ਜਲੰਧਰ: ਅੱਜ ਦੁਨੀਆ ਭਰ 'ਚ ਦਿਲ ਦੇ ਮਰੀਜ਼ਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਇਸ ਦੇ ਪਿੱਛੇ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈੱਸ਼ਰ ਨੂੰ ਮੰਨਿਆ ਜਾਂਦਾ ਹੈ। ਸਮਾਂ ਰਹਿੰਦੇ ਇਸ ਨੂੰ ਕੰਟਰੋਲ ਕਰਨਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਸ਼ੂਗਰ, ਸਟਰੋਕ, ਦਿਲ ਅਤੇ ਕਿਡਨੀ ਨਾਲ ਜੁੜੀਆਂ ਬੀਮਾਰੀਆਂ ਦੇ ਲੱਗਣ ਦਾ ਖ਼ਤਰਾ ਵਧ ਸਕਦਾ ਹੈ। ਇਸ ਲਈ ਇਨ੍ਹਾਂ ਮਰੀਜ਼ਾਂ ਨੂੰ ਖਾਣੇ 'ਚ ਨਮਕ ਦੀ ਮਾਤਰਾ ਘੱਟ ਕਰਕੇ ਪੌਸ਼ਟਿਕ ਚੀਜ਼ਾਂ ਦੀ ਵਰਤੋਂ ਕਰਨੀ ਚਾਹੀਦੀ। ਇਸ ਦੇ ਇਲਾਵਾ ਡਾਈਟ 'ਚ ਹੈਲਦੀ ਜੂਸ ਨੂੰ ਸ਼ਾਮਲ ਕਰਨਾ ਵੀ ਵਧੀਆ ਆਪਸ਼ਨ ਹੈ। ਚੱਲੋ ਅੱਜ ਅਸੀਂ ਤੁਹਾਨੂੰ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ ਕਰਨ ਲਈ ਕੁਝ ਹੈਲਦੀ ਜੁਸ ਦੇ ਬਾਰੇ 'ਚ ਦੱਸਦੇ ਹਾਂ...
ਅਨਾਰ ਦਾ ਜੂਸ
ਆਇਰਨ ਨਾਲ ਭਰਪੂਰ ਅਨਾਰ ਦੀ ਵਰਤੋਂ ਕਰਨ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੁੰਦੀ ਹੈ ਪਰ ਇਸ 'ਚ ਮੌਜੂਦ ਫੋਲੇਟ, ਵਿਟਾਮਿਨ ਸੀ ਅਤੇ ਐਂਟੀ-ਇੰਫਲਾਮੈਂਟਰੀ ਗੁਣ ਹਾਈ ਬਲੱਡ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ। ਨਾਲ ਹੀ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਦੇ ਹਨ। ਅਜਿਹੇ 'ਚ ਦਿਲ ਸਿਹਤਮੰਦ ਹੋਣ ਨਾਲ ਹਾਰਟ ਅਟੈਕ ਆਉਣ ਅਤੇ ਇਸ ਨਾਲ ਸਬੰਧਤ ਰੋਗ ਲੱਗਣ ਤੋਂ ਬਚਾਅ ਰਹਿੰਦਾ ਹੈ।
ਇਹ ਵੀ ਪੜ੍ਹੋ:ਧਨਤੇਰਸ ਵਿਸ਼ੇਸ਼: ਇਸ ਵਾਰ ਬਾਦਾਮ ਵਾਲੀ ਬਰਫ਼ੀ ਨਾਲ ਕਰਵਾਓ ਸਭ ਦਾ ਮੂੰਹ ਮਿੱਠਾ
ਨਾਰੀਅਲ ਪਾਣੀ
ਨਾਰੀਅਲ ਪਾਣੀ 'ਚ ਵਿਟਾਮਿਨ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਢਿੱਡ ਇਸ ਦੀ ਵਰਤੋਂ ਕਰਨੀ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਇਹ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਦੇ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ 'ਚ ਮਦਦ ਕਰਦਾ ਹੈ। ਇਕ ਰਿਸਰਚ ਮੁਤਾਬਕ ਇਸ 'ਚ ਪੌਟਾਸ਼ੀਅਮ ਹੋਣ ਨਾਲ ਇਹ ਸਰੀਰ 'ਚ ਸੋਡੀਅਮ ਦਾ ਅਸਰ ਘੱਟ ਕਰਨ 'ਚ ਫ਼ਾਇਦੇਮੰਦ ਹੁੰਦਾ ਹੈ।
ਗੁਡਹਲ ਦੇ ਫੁੱਲਾਂ ਦਾ ਜੂਸ
ਮਾਹਿਰਾਂ ਮੁਤਾਬਤ ਗੁਡਹਲ ਦੇ ਫੁੱਲਾਂ ਨੂੰ ਪਾਣੀ 'ਚ ਉਬਾਲ ਕੇ ਤਿਆਰ ਜੂਸ ਜਾਂ ਚਾਹ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਹਾਈ ਬਲੱਡ ਪ੍ਰੈੱਸ਼ਰ ਦੀ ਪ੍ਰੇਸ਼ਾਨੀ ਤੋਂ ਤੁਰੰਤ ਆਰਾਮ ਮਿਲਦਾ ਹੈ। ਨਾਲ ਹੀ ਸਰੀਰ ਨੂੰ ਬਿਹਤਰ ਤਰੀਕੇ ਨਾਲ ਕੰਮ ਕਰਨ 'ਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ:ਸਰਦੀਆਂ ਦੇ ਮੌਸਮ 'ਚ ਬੇਹੱਦ ਲਾਹੇਵੰਦ ਹੈ ਮੂੰਗਫਲੀ ਦੀ ਚਟਨੀ, ਇੰਝ ਬਣਾਓ
ਚੁਕੰਦਰ ਦਾ ਜੂਸ
ਚੁਕੰਦਰ ਦਾ ਜੂਸ ਪੀਣ ਨਾਲ ਖੂਨ ਵਧਣ ਦੇ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਆਦਿ ਗੁਣ ਹੋਣ ਦੇ ਨਾਲ ਕੈਲੋਰੀ ਘੱਟ ਮਾਤਰਾ 'ਚ ਹੁੰਦੀ ਹੈ। ਅਜਿਹੇ 'ਚ ਹਾਈ ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਈਟ 'ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ। ਇਸ ਦੇ ਇਲਾਵਾ ਕੱਚੇ ਚੁਕੰਦਰ ਨੂੰ ਸਲਾਦ ਦੇ ਤੌਰ 'ਤੇ ਖਾਣਾ ਵੀ ਫ਼ਾਇਦੇਮੰਦ ਹੁੰਦਾ ਹੈ।
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
-ਖਾਣੇ 'ਚ ਨਮਕ ਦੀ ਮਾਤਰਾ ਘੱਟ ਰੱਖੋ।
-ਸਲਾਦ, ਫਲਾਂ ਨੂੰ ਬਿਨ੍ਹਾਂ ਨਮਕ ਦੇ ਖਾਓ।
-ਜ਼ਿਆਦਾ ਤਲਿਆ-ਭੁੰਨਿਆ ਅਤੇ ਮਸਾਲੇਦਾਰ ਖਾਣ ਤੋਂ ਬਚੋ।
-ਰੋਜ਼ਾਨਾ ਸਵੇਰੇ 30 ਮਿੰਟ ਤੱਕ ਯੋਗਾ ਅਤੇ ਕਸਰਤ ਕਰੋ।
-ਰਾਤ ਨੂੰ ਸੌਣ ਤੋਂ ਪਹਿਲਾਂ 15-20 ਮਿੰਟ ਤੱਕ ਸੈਰ ਕਰੋ।
-ਤਣਾਅ ਘੱਟ ਲਓ।
-ਸਮੇਂ-ਸਮੇਂ 'ਤੇ ਬੀ.ਪੀ. ਚੈੱਕ ਕਰਵਾਉਂਦੇ ਰਹੋ।
ਵੱਖ-ਵੱਖ ਬੀਮਾਰੀਆਂ ਤੋਂ ਨਿਜ਼ਾਤ ਪਾਉਣ ਲਈ ਖਾਓ ਇਹ ‘ਚਟਨੀਆਂ’, ਹੋਣਗੇ ਬੇਮਿਸਾਲ ਫ਼ਾਇਦੇ
NEXT STORY