ਨਵੀਂ ਦਿੱਲੀ- ਅਸੀਂ ਆਪਣੇ ਘਰਾਂ 'ਚ ਜਦੋਂ ਵੀ ਭੋਜਨ ਤਿਆਰ ਕਰਦੇ ਹੋ ਹਮੇਸ਼ਾ ਲੋੜ ਤੋਂ ਜ਼ਿਆਦਾ ਬਣਾ ਲੈਂਦੇ ਹਾਂ, ਜਿਸ ਕਾਰਨ ਖਾਣਾ ਬਚ ਜਾਂਦਾ ਹੈ ਅਤੇ ਸਾਨੂੰ ਮਜ਼ਬੂਰਨ ਇਨ੍ਹਾਂ ਨੂੰ ਖਾਣਾ ਪੈਂਦਾ ਹੈ ਜਿਸ ਲਈ ਅਸੀਂ ਇਸ ਨੂੰ ਦੁਬਾਰਾ ਗਰਮ ਕਰਦੇ ਹਾਂ। ਤੁਸੀਂ ਸੋਚ ਰਹੇ ਹੋਵੋਗੇ ਕਿ ਅਜਿਹਾ ਕਰਨ ਨਾਲ ਤੁਸੀਂ ਸਮਝਦਾਰੀ ਦਿਖਾ ਰਹੇ ਹੋ ਕਿਉਂਕਿ ਇਸ ਨਾਲ ਖਾਣਾ ਬਰਬਾਦ ਹੋਣ ਤੋਂ ਬਚ ਜਾਂਦਾ ਹੈ। ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਭੋਜਨ ਨੂੰ ਦੁਬਾਰਾ ਗਰਮ ਕਰਕੇ ਖਾਣ ਨਾਲ ਤੁਸੀਂ ਆਪਣੀ ਸਿਹਤ ਨੂੰ ਹੀ ਨੁਕਸਾਨ ਪਹੁੰਚਾਉਂਦੇ ਹੋ। ਆਓ ਜਾਣਦੇ ਹਾਂ ਕਿ ਰੋਜ਼ਾਨਾ ਦੀ ਖੁਰਾਕ 'ਚ ਅਜਿਹੀਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਰਿਹੀਟ ਕਰਨ ਤੋਂ ਬਾਅਦ ਨਹੀਂ ਖਾਣਾ ਚਾਹੀਦੈ।
ਇਨ੍ਹਾਂ ਚੀਜ਼ਾਂ ਨੂੰ ਦੁਬਾਰਾ ਗਰਮ ਕਰਕੇ ਖਾਣਾ ਹੈ ਖਤਰਨਾਕ
ਪਾਲਕ
ਪਾਲਕ ਨੂੰ ਬਹੁਤ ਹੈਲਦੀ ਫੂਡ ਮੰਨਿਆ ਜਾਂਦਾ ਹੈ ਜਿਸ ਨਾਲ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਪਰ ਜੇਕਰ ਇਸ ਨੂੰ ਪਕਾਉਣ ਤੋਂ ਬਾਅਦ ਰਿਹੀਟ ਕੀਤਾ ਗਿਆ ਤਾਂ ਇਸ ਨਾਲ ਕੈਂਸਰ ਪੈਦਾ ਕਰਨ ਵਾਲੇ ਪਦਾਰਥ ਜਨਮ ਲੈਣ ਲੱਗਦੇ ਹਨ, ਇਸ ਲਈ ਅਜਿਹਾ ਕਰਨ ਤੋਂ ਬਚੋ।

ਆਲੂ
ਆਲੂ ਦੀਆਂ ਕਈ ਰੈਸੇਪੀਜ਼ ਅਜਿਹੀਆਂ ਹੁੰਦੀਆਂ ਹਨ ਜੋ ਉਬਾਲਣ ਤੋਂ ਬਾਅਦ ਫਰਾਈ ਕੀਤੀਆਂ ਜਾਂਦੀਆਂ ਹਨ। ਕੁਝ ਲੋਕ ਪਕਾਉਣ ਤੋਂ ਕਾਫੀ ਦੇਰ ਪਹਿਲਾਂ ਆਲੂ ਨੂੰ ਉਬਾਲ ਦਿੰਦੇ ਹਨ ਤਾਂ ਅਜਿਹੇ 'ਚ ਕਲੋਸਟ੍ਰੀਡੀਅਮ ਬੋਟੂਲੀਨਮ ਨੂੰ ਵਾਧਾ ਮਿਲਦਾ ਹੈ ਜੋ ਸਿਹਤ ਲਈ ਹਾਨੀਕਾਰਕ ਹੈ। ਇਸ ਲਈ ਆਲੂ ਨੂੰ ਉਬਾਲਣ ਦੇ ਤੁਰੰਤ ਬਾਅਦ ਪਕਾਉਣਾ ਚਾਹੀਦੈ।
ਚੌਲ
ਚੌਲ ਸਾਡੇ ਘਰਾਂ 'ਚ ਪਕਣ ਵਾਲਾ ਬਹੁਤ ਮਸ਼ਹੂਰ ਫੂਡ ਹੈ। ਹਮੇਸ਼ਾ ਇਹ ਕਿਸੇ ਮੀਲ ਦੌਰਾਨ ਬਚ ਜਾਂਦੇ ਹਨ ਅਤੇ ਫਿਰ ਇਸ ਨੂੰ ਬਾਅਦ 'ਚ ਖਾਣ ਲਈ ਇਸਤੇਮਾਲ ਕਰਦੇ ਹਾਂ। ਆਮ ਤੌਰ 'ਤੇ ਚੌਲਾਂ ਨੂੰ ਪਕਾਉਣ ਦੇ 2 ਘੰਟੇ ਦੇ ਅੰਦਰ ਖਾਣਾ ਚਾਹੀਦੈ। ਇਸ ਦੇ ਵਾਰ-ਵਾਰ ਗਰਮ ਕਰਨ ਨਾਲ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ।

ਆਂਡੇ
ਆਂਡੇ 'ਚ ਬਹੁਤ ਜ਼ਿਆਦਾ ਨਿਊਟ੍ਰਿਸ਼ਨਲ ਵੈਲਿਊ ਹੁੰਦੀ ਹੈ ਜਿਸ ਕਾਰਨ ਇਸ ਨੂੰ ਸੁਪਰਫੂਡ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਇਸ ਨੂੰ ਪਕਾਉਣ ਦੇ ਕੁਝ ਹੀ ਦੇਰ ਬਾਅਦ ਖਾ ਲਓ। ਪਰ ਬਾਅਦ 'ਚ ਗਰਮ ਕਰਕੇ ਖਾਣ ਨਾਲ ਨਾ ਸਿਰਫ ਇਸ ਦਾ ਸਵਾਦ ਬਦਲਦਾ ਹੈ ਸਗੋਂ ਇਹ ਸਿਹਤ ਲਈ ਵੀ ਹਾਨੀਕਾਰਕ ਸਾਬਤ ਹੋ ਸਕਦੇ ਹਨ।
ਕੈਂਸਰ ਤੇ ਸ਼ੂਗਰ ਸਣੇ ਕਈ ਗੰਭੀਰ ਬੀਮਾਰੀਆਂ ਦਾ ਰਾਮਬਾਣ ਇਲਾਜ ਹੈ 'ਹਰੀ ਮਿਰਚ', ਜਾਣੋ ਹੋਰ ਵੀ ਫ਼ਾਇਦੇ
NEXT STORY