ਜਲੰਧਰ— ਸਰੀਰ 'ਚ ਸ਼ੂਗਰ ਦੀ ਮਾਤਰਾ ਵੱਧ ਜਾਣ ਕਰਕੇ ਸ਼ੂਗਰ ਦੀ ਪਰੇਸ਼ਾਨੀ ਹੋ ਜਾਂਦੀ ਹੈ। ਇਸ ਲਈ ਰੋਗੀ ਨੂੰ ਮਿੱਠੀਆਂ ਚੀਜ਼ਾਂ ਤੋਂ ਦੂਰੀ ਬਣਾ ਕੇ ਰੱਖਣੀ ਪੈਂਦੀ ਹੈ। ਮਿੱਠੇ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਖਾਣ ਨਾਲ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਇਸਦੇ ਲਈ ਹਰੀਦਾਰ ਸਬਜ਼ੀਆਂ ਅਤੇ ਕੁਝ ਅਜਿਹੀਆਂ ਸਬਜ਼ੀਆਂ ਖਾਓ ਜਿਸ ਨਾਲ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕੇ। ਆਓ ਜਾਣਦੇ ਹਾਂ ਕਿ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਕਿਹੜੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।
1. ਹਰੀ ਸਬਜ਼ੀਆਂ
ਹਰੀਆਂ ਸਬਜ਼ੀਆਂ ਖਾਣ ਨਾਲ ਸ਼ੂਗਰ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬ੍ਰੋਕਲੀ ਅਤੇ ਪੱਤਾਗੋਭੀ ਵਰਗੀਆਂ ਸਬਜ਼ੀਆਂ ਖਾਓ। ਇਸ 'ਚ ਕਾਫੀ ਮਾਤਰਾ 'ਚ ਫਾਈਬਰ, ਵਿਟਾਮਿਨਸ ਅਤੇ ਮੈਗਨੀਜ਼ ਪਾਏ ਜਾਂਦੇ ਹਨ ਜੋ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਸਾਬਤ ਹੁੰਦੇ ਹਨ।
2. ਅਰਬੀ
ਇਸ 'ਚ ਪੋਟਾਸ਼ੀਅਮ, ਵਿਟਾਮਿਨ-ਏ, ਸੀ, ਕੈਲਸ਼ੀਅਮ ਅਤੇ ਫਾਈਬਰ ਹੁੰਦਾ ਹੈ ਜੋ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਦਿੰਦਾ ਹੈ। ਇਸ 'ਚ ਮੌਜੂਦ ਐਂਟੀਆਕਸੀਡੈਂਟ ਸਰੀਰ 'ਚ ਸ਼ੂਗਰ ਦੇ ਪੱਧਰ ਨੂੰ ਕੰਟਰੋਲ 'ਚ ਰੱਖਦਾ ਹੈ।
3. ਲਸਣ
ਲਸਣ ਦਾ ਇਸਤੇਮਾਲ ਹਰ ਘਰ 'ਚ ਕੀਤਾ ਜਾਂਦਾ ਹੈ। ਇਸ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਸ਼ੂਗਰ ਦੇ ਮਰੀਜ਼ਾਂ ਨੂੰ ਰੋਜ਼ ਸਵੇਰੇ ਖਾਲੀ ਪੇਟ ਲਸਣ ਦੀਆਂ 2-3 ਕਲੀਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਕਾਫੀ ਫਾਇਦਾ ਹੋਵੇਗਾ।
4. ਖੀਰਾ
ਖੀਰੇ 'ਚ ਵਿਟਾਮਿਨ-ਕੇ ਅਤੇ ਪੋਟਾਸ਼ੀਅਮ ਵਰਗੇ ਤੱਤ ਪਾਏ ਜਾਂਦੇ ਹਨ ਜੋ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ।
ਸਫਰ ਦੌਰਾਨ ਜੀ ਮਿਚਲਾਏ ਜਾਂ ਚੱਕਰ ਆਵੇ ਤਾਂ ਕਰੋ ਇਹ ਉਪਾਅ
NEXT STORY