ਨਵੀਂ ਦਿੱਲੀ— ਘੁੰਮਣ ਦਾ ਸ਼ੌਂਕ ਤੰ ਸਾਰਿਆਂ ਨੂੰ ਹੁੰਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਸਫਰ ਦੌਰਾਨ ਉਲਟੀਆਂ ਆਉਂਦੀਆਂ ਹਨ। ਇਸੇ ਡਰ ਦੀ ਵਜ੍ਹਾ ਨਾਲ ਲੋਕ ਸਫਰ ਕਰਨ ਤੋਂ ਡਰਦੇ ਹਨ। ਜੇ ਤੁਹਾਨੂੰ ਵੀ ਸਫਰ ਦੌਰਾਨ ਉਲਟੀਆਂ ਹੁੰਦੀਆਂ ਹਨ ਤਾਂ ਆਪਣੇ ਨਾਲ ਕੁਝ ਜ਼ਰੂਰੀ ਚੀਜ਼ਾਂ ਨੂੰ ਲੈ ਕੇ ਨਿਕਲੋ। ਅੱਜ ਅਸੀਂ ਤੁਹਾਨੂੰ ਰਸੋਈ ਵਿਚ ਮੌਜੂਦ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਉਲਟੀਆਂ ਨੂੰ ਰੋਕਿਆ ਜਾ ਸਕਦਾ ਹੈ।
1. ਪਿਆਜ ਦਾ ਰਸ
ਸਫਰ 'ਤੇ ਨਿਕਲਣ ਤੋਂ ਕਰੀਬ 1 ਘੰਟਾ ਪਹਿਲਾਂ 1 ਚਮੱਚ ਪਿਆਜ ਦੇ ਰਸ ਵਿਚ 1 ਚਮੱਚ ਅਦਰਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਸਫਰ ਦੌਰਾਨ ਆਉਣ ਵਾਲੀਆਂ ਉਲਟੀਆਂ ਖਤਮ ਹੋ ਜਾਣਗੀਆਂ।
2. ਲੌਂਗ
ਜੇ ਤੁਹਾਡਾ ਵੀ ਸਫਰ ਦੌਰਾਨ ਜੀ ਮਿਚਲਾਉਂਦਾ ਹੈ ਤਾਂ ਤੁਰੰਤ ਮੂੰਹ ਵਿਚ ਲੌਂਗ ਰੱਖ ਕੇ ਚੂਸੋ। ਇਸ ਨਾਲ ਜੀ ਮਿਚਲਾਉਣ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਅਦਰਕ
ਅਦਰਕ ਵਿਚ ਅਜਿਹੇ ਗੁਣ ਹੁੰਦੇ ਹਨ ਜੋ ਉਲਟੀ ਅਤੇ ਚੱਕਰ ਆਉਣ ਤੋਂ ਰੋਕਦੇ ਹਨ। ਜੇ ਸਫਰ ਵਿਚ ਜੀ ਮਿਚਲਾਉਣ ਲੱਗੇ ਤਾਂ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਬਣਾ ਕੇ ਪੀਓ।
4. ਪੁਦੀਨਾ ਤੇਲ
ਚੱਕਰ ਜਾਂ ਸਫਰ ਦੌਰਾਨ ਉਲਟੀ ਆਉਣ 'ਤੇ ਪੁਦੀਨੇ ਦਾ ਤੇਲ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਪੁਦੀਨੇ ਦੇ ਤੇਲ ਦੀਆਂ ਕੁਝ ਬੂੰਦਾ ਰੁਮਾਲ 'ਤੇ ਛਿੜਕੋ ਅਤੇ ਸਫਰ ਦੌਰਾਨ ਉਸ ਨੂੰ ਸੁੰਘਦੇ ਰਹੋ। ਇਸ ਨਾਲ ਕਾਫੀ ਆਰਾਮ ਮਿਲਦਾ ਹੈ।
5. ਨਿੰਬੂ ਦਾ ਕਮਾਲ
ਇਕ ਛੋਟੇ ਕੱਪ ਵਿਚ ਗਰਮ ਪਾਣੀ ਲਓ ਅਤੇ ਉਸ ਵਿਚ ਇਕ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਨਮਕ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਕੇ ਪੀਓ। ਇਸ ਨਾਲ ਯਾਤਰਾ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
ਖਜੂਰ ਦੀ ਵਰਤੋ ਨਾਲ ਇਨ੍ਹਾਂ ਸਮੱਸਿਆਵਾਂ ਤੋਂ ਪਾਓ ਛੁਟਕਾਰਾ
NEXT STORY