ਨਵੀਂ ਦਿੱਲੀ— ਗ੍ਰੀਨ ਟੀ ਦਾ ਨਾਂ ਸੁੰਣਦੇ ਹੀ ਸਰੀਰ ਫ੍ਰੈਸ਼ ਫੀਲ ਕਰਨ ਲੱਗਦਾ ਹੈ। ਗ੍ਰੀਨ ਟੀ 'ਚ ਵਿਟਾਮਿਨ ਸੀ ਅਤੇ ਹੋਰ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਕਈ ਤਰ੍ਹਾਂ ਦੀ ਹੈਲਥ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ। ਇਸ ਨੂੰ ਪੀਣ ਨਾਲ ਮੋਟਾਪਾ ਅਤੇ ਕੋਲੈਸਟਰੋਲ ਦਾ ਸਤਰ ਘੱਟ ਹੁੰਦਾ ਹੈ। ਇਹ ਸਰੀਰ 'ਚ ਪੂਰਾ ਦਿਨ ਐਨਰਜੀ ਬਣਾਈ ਰੱਖਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਂਦਾ ਹੈ। ਇਸ ਲਈ ਬਹੁਤ ਲੋਕ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰ ਰਹੇ ਹਨ। ਜੇ ਤੁਸੀਂ ਵੀ ਹੈਲਦੀ ਰਹਿਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਇਸ ਦੀ ਵਰਤੋਂ ਕਰਨੀ ਸ਼ੁਰੂ ਕਰੋ। ਆਓ ਜਾਣਦੇ ਹਾਂ ਕਿਹੜੀ-ਕਿਹੜੀ ਹੈਲਥ ਸਮੱਸਿਆਵਾਂ ਨੂੰ ਦੂਰ ਕਰਦੀ ਹੈ ਗ੍ਰੀਨ ਟੀ।
1. ਕੈਂਸਰ ਤੋਂ ਬਚਾਏ
ਗ੍ਰੀਨ ਟੀ ਕੈਂਸਰ ਵਰਗੀਆਂ ਗੰਭੀਰ ਬੀਮਾਰੀ ਦਾ ਖਤਰਾ ਘੱਟ ਕਰਦੀ ਹੈ। ਇਹ ਸਰੀਰ 'ਚ ਕੈਂਸਰ ਕੋਸ਼ੀਕਾਵਾਂ ਨੂੰ ਖਤਮ ਕਰਦੀ ਹੈ। ਰੋਜ਼ਾਨਾ ਗ੍ਰੀਨ ਟੀ ਪੀਣ ਨਾਲ ਪਾਚਨ ਨਲੀ ਦਾ ਕੈਂਸਰ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।
2. ਹਾਰਟ ਅਟੈਕ ਤੋਂ ਬਚਾਏ
ਗ੍ਰੀਨ ਟੀ 'ਚ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ 'ਚ ਕੋਲੈਸਟਰੋਲ ਦਾ ਸਤਰ ਘੱਟ ਕਰਦਾ ਹੈ। ਇਸ ਦੇ ਘੱਟ ਹੋਣ 'ਤੇ ਬਲੱਡ ਪ੍ਰੈਸ਼ਰ ਵੀ ਨਾਰਮਲ ਰਹਿੰਦਾ ਹੈ ਅਤੇ ਹਾਰਟ ਅਟੈਕ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ।
3. ਮੋਟਾਪਾ ਘਟਾਏ
ਜੇ ਮੋਟਾਪੇ ਨੂੰ ਘਟਾਉਣ ਚਾਹੁੰਦੇ ਹੋ ਤਾਂ ਗ੍ਰੀਨ ਟੀ ਬੈਸਟ ਆਪਸ਼ਨ ਹੈ। ਇਸ 'ਚ ਮੌਜੂਦ ਕੈਫੀਨ ਭਾਰ ਘਟਾਉਣ 'ਚ ਮਦਦ ਕਰਦੀ ਹੈ। ਭੋਜਨ ਖਾਣ ਦੇ ਬਾਅਦ ਇਕ ਕੱਪ ਗ੍ਰੀਨ ਟੀ ਪੀਣ ਨਾਲ ਪਾਚਨ ਸ਼ਕਤੀ ਵਧ ਜਾਂਦੀ ਹੈ। ਖਾਣਾ ਬਹੁਤ ਆਸਾਨੀ ਨਾਲ ਪਚ ਜਾਂਦਾ ਹੈ।
4. ਮੂੰਹ ਦੀ ਬਦਬੂ ਹਟਾਏ
ਗ੍ਰੀਨ ਟੀ ਮੂੰਹ ਦੀ ਬਦਬੂ ਨੂੰ ਖਤਮ ਕਰਨ ਲਈ ਬੇਹੱਦ ਫਾਇਦੇਮੰਦ ਹੈ। ਇਸ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ ਜੋ ਮੂੰਹ 'ਚ ਬਦਬੂ ਫੈਲਾਉਣ ਵਾਲੇ ਤੱਤਾਂ ਨੂੰ ਖਤਮ ਕਰਦੇ ਹਨ।
5. ਦਿਮਾਗ ਦੀਆਂ ਬੀਮਾਰੀਆਂ ਨੂੰ ਕਰੇ ਖਤਮ
ਗ੍ਰੀਨ ਟੀ ਦਿਮਾਗ ਨੂੰ ਤਰੋਤਾਜ਼ਾ ਕਰਨ 'ਚ ਕਾਫੀ ਫਾਇਦੇਮੰਦ ਹੈ। ਇਸ ਨੂੰ ਰੋਜ਼ਾਨਾ ਪੀਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਭੁੱਲਣ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।
6. ਤਣਾਅ ਘੱਟ ਕਰੇ
ਟੈਂਸ਼ਨ ਨੂੰ ਖਤਮ ਕਰਨ ਅਤੇ ਰਿਲੈਕਸ ਹੋਣ ਲਈ ਲੋਕ ਚਾਹ ਦੀ ਵਰਤੋਂ ਕਰਦੇ ਹਨ ਪਰ ਗ੍ਰੀਨ ਟੀ ਤਣਾਅ ਨੂੰ ਘਟਾਉਣ 'ਚ ਜ਼ਿਆਦਾ ਫਾਇਦੇਮੰਦ ਹੈ। ਇਸ 'ਚ ਮੌਜੂਦ ਅਮੀਨੋ ਐਸਿਡ ਚਿੰਤਾ ਨੂੰ ਦੂਰ ਭਜਾਉਂਦਾ ਹੈ ਅਤੇ ਦਿਮਾਗ ਨੂੰ ਰਿਲੈਕਸ ਕਰਦਾ ਹੈ।
ਪਪੀਤੇ ਦੇ ਪੱਤਿਆ ਦਾ ਜੂਸ ਵੀ ਹੈ ਸਿਹਤ ਲਈ ਬੇਹੱਦ ਫਾਇਦੇਮੰਦ
NEXT STORY