ਜਲੰਧਰ— ਤਪਦੀ ਧੁੱਪ ਤੋਂ ਰਾਹਤ ਦਿਲਾਉਂਦੀ ਬਾਰਿਸ਼ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਪਰ ਇਹ ਮੌਸਮ ਨਾਲ ਬਹੁਤ ਸਾਰੀਆਂ ਬੀਮਾਰੀਆਂ ਲੈ ਕੇ ਆਉਂਦਾ ਹੈ। ਇਸ ਮੌਸਮ ਬੈਕਟੀਰੀਆਂ ਬਹੁਤ ਜਲਦੀ ਫੈਲਦੇ ਹਨ ਜੋ ਸਾਨੂੰ ਬੀਮਾਰ ਕਰ ਦਿੰਦੇ ਹਨ। ਅਜਿਹੀ ਹਾਲਤ 'ਚ ਸਿਹਤਮੰਦ ਰਹਿਣ ਲਈ ਮਾਨਸੂਨ 'ਚ ਆਪਣੀ ਸਹੀ ਡਾਈਟ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਕਿਉਂਕਿ ਕੁਝ ਵੀ ਗਲਤ ਖਾਣ ਨਾਲ ਪੇਟ ਖਰਾਬ, ਸਰਦੀ, ਜ਼ੁਕਾਮ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਹੈਲਦੀ ਰਹਿਣ ਲਈ ਆਪਣੀ ਡਾਈਟ 'ਚ ਹਰੀਆਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਿਲ ਕਰੋ।
1. ਲੌਕੀ
ਲੌਕੀ ਯਾਨੀ ਘੀਰਾ ਮਾਨਸੂਨ ਦੀ ਸਬਜ਼ੀ ਹੈ। ਇਸ 'ਚ ਵਿਟਾਮਿਨ, ਆਇਰਨ, ਫਾਈਬਰ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਜੋ ਲੋਕ ਆਪਣਾ ਭਾਰ ਘਟਾਉਣਾ ਚਾਹੁੰਦੇ ਹਨ ਉਨ੍ਹਾਂ ਲਈ ਲੌਕੀ ਕਿਸੇ ਦਵਾਈ ਤੋਂ ਘੱਟ ਨਹੀਂ ਹੈ। ਭਾਰ ਘੱਟ ਕਰਨ ਦੇ ਨਾਲ-ਨਾਲ ਲੌਕੀ ਚਿਹਰੇ ਨੂੰ ਚਮਕਦਾਰ, ਸ਼ੂਗਰ ਤੋਂ ਬਚਾਅ, ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਕਰਦਾ ਹੈ।
2. ਕਰੇਲਾ
ਕਰੇਲੇ ਦਾ ਨਾਮ ਸੁਣਦੇ ਹੀ ਲੋਕ ਮੂੰਹ ਬਣਾਉਣ ਲੱਗਦੇ ਹਨ। ਕਰੇਲਾ ਖਾਣ 'ਚ ਜਿੰਨ੍ਹਾਂ ਕੋੜਾ ਹੁੰਦਾ ਹੈ ਉਨ੍ਹਾਂ ਹੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਇਸ 'ਚ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਪਦਾਰਥ ਹੁੰਦੇ ਹਨ ਜੋ ਸਾਡੀ ਸਿਹਤ ਨੂੰ ਠੀਕ ਰੱਖਦੇ ਹਨ।
3. ਭਿੰਡੀ
ਗਰਮੀਆਂ 'ਚ ਭਿੰਡੀ ਦੀ ਸਬਜ਼ੀ ਬਹੁਤ ਹੀ ਲਾਭਦਾਇਕ ਮੰਨੀ ਜਾਂਦੀ ਹੈ ਕਿਉਂਕਿ ਪ੍ਰੋਟੀਨ, ਫਾਈਬਰ, ਕਾਰਬੋਹਾਈਡ੍ਰੇਟਸ, ਫਾਸਫੋਰਸ, ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ। ਸ਼ੂਗਰ ਦੇ ਰੋਗੀਆਂ ਲਈ ਭਿੰਡੀ ਬਹੁਤ ਹੀ ਲਾਭਦਾਇਕ ਹੁੰਦੀ ਹੈ।
4. ਟਿੰਡਾ
ਖਾਣ 'ਚ ਸੁਆਦੀ ਟਿੰਡੇ ਵੀ ਸਿਹਤ ਲਈ ਬਹੁਤ ਹੈਲਦੀ ਹੁੰਦੇ ਹਨ। ਇਸ 'ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਤੁਹਾਨੂੰ ਡਾਰਟ ਬਰਨ, ਗੈਸ ਅਤੇ ਡਾਈਜੇਸ਼ਨ ਦੀ ਸਮੱਸਿਆ ਤੋਂ ਰਾਹਤ ਦਿਲਾਉਂਦੇ ਹਨ।
ਚੀਨੀ ਦੀ ਜ਼ਿਆਦਾ ਵਰਤੋ ਨਾਲ ਸਰੀਰ ਨੂੰ ਹੋ ਸਕਦੀਆਂ ਹਨ ਇਹ ਸਮੱਸਿਆਵਾਂ
NEXT STORY