ਨਵੀਂ ਦਿੱਲੀ— ਮੋਟਾਪਾ ਵਧਣ ਦਾ ਕਾਰਨ ਲਗਾਤਾਰ ਬੈਠੇ ਰਹਿਣਾ ਹੀ ਨਹੀਂ ਬਲਕਿ ਗਲਤ ਤਰੀਕੇ ਨਾਲ ਖਾਣ-ਪੀਣ ਵੀ ਹੈ। ਕੁਝ ਫੂਡਸ ਅਜਿਹੇ ਵੀ ਹੁੰਦੇ ਹਨ, ਜੋ ਰਾਤ ਦੇ ਸਮੇਂ ਖਾਣ ਨਾਲ ਸਰੀਰ ਵਿਚ ਜ਼ਿਆਦਾ ਮਾਤਰਾ ਵਿਚ ਫੈਟ ਬਣੀ ਰਹਿੰਦੀ ਹੈ, ਜਿਸ ਨਾਲ ਮੋਟਾਪਾ ਵੀ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜੋ ਰਾਤ ਨੂੰ ਖਾਣ ਨਾਲ ਨੁਕਸਾਨ ਹੋ ਸਕਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਮੈਦਾ
ਮੈਦੇ ਵਿਚ ਬਹੁਤ ਜ਼ਿਆਦਾ ਮਾਤਰਾ ਵਿਚ ਕੈਲੋਰੀ ਹੁੰੰਦੀ ਹੈ ਰਾਤ ਦੇ ਸਮੇਂ ਇਸ ਨਾਲ ਬਣੀਆਂ ਚੀਜ਼ਾਂ ਪੂਰੀ ਪਰੋਂਠਾ, ਬਰੈੱਡ ਬਿਸਕੁਟ, ਪਿੱਜਾ ਆਦਿ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਦਿਨ ਵਿਚ ਖਾਓ ਅਤੇ ਭਰਪੂਰ ਮਾਤਰਾ ਵਿਚ ਪਾਣੀ ਦੀ ਵਰਤੋਂ ਕਰੋ।
2. ਮੱਖਣ
ਮੱਖਣ ਨੂੰ ਰਾਤ ਦੇ ਸਮੇਂ ਨਾ ਖਾਓ। ਇਸ ਵਿਚ ਫੈਟ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ ਜੋ ਰਾਤ ਨੂੰ ਆਸਾਨੀ ਨਾਲ ਨਹੀਂ ਪਚ ਪਾਉਂਦੀ ਅਤੇ ਸਰੀਰ ਵਿਚ ਚਰਬੀ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ।
3. ਕ੍ਰੀਮ
ਰਾਤ ਦੇ ਸਮੇਂ ਕ੍ਰੀਮ ਦੀ ਵਰਤੋਂ ਨਾ ਕਰੋ। ਇਸ ਵਿਚ ਫੈਟ ਮੋਟਾਪੇ ਦਾ ਕਾਰਨ ਬਣਦਾ ਹੈ, ਜਿਸ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।
4. ਵਾਈਟ ਬਰੈੱਡ
ਵਾਈਟ ਬਰੈੱਡ ਵਿਚ ਸ਼ੂਗਰ ਦੀ ਮਾਤਰਾ ਜ਼ਿਆਦਾ ਅਤੇ ਫਾਈਬਰ ਦੀ ਮਾਤਰਾ ਨਾ ਦੇ ਬਰਾਬਰ ਹੁੰਦੀ ਹੈ। ਜੋ ਸਿਹਤ ਲਈ ਨੁਕਸਾਨਦਾਈ ਹੁੰਦਾ ਹੈ। ਰਾਤ ਦੇ ਸਮੇਂ ਇਸ ਦੀ ਵਰਤੋਂ ਨਾਲ ਸਰੀਰ ਵਿਚ ਫੈਟ ਵਧਣੀ ਸ਼ੁਰੂ ਹੋ ਜਾਂਦੀ ਹੈ।
5. ਕੇਲਾ
ਕੇਲੇ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ। ਦੁੱਧ ਨਾਲ ਇਸ ਦੀ ਵਰਤੋਂ ਕਰਨ ਨਾਲ ਭਾਰ ਵਧਣਾ ਸ਼ੁਰੂ ਹੋ ਜਾਂਦਾ ਹੈ। ਰਾਤ ਦੇ ਸਮੇਂ ਕੇਲਾ ਨਾ ਖਾਓ। ਇਸ ਦੀ ਵਰਤੋਂ ਦਿਨ ਵਿਚ ਕਰੋ।
ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ ਘਰੇਲੂ ਨੁਸਖਾ
NEXT STORY