ਜਲੰਧਰ (ਬਿਊਰੋ)– ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਉਵੇਂ-ਉਵੇਂ ਬੀਮਾਰੀਆਂ ਦਾ ਪ੍ਰਕੋਪ ਵੀ ਵਧਣ ਲੱਗਦਾ ਹੈ। ਇਸ ਮੌਸਮ ’ਚ ਲਾਪਰਵਾਹੀ ਕਾਰਨ ਸਿਹਤ ਵਿਗੜ ਜਾਂਦੀ ਹੈ। ਇਸ ਮੌਸਮ ’ਚ ਖਾਂਸੀ, ਜ਼ੁਕਾਮ, ਗਲੇ ’ਚ ਇਨਫੈਕਸ਼ਨ, ਗਲੇ ’ਚ ਸੋਜ ਵਰਗੀਆਂ ਸਮੱਸਿਆਵਾਂ ਆਮ ਹੋ ਜਾਂਦੀਆਂ ਹਨ। ਪ੍ਰਦੂਸ਼ਣ ’ਚ ਸਾਹ ਲੈਣ ਨਾਲ ਗਲੇ ’ਚ ਇਨਫੈਕਸ਼ਨ ਬਹੁਤ ਜਲਦੀ ਹੋ ਜਾਂਦੀ ਹੈ। ਖੰਘ ਸਿਗਰਟ ਪੀਣ ਨਾਲ ਵੀ ਹੋ ਸਕਦੀ ਹੈ। ਖੰਘ ਦੇ ਇਲਾਜ ਲਈ ਚਾਹ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ। ਸਾਡੇ ਘਰਾਂ ’ਚ ਬਣੀ ਚਾਹ ਖੰਘ ਦਾ ਆਸਾਨ ਇਲਾਜ ਹੈ। ਚਾਹ ਰਸੋਈ ’ਚ ਉਪਲੱਬਧ ਬਹੁਤ ਸਾਰੀਆਂ ਸਮੱਗਰੀਆਂ ਨਾਲ ਬਣਾਈ ਜਾਂਦੀ ਹੈ। ਖੰਘ ਦੇ ਇਲਾਜ ਲਈ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ 5 ਅਜਿਹੀਆਂ ਸਮੱਗਰੀਆਂ ਨਾਲ ਬਣੀ ਚਾਹ ਬਾਰੇ, ਜੋ ਨਾ ਸਿਰਫ਼ ਖੰਘ ਨੂੰ ਠੀਕ ਕਰੇਗੀ, ਸਗੋਂ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ’ਚ ਵੀ ਮਦਦ ਕਰੇਗੀ–
1. ਅਦਰਕ ਦੀ ਚਾਹ
ਅਦਰਕ ’ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਗਲੇ ’ਚ ਖਾਰਸ਼, ਗਲੇ ’ਚ ਦਰਦ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਦਰਕ ਦੀ ਚਾਹ ਦਾ ਸੇਵਨ ਕੀਤਾ ਜਾ ਸਕਦਾ ਹੈ। ਛਾਤੀ ’ਚ ਭਾਰਾਪਨ ਜਾਂ ਬਲਗ਼ਮ ਬਣਨ ਦੀ ਸਥਿਤੀ ’ਚ ਅਦਰਕ ਦੀ ਚਾਹ ਪੀਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਖੰਘ ਤੇ ਗਲੇ ਦੀ ਇਨਫੈਕਸ਼ਨ ਦੇ ਇਲਾਜ ਲਈ ਅਦਰਕ ਦੀ ਚਾਹ ਪੀਣਾ ਫ਼ਾਇਦੇਮੰਦ ਹੈ। ਅਦਰਕ ’ਚ ਐਂਟੀ-ਮਾਈਕ੍ਰੋਬੀਅਲ ਗੁਣ ਹੁੰਦੇ ਹਨ। ਅਦਰਕ ਦੀ ਚਾਹ ਪੀਣ ਨਾਲ ਵਾਇਰਸ ਤੋਂ ਛੁਟਕਾਰਾ ਮਿਲਦਾ ਹੈ। ਅਦਰਕ ਦੀ ਚਾਹ ਬਣਾਉਣ ਲਈ ਅਦਰਕ ਦੇ ਟੁਕੜਿਆਂ ਨੂੰ ਪਾਣੀ ਨਾਲ ਉਬਾਲੋ। ਤੁਸੀਂ ਇਸ ਪਾਣੀ ’ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ।
2. ਕੈਮੋਮਾਈਲ ਚਾਹ
ਕੈਮੋਮਾਈਲ ਦੇ ਫੁੱਲਾਂ ਨੂੰ ਪਾਣੀ ’ਚ ਉਬਾਲੋ। ਜਦੋਂ ਕੈਮੋਮਾਈਲ ਦਾ ਅਰਕ ਪਾਣੀ ’ਚ ਮਿਲ ਜਾਵੇ ਤਾਂ ਇਸ ’ਚ ਸ਼ਹਿਦ ਮਿਲਾ ਕੇ ਚਾਹ ਦਾ ਸੇਵਨ ਕਰੋ। ਕੈਮੋਮਾਈਲ ਚਾਹ ’ਚ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਇਸ ਨੂੰ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕੈਮੋਮਾਈਲ ਚਾਹ ਨੂੰ ਗਲੇ ਦੇ ਦਰਦ ਦੇ ਇਲਾਜ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ।
3. ਪੁਦੀਨੇ ਦੀ ਚਾਹ
ਪੁਦੀਨੇ ਦੀ ਚਾਹ ਪੀਣ ਨਾਲ ਖੰਘ ਦੀ ਸਮੱਸਿਆ ਦੂਰ ਹੋ ਜਾਂਦੀ ਹੈ। ਪੁਦੀਨੇ ’ਚ ਐਂਟੀ-ਬੈਕਟੀਰੀਅਲ ਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਪੁਦੀਨੇ ’ਚ ਮੇਂਥੌਲ ਪਾਇਆ ਜਾਂਦਾ ਹੈ। ਗਲੇ ’ਚ ਜਮ੍ਹਾ ਬਲਗ਼ਮ ਨੂੰ ਘੱਟ ਕਰਨ ਲਈ ਪੁਦੀਨੇ ਦੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਚਾਹ ਬਣਾਉਣ ਲਈ ਪੁਦੀਨੇ ਦੀਆਂ ਤਾਜ਼ੀਆਂ ਪੱਤੀਆਂ ਨੂੰ ਪਾਣੀ ਨਾਲ ਪੀਸ ਲਓ। ਪਾਣੀ ਨੂੰ ਉਬਾਲਣ ਤੋਂ ਬਾਅਦ ਚਾਹ ’ਚ ਸ਼ਹਿਦ ਮਿਲਾ ਲਓ। ਚਾਹ ਨੂੰ ਛਾਣ ਕੇ ਪੀਓ।
4. ਲੌਂਗ ਦੀ ਚਾਹ
ਗਲੇ ਦੇ ਦਰਦ ਦੇ ਇਲਾਜ ਲਈ ਲੌਂਗ ਦੀ ਚਾਹ ਦਾ ਸੇਵਨ ਕੀਤਾ ਜਾ ਸਕਦਾ ਹੈ। ਲੌਂਗ ’ਚ ਐਂਟੀ-ਫੰਗਲ, ਐਂਟੀ-ਇੰਫਲੇਮੇਟਰੀ ਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਲੌਂਗ ਦੀ ਚਾਹ ਬਣਾਉਣ ਲਈ ਲੌਂਗ ਨੂੰ ਪਾਣੀ ’ਚ ਮਿਲਾ ਕੇ ਉਬਾਲ ਲਓ। ਫਿਰ ਪਾਣੀ ’ਚ ਅਦਰਕ ਤੇ ਸ਼ਹਿਦ ਮਿਲਾ ਕੇ ਉਬਾਲ ਲਓ। ਤੁਸੀਂ ਇਸ ਚਾਹ ਨੂੰ ਫਿਲਟਰ ਕਰਨ ਤੋਂ ਬਾਅਦ ਪੀ ਸਕਦੇ ਹੋ। ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਲੌਂਗ ਮਿਲਾ ਕੇ ਦੁੱਧ ਪੀਣਾ ਵੀ ਫ਼ਾਇਦੇਮੰਦ ਹੁੰਦਾ ਹੈ।
5. ਕਾਲੀ ਮਿਰਚ ਤੇ ਦਾਲਚੀਨੀ ਦੀ ਚਾਹ
ਗਲੇ ਦੀ ਖਰਾਸ਼ ਤੋਂ ਰਾਹਤ ਪਾਉਣ ਲਈ ਕਾਲੀ ਮਿਰਚ ਤੇ ਦਾਲਚੀਨੀ ਦੀ ਬਣੀ ਚਾਹ ਪੀਓ। ਗਰਮ ਪਾਣੀ ’ਚ ਕਾਲੀ ਮਿਰਚ ਤੇ ਦਾਲਚੀਨੀ ਮਿਲਾ ਲਓ। ਇਸ ਮਿਸ਼ਰਣ ਨੂੰ ਛਾਣ ਕੇ ਸਵੇਰੇ-ਸ਼ਾਮ ਪੀਓ। ਖੰਘ ਨੂੰ ਠੀਕ ਕਰਨ ਲਈ ਨਿੰਬੂ ਦਾ ਰਸ ਵੀ ਮਿਲਾ ਸਕਦੇ ਹੋ। ਖੰਘ ਦੇ ਇਲਾਜ ਲਈ ਤੁਸੀਂ ਕਾਲੀ ਮਿਰਚ ਤੇ ਦਾਲਚੀਨੀ ਦਾ ਸੇਵਨ ਕਰ ਸਕਦੇ ਹੋ। ਕਾਲੀ ਮਿਰਚ ’ਚ ਐਂਟੀ-ਮਾਈਕ੍ਰੋਬਾਇਲ ਤੇ ਐਂਟੀ-ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਇਸ ਦੇ ਨਾਲ ਹੀ ਦਾਲਚੀਨੀ ਦਾ ਸੇਵਨ ਕਰਨ ਨਾਲ ਗਲੇ ਦੀ ਇੰਫੈਕਸ਼ਨ ਵੀ ਠੀਕ ਹੋ ਜਾਂਦੀ ਹੈ।
ਨੋਟ– ਖੰਘ ਨੂੰ ਹਲਕੇ ’ਚ ਨਾ ਲਓ। 5 ਦਿਨ ਲਗਾਤਾਰ ਆਉਣ ਵਾਲੀ ਖੰਘ ਦਾ ਇਲਾਜ ਡਾਕਟਰ ਤੋਂ ਹੀ ਕਰਵਾਓ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ। ਲੇਖ ਨੂੰ ਸਾਂਝਾ ਕਰਨਾ ਨਾ ਭੁੱਲੋ।
ਕੀ ਗਰਮੀਆਂ ’ਚ ਅੰਡੇ ਖਾਣਾ ਨੁਕਸਾਨਦੇਹ ਹੈ? ਜਾਣੋ ਪੂਰਾ ਸੱਚ
NEXT STORY