ਜਲੰਧਰ (ਬਿਊਰੋ) - ਵਿਅਸਤ ਜੀਵਨਸ਼ੈਲੀ ਵਿੱਚ ਗ਼ਲਤ ਅਤੇ ਬਾਹਰਾ ਖਾਣਾ ਖਾਣ ਨਾਲ ਢਿੱਡ ਦੀ ਚਰਬੀ ਬਹੁਤ ਵੱਧ ਜਾਂਦੀ ਹੈ, ਜਿਸ ਨਾਲ ਭਾਰ ਵੀ ਵੱਧਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਸਰੀਰ ਦੀ ਬਨਾਵਟ ਖ਼ਰਾਬ ਹੋ ਜਾਂਦੀ ਹੈ। ਸਹੀ ਖਾਣ-ਪੀਣ ਅਤੇ ਰੋਜ਼ਾਨਾ ਕਸਰਤ ਕਰਕੇ ਅਸੀਂ ਆਪਣੇ ਭਾਰ ਨੂੰ ਕਾਬੂ ’ਚ ਕਰ ਸਕਦੇ ਹਾਂ। ਜਿਨ੍ਹਾਂ ਨਾਲ ਤੁਹਾਡਾ ਭਾਰ ਘੱਟ, ਢਿੱਡ ਅਤੇ ਕਮਰ ਦੀ ਚਰਬੀ ਦੂਰ ਹੋ ਜਾਵੇਗੀ। ਢਿੱਡ ਅਤੇ ਲੱਕ ਦੀ ਚਰਬੀ ਵੱਧਣ ਨਾਲ ਸਰੀਰ ਨੂੰ ਬਹੁਤ ਸਾਰੀਆਂ ਬੀਮਾਰੀਆਂ ਹੋ ਸਕਦੀਆਂ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਹੜੇ ਢਿੱਡ ਦੀ ਚਰਬੀ ਅਤੇ ਲੱਕ ਨੂੰ ਪਤਲਾ ਕਰਨ ਲਈ ਜਿੰਮ, ਡਾਇਟਿੰਗ, ਵਾਕਆਉਟ ਆਦਿ ਕਰਦੇ ਹਨ, ਜਿਸ ਦੇ ਬਾਵਜੂਦ ਸਰੀਰ ਦੀ ਚਰਬੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਅੱਜ ਅਸੀਂ ਤੁਹਾਨੂੰ ਖ਼ਾਸ ਤਰੀਕਿਆਂ ਬਾਰੇ ਦੱਸਾਂਗੇ, ਜਿਹਨਾਂ ਨੂੰ ਅਪਣਾ ਕੇ ਤੁਸੀਂ ਆਪਣਾ ਭਾਰ ਘੱਟ, ਸਰੀਰ ਨੂੰ ਫਿੱਟ ਅਤੇ ਪਤਲਾ ਕਰ ਸਕਦੇ ਹੋ....
ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਆਪਣੀ ਜੀਵਨ ਸ਼ੈਲੀ ਵਿੱਚ ਥੋੜ੍ਹਾ ਜਿਹਾ ਬਦਲਾਅ ਲਿਆਓ। ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ 'ਚ ਸ਼ਹਿਦ, ਨਿੰਬੂ ਪਾਣੀ ਆਦਿ ਮਿਲਾ ਪੀ ਕੇ ਕਰੋ। ਇਸ ਮਿਸ਼ਰਨ ਨੂੰ ਪੀਣ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਆਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ ਅਤੇ ਭਾਰ ਵੀ ਤੇਜ਼ੀ ਨਾਲ ਘਟਦਾ ਹੈ। ਘੱਟੋ-ਘੱਟ 10 ਤੋਂ 15 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ।
ਹਰੀਆਂ ਸਬਜ਼ੀਆਂ ਖਾਓ
ਹਰੀਆਂ ਸਬਜ਼ੀਆਂ ਵਿਟਾਮਿਨਾਂ ਅਤੇ ਖਣਿਜਾਂ ਵਰਗੇ ਤੱਤ ਨਾਲ ਭਰਪੂਰ ਹੁੰਦੀਆਂ ਹਨ, ਜੋ ਸਰੀਰ ਦੇ ਲਈ ਬਹੁਤ ਫ਼ਾਇਦੇਮੰਦ ਹੁੰਦੀਆਂ ਹਨ। ਪਾਣੀ ਨਾਲ ਭਰਪੂਰ ਇਹ ਸਬਜ਼ੀਆਂ ਤੇਜ਼ੀ ਨਾਲ ਭਾਰ ਘਟਾਉਂਦੀਆਂ ਹਨ। ਖੀਰੇ ਅਤੇ ਗੋਭੀ ਦਾ ਸੇਵਨ ਕਰਨ ਨਾਲ ਤੁਹਾਡੇ ਢਿੱਡ ਦੀ ਚਰਬੀ ਕੁਝ ਹੀ ਦਿਨਾਂ 'ਚ ਘੱਟ ਹੋ ਜਾਵੇਗੀ।
ਜ਼ੋਰ-ਜ਼ੋਰ ਨਾਲ ਹੱਸਣਾ
ਢਿੱਡ ਦੀ ਚਰਬੀ ਨੂੰ ਘੱਟ ਕਰਨ ਦਾ ਸਭ ਤੋਂ ਸੌਖਾ ਤਰੀਕਾ ਜ਼ੋਰ-ਜ਼ੋਰ ਨਾਲ ਹੱਸਣਾ ਹੈ। ਹੱਸਣ ਨਾਲ ਸਰੀਰ ਦੀਆਂ ਸਾਰੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ ਅਤੇ ਢਿੱਡ ਵਿੱਚ ਚਰਬੀ ਜਮ੍ਹਾਂ ਨਹੀਂ ਹੁੰਦੀ। ਇਸੇ ਲਈ ਦਿਨ ਵਿੱਚ ਜਿੰਨੀ ਵਾਰ ਹੋ ਸਕੇ, ਜ਼ਿਆਦਾ ਹੱਸੋ।
ਗ੍ਰੀਨ-ਟੀ ਪੀਓ
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਦਿਨ 'ਚ ਘੱਟੋ-ਘੱਟ ਦੋ ਵਾਰ ਗ੍ਰੀਨ-ਟੀ ਦਾ ਸੇਵਨ ਕਰੋ। ਇਸ ਨੂੰ ਪੀਣ ਨਾਲ ਸਰੀਰ 'ਚ ਜਮ੍ਹਾ ਚਰਬੀ 16 ਗੁਣਾ ਜ਼ਿਆਦਾ ਬਰਨ ਹੁੰਦੀ ਹੈ। ਇਸ ਵਿੱਚ ਮੌਜੂਦ ਕੈਟੈਚਿਨ ਨਾਮਕ ਮਿਸ਼ਰਣ ਮੈਟਾਬੋਲਿਜ਼ਮ ਨੂੰ ਵਧਾਉਣ ਦਾ ਕੰਮ ਕਰਦਾ ਹੈ।
ਅੰਡੇ ਦਾ ਸਫੇਦ ਹਿੱਸਾ
ਅੰਡੇ ਦੇ ਸਫੇਦ ਹਿੱਸੇ ਨੂੰ ਖਾਣ ਨਾਲ ਢਿੱਡ ਦੀ ਚਰਬੀ ਘੱਟ ਹੋਣ ਲੱਗਦੀ ਹੈ। ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਹਰ ਰੋਜ਼ ਨਾਸ਼ਤੇ 'ਚ ਅੰਡੇ ਦਾ ਸਫੇਦ ਹਿੱਸਾ ਖਾਓ। ਇਸ ਨੂੰ ਖਾਣ ਨਾਲ ਸਰੀਰ ਨੂੰ ਪੂਰੀ ਊਰਜਾ ਮਿਲੇਗੀ ਅਤੇ ਮੋਟਾਪਾ ਵੀ ਘੱਟ ਹੋਵੇਗਾ।
ਦਲੀਆ ਤੇ ਪਪੀਤਾ ਖਾਓ
ਸਰੀਰ ਨੂੰ ਫਿੱਟ ਰੱਖਣ ਲਈ ਨਾਸ਼ਤੇ 'ਚ ਦਲੀਆ ਦਾ ਸੇਵਨ ਜ਼ਰੂਰ ਕਰੋ। ਦਲੀਏ ਵਿੱਚ ਕਾਫ਼ੀ ਮਾਤਰਾ 'ਚ ਫਾਈਬਰ ਹੁੰਦਾ ਹੈ, ਜੋ ਢਿੱਡ ਦੀ ਚਰਬੀ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਦਲੀਆ ਖਾਣ ਨਾਲ ਸਰੀਰ ਵਿੱਚ ਐਨਰਜੀ ਬਣੀ ਰਹਿੰਦੀ ਹੈ। ਢਿੱਡ ਅਤੇ ਕਮਰ ਦੀ ਚਰਬੀ ਨੂੰ ਘੱਟ ਕਰਨ ਲਈ ਰੋਜ਼ਾਨਾ ਪਪੀਤੇ ਦਾ ਸੇਵਨ ਕਰੋ। ਪਪੀਤਾ ਖਾਣ ਨਾਲ ਕੁਝ ਹੀ ਦਿਨਾਂ ਵਿੱਚ ਸਰੀਰ ਦੀ ਚਰਬੀ ਘੱਟ ਹੋਣੀ ਸ਼ੁਰੂ ਹੋ ਜਾਂਦੀ ਹੈ।
ਤਣਾਅ ਤੋਂ ਰਹੋ ਦੂਰ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਤਣਾਅ ਵਿੱਚ ਰਹਿੰਦੇ ਹਨ। ਤਣਾਅ ਵਿੱਚ ਰਹਿਣ ਨਾਲ ਸਰੀਰ ਵਿੱਚ ਚਰਬੀ ਵੱਧਣ ਲੱਗਦੀ ਹੈ। ਇਸੇ ਲਈ ਤਣਾਅ ਤੋਂ ਦੂਰ ਰਹੋ।
ਮਿੱਠੀਆਂ ਚੀਜ਼ਾਂ ਤੋਂ ਦੂਰ ਰਹੋ
ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਆਪਣੇ ਆਪ ਨੂੰ ਮਿਠਾਈਆਂ ਤੋਂ ਦੂਰ ਰੱਖੋ। ਮਿੱਠੇ ਪਦਾਰਥ ਅਤੇ ਤਲੀਆਂ ਹੋਈਆਂ ਚੀਜ਼ਾਂ ਨੂੰ ਛੱਡੋ, ਕਿਉਂਕਿ ਇਹ ਪਦਾਰਥ ਤੁਹਾਡੇ ਸਰੀਰ 'ਚ ਚਰਬੀ ਨੂੰ ਜਮਾਂ ਕਰਦੇ ਹਨ। ਇਹ ਚਰਬੀ ਤੁਹਾਡੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਜਿਵੇਂ ਢਿੱਡ ਅਤੇ ਪੱਟਾਂ 'ਤੇ ਜਮ੍ਹਾ ਹੋ ਜਾਂਦੀ ਹੈ, ਜਿਸ ਨਾਲ ਮੋਟਾਪਾ ਹੋ ਜਾਂਦਾ ਹੈ।
ਪੂਰੀ ਦੁਨੀਆ ’ਚ ਇਕ ਅਰਬ ਤੋਂ ਵੱਧ ਲੋਕ ਮੋਟਾਪੇ ਦਾ ਸ਼ਿਕਾਰ
NEXT STORY