ਜਲੰਧਰ - ਦੰਦਾਂ 'ਚ ਦਰਦ ਹੋਣ ਦੀ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਇਸ ਦੌਰਾਨ ਸਿਰ ਦਰਦ, ਮਸੂੜਿਆਂ ਵਿੱਚ ਝਰਨਾਹਟ ਹੋਣ ਲੱਗਦੀ ਹੈ। ਅੱਜ ਦੇ ਸਮੇਂ 'ਚ ਕੈਵਿਟੀ ਦੀ ਸਮੱਸਿਆ ਵੱਧ ਰਹੀ ਹੈ, ਜਿਸ ਕਾਰਨ ਦੰਦਾਂ 'ਚ ਬਹੁਤ ਦਰਦ ਹੁੰਦਾ ਹੈ। ਗ਼ਲਤ ਖਾਣ-ਪੀਣ ਦੇ ਕਾਰਨ ਕਈ ਵਾਰ ਦੰਦਾਂ 'ਚ ਕੀੜਾ ਲੱਗਣਾ ਅਤੇ ਕੈਲਸ਼ੀਅਮ ਦੀ ਘਾਟ ਕਾਰਨ ਦੰਦ ਅਤੇ ਮਸੂੜਿਆਂ 'ਚ ਦਰਦ ਹੋਣ ਲੱਗਦਾ ਹੈ। ਮਸੂੜਿਆਂ 'ਚ ਸੋਜ਼ਿਸ਼, ਦੰਦਾਂ 'ਚ ਕਮਜ਼ੋਰੀ ਤੇ ਸੜ੍ਹਨ ਵਰਗੀਆਂ ਕਈ ਵਜ੍ਹਾ ਨਾਲ ਵੀ ਦਰਦ ਹੋ ਸਕਦੀ ਹੈ, ਜੋ ਸਹਿਣਹੀਨ ਨਹੀਂ ਹੁੰਦੀ। ਕਈ ਲੋਕ ਦਵਾਈਆਂ ਦਾ ਸੇਵਨ ਕਰਕੇ ਇਸ ਦਰਦ ਤੋਂ ਰਾਹਤ ਪਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਦਵਾਈ ਦਾ ਅਸਰ ਖ਼ਤਮ ਹੋਣ ਤੋ ਬਾਅਦ ਫਿਰ ਉਹੀ ਸਥਿਤੀ ਹੋ ਜਾਂਦੀ ਹੈ। ਦੰਦਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਤੁਸੀਂ ਘਰ ਵਿੱਚ ਮੌਜੂਦ ਚੀਜ਼ਾਂ ਦਾ ਸੇਵਨ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ....
ਅਮਰੂਦ ਦੇ ਪੱਤੇ
ਅਮਰੂਦ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਮਰੂਦ ਖਾਣ ਦੇ ਨਾਲ-ਨਾਲ ਇਸ ਦੇ ਪੱਤੇ ਵੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ। ਜੇਕਰ ਤੁਸੀਂ ਦੰਦਾਂ ਦੇ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅਮਰੂਦ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਲਓ। ਇਸ ਪਾਣੀ ਦੇ ਗਰਾਰੇ ਕਰਨ ਨਾਲ ਦਰਦ ਤੋਂ ਰਾਹਤ ਮਿਲ ਸਕਦੀ ਹੈ।

ਲੌਂਗ ਦਾ ਤੇਲ
ਲੌਂਗ ਦਾ ਤੇਲ ਦੰਦਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਕਾਰਗਰ ਹੈ। ਇਹ ਤੇਲ ਤੁਹਾਨੂੰ ਬਾਜ਼ਾਰ 'ਚੋਂ ਆਸਾਨੀ ਨਾਲ ਮਿਲ ਜਾਵੇਗਾ। ਦਰਦ ਹੋਣ 'ਤੇ ਤੇਲ ਦੀਆਂ ਕੁਝ ਬੂੰਦਾਂ ਰੂੰ ਦੀ ਮਦਦ ਨਾਲ ਪ੍ਰਭਾਵਿਤ ਦੰਦ 'ਤੇ ਲਗਾ ਕੇ ਕੁਝ ਦੇਰ ਲਈ ਰੱਖ ਦਿਓ। ਅਜਿਹਾ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਤੁਹਾਡਾ ਦਰਦ ਠੀਕ ਹੋ ਜਾਵੇਗਾ।
ਪੁਦੀਨੇ ਦੀ ਚਾਹ
ਪੁਦੀਨੇ ਦੀ ਚਾਹ ਪੀਣ ਨਾਲ ਵੀ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨੂੰ ਬਣਾਉਣ ਲਈ ਕੁਝ ਸੁੱਕੀਆਂ ਪੁਦੀਨੇ ਦੀਆਂ ਪੱਤੀਆਂ ਲੈ ਕੇ ਗਰਮ ਪਾਣੀ 'ਚ ਉਬਾਲ ਲਓ। ਇਸ ਨੂੰ ਠੰਡਾ ਹੋਣ ਤੋਂ ਬਾਅਦ ਪੀ ਲਓ। ਸੇਵਨ ਦੌਰਾਨ ਪਾਣੀ ਨੂੰ ਕੁਝ ਦੇਰ ਲਈ ਆਪਣੇ ਮੂੰਹ ਵਿੱਚ ਰੱਖੋ। ਅਜਿਹਾ ਕਰਨ ਨਾਲ ਦਰਦ ਤੋਂ ਜਲਦੀ ਨਿਜ਼ਾਤ ਮਿਲੇਗੀ।

ਲੂਣ ਵਾਲੇ ਪਾਣੀ ਦੇ ਗਰਾਰੇ
ਦੰਦਾਂ ਵਿੱਚ ਦਰਦ ਹੋਣ 'ਤੇ ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ, ਜਿਸ ਨਾਲ ਦਰਦ ਤੋਂ ਜਲਦੀ ਛੁਟਕਾਰਾ ਮਿਲਦਾ ਹੈ। ਖਾਣਾ ਖਾਣ ਤੋਂ ਬਾਅਦ ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਮੂੰਹ ਵਿੱਚ ਮੌਜੂਦ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ। ਇਸ ਨਾਲ ਦੰਦਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਬਰਫ਼ ਦੀ ਵਰਤੋਂ
ਦੰਦਾਂ ਦੇ ਦਰਦ ਨੂੰ ਬਰਫ਼ ਦੀ ਮਦਦ ਨਾਲ ਵੀ ਦੂਰ ਕੀਤਾ ਜਾ ਸਕਦਾ ਹੈ। ਦਰਦ ਦੇ ਨਾਲ ਜੇਕਰ ਤੁਹਾਡੇ ਮੂੰਹ 'ਤੇ ਸੋਜ ਆ ਗਈ ਹੈ ਤਾਂ ਇੱਕ ਪਲਾਸਟਿਕ ਬੈਗ ਲਓ। ਬੈਗ 'ਚ ਬਰਫ਼ ਪਾ ਕੇ ਇੱਕ ਸਾਫ਼ ਕੱਪੜੇ ਵਿੱਚ ਲਪੇਟ ਲਓ ਅਤੇ ਦੰਦਾਂ 'ਤੇ 15 ਮਿੰਟ ਤੱਕ ਰੱਖੋ। ਜੇਕਰ ਤੁਸੀਂ ਦਰਦ ਵਾਲੇ ਦੰਦਾਂ 'ਤੇ ਬਰਫ਼ ਨਹੀਂ ਰੱਖਣਾ ਚਾਹੁੰਦੇ ਹੋ, ਤਾਂ ਇਸ ਨੂੰ ਆਪਣੇ ਗੱਲ੍ਹਾਂ ਦੇ ਉਸ ਹਿੱਸੇ 'ਤੇ ਰੱਖੋ, ਜਿਥੇ ਦੰਦ ਹੋ ਰਿਹਾ ਹੈ। ਇਸ ਨਾਲ ਕਾਫ਼ੀ ਰਾਹਤ ਮਿਲੇਗੀ।

ਗੰਢੇ ਦੀ ਵਰਤੋਂ
ਦੰਦਾਂ 'ਚ ਹੋਣ ਵਾਲੇ ਦਰਦ ਅਤੇ ਸੋਜ ਨੂੰ ਦੂਰ ਕਰਨ ਲਈ ਗੰਢੇ ਦੀ ਵਰਤੋਂ ਕਰੋ, ਜੋ ਫ਼ਾਇਦੇਮੰਦ ਹੁੰਦਾ ਹੈ। ਗੰਢੇ ਵਿੱਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਤੇ ਐਂਟੀਮਾਈਕ੍ਰੋਬਾਇਲ ਗੁਣ ਬੈਕਟੀਰੀਆ ਨੂੰ ਮਾਰ ਕੇ ਦੰਦਾਂ ਦੇ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦੇ ਹਨ। ਕੱਚੇ ਗੰਢੇ ਦਾ ਇਕ ਟੁਕੜਾ ਦੰਦਾਂ ਦੇ ਵਿਚਕਾਰ ਰੱਖ ਕੇ ਚਬਾਉਣ ਨਾਲ ਰਾਹਤ ਮਿਲਦੀ ਹੈ।
Health Tips: ਦਿਮਾਗ ਨਾਲ ਜੁੜੀਆਂ ਸਮੱਸਿਆਵਾਂ ਨੂੰ ਘੱਟ ਕਰਨਗੀਆਂ ਇਹ ਆਦਤਾਂ, ਜ਼ਰੂਰ ਅਪਣਾਓ
NEXT STORY