦਰਦ ਰਹਿਤ ਗੰਢ ਬਣ ਜਾਂਦੀ ਹੈ, ਜੋ ਅਕਸਰ ਨਿੱਪਲ ਦੇ ਦੁਆਲੇ ਹੁੰਦੀ ਹੈ।
- ਇਸ ਦੇ ਕਾਰਨ, ਨਿੱਪਲ ’ਚ ਕੁਝ ਬਦਲਾਅ ਦੇਖੇ ਜਾ ਸਕਦੇ ਹਨ, ਜਿਵੇਂ ਕਿ ਨਿੱਪਲ ਦਾ ਲਾਲ ਹੋਣਾ, ਨਿੱਪਲ 'ਤੇ ਇੱਕ ਛਾਲੇ ਦਾ ਬਣਨਾ ਅਤੇ ਨਿੱਪਲ ਤੋਂ ਕੁਝ ਤਰਲ ਦਾ ਨਿਕਲਣਾ।
- ਨਿੱਪਲ ਦੇ ਆਲੇ-ਦੁਆਲੇ ਦਾਣੇ ਜਾਂ ਜ਼ਖਮ ਹੋਣਾ ਵੀ ਇਸ ਦੀ ਨਿਸ਼ਾਨੀ ਹੈ।
ਬ੍ਰੈਸਟ ਕੈਂਸਰ ਤੋਂ ਬਚਾਅ ਕਿਵੇਂ ਕਰੀਏ
- ਸ਼ਰਾਬ ਦਾ ਸੇਵਨ ਘੱਟ ਕਰਨ ਨਾਲ ਹਾਰਮੋਨਸ ਸੰਤੁਲਿਤ ਰਹਿੰਦੇ ਹਨ, ਜਿਸ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।
- ਸਰੀਰ ਤੋਂ ਵਾਧੂ ਚਰਬੀ ਨੂੰ ਹਟਾਉਣ ਨਾਲ ਐਸਟ੍ਰੋਜਨ ਦਾ ਪੱਧਰ ਘੱਟ ਜਾਂਦਾ ਹੈ ਜੋ ਇਸਦੇ ਜੋਖਮ ਨੂੰ ਵੀ ਘਟਾਉਂਦਾ ਹੈ।
- ਸਮੇਂ-ਸਮੇਂ 'ਤੇ ਸਰੀਰਕ ਜਾਂਚ ਦੀ ਮਦਦ ਨਾਲ, ਇਹ ਸਮੇਂ ਸਿਰ ਇਸ ਦਾ ਪਤਾ ਲਗਾਉਣ ਵਿਚ ਵੀ ਮਦਦ ਕਰਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲੈਸਟ੍ਰੋਲ ਦੇ ਇਨ੍ਹਾਂ 5 ਸ਼ੁਰੂਆਤੀ ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ਼! ਜਾਣੋ ਲੱਛਣ ਅਤੇ ਬਚਾਅ
NEXT STORY