ਜਲੰਧਰ (ਬਿਊਰੋ) - ਲੱਕ ਦਰਦ ਦੀ ਸਮੱਸਿਆ ਅਜੌਕੇ ਸਮੇਂ ’ਚ ਆਮ ਹੋ ਚੁੱਕੀ ਹੈ। ਗ਼ਲਤ ਲਾਈਫ ਸਟਾਈਲ ਅਤੇ ਖਾਣ-ਪੀਣ ਵਿਚ ਪੋਸ਼ਕ ਤੱਤਾਂ ਦੀ ਘਾਟ ਹੋਣ ਨਾਲ ਵੀ ਕਮਰ ਦਰਦ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਦਰਦ ਕਈ ਘੰਟੇ ਕੁਰਸੀ 'ਤੇ ਬੈਠਣ ਜਾਂ ਟੇਢੇ ਸੌਣ ਨਾਲ ਵੀ ਹੋ ਸਕਦਾ ਹੈ। ਬਜ਼ੁਰਗਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਕੱਲ ਦੇ ਲੋਕ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਕੁਰਸੀ ’ਤੇ ਬੈਠ ਕੇ ਬਤੀਤ ਕਰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮਰ ਤੋਂ ਪਹਿਲਾਂ ਦੀ ਕਮਰ ਦਰਦ ਹੋ ਰਹੀ ਹੈ। ਇਸ ਦਰਦ ਦੇ ਕਾਰਨ ਉੱਠਣ-ਬੈਠਣ ਵਿਚ ਪਰੇਸ਼ਾਨੀ ਅਤੇ ਕੰਮ ਕਰਨ ਵਿਚ ਦਿੱਕਤ ਆਉਣ ਲੱਗ ਪੈਂਦੀ ਹੈ, ਜਿਸ ਕਾਰਨ ਲੋਕ ਦਵਾਈ ਖਾਣਾ ਸ਼ੁਰੂ ਕਰ ਦਿੰਦੇ ਹਨ, ਜੋ ਸਿਹਤ ਨਹੀਂ ਠੀਕ ਨਹੀਂ। ਦਰਦ ਨੂੰ ਦੂਰ ਕਰਨ ਦੀ ਦਵਾਈ ਖਾਣ ਦੀ ਥਾਂ ਤੁਸੀਂ ਇਨ੍ਹਾਂ ਤਰੀਕਿਆਂ ਦੀ ਵਰਤੋਂ ਕਰੋ....
1. ਕਸਰਤ
ਲੱਕ ਦਰਦ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਕਈ ਆਸਣ ਹਨ, ਜੋ ਫ਼ਾਇਦੇਮੰਦ ਹੁੰਦੇ ਹਨ। ਆਸਣ ਦੀ ਥਾਂ ਤੁਹਾਨੂੰ ਸਵੇਰੇ ਉੱਠਦੇ ਸਾਰ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ, ਜਿਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨਾਲ ਮਾਸਪੇਸ਼ੀਆਂ ਕਿਰਿਆਸ਼ੀਲ ਰਹਿਣਗੀਆਂ ਅਤੇ ਖੂਨ ਦੇ ਜੰਮਣ ਤੋਂ ਛੁਟਕਾਰਾ ਮਿਲ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਘਰ 'ਚ ਮੌਜੂਦ ਇਨ੍ਹਾਂ ਚੀਜ਼ਾਂ ਨਾਲ ਆਉਂਦੀ ਹੈ ‘ਗ਼ਰੀਬੀ’ ਅਤੇ ਹੁੰਦੀ ਹੈ ‘ਪੈਸੇ ਦੀ ਘਾਟ’

2. ਸਮੇਂ 'ਤੇ ਸੌਣਾ
ਲੱਕ ਦਰਦ ਤੋਂ ਬਚਣ ਲਈ ਰੋਜ਼ ਠੀਕ ਸਮੇਂ 'ਤੇ ਸੌਣਾ ਚਾਹੀਦਾ ਹੈ ਅਤੇ ਹਮੇਸ਼ਾ ਸਿੱਧੇ ਜਾਂ ਸਹੀ ਅਕਾਰ 'ਚ ਸੌਂਣਾ ਚਾਹੀਦਾ ਹੈ। ਟੇਢੇ-ਮੇਢੇ ਸੌਣ ਨਾਲ ਸਰੀਰ ਕਈ ਤਰ੍ਹਾਂ ਦੀਆਂ ਦਰਦਾਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਦਵਾਈ ਦੀ ਵਰਤੋਂ ਕਦੇ ਨਾ ਕਰੋ। ਸਮੇਂ ’ਤੇ ਸੌਂਣ ਨਾਲ ਤੁਸੀਂ ਲੱਕ ਦਰਦ ਅਤੇ ਮੋਢੇ ਦੇ ਦਰਦ ਤੋਂ ਬਚ ਸਕਦੇ ਹੋ।
3. ਬੈਠਣ ਦੀ ਜਗ੍ਹਾ
ਲੱਕ ’ਚ ਹੋਣ ਵਾਲੇ ਦਰਦ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਬੈਠਣ ਦੀ ਜਗ੍ਹਾ ਅਤੇ ਕੁਰਸੀ ਵਧੀਆ ਲਓ। ਹਰੇਕ ਥਾਂ ’ਤੇ ਸਹੀ ਤਰੀਕੇ ਨਾਲ ਬੈਠਣਾ ਚਾਹੀਦਾ ਹੈ। ਇਸ ਨਾਲ ਪਿੱਠ ਦਰਦਾ ਘੱਟ ਹੁੰਦਾ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਅੰਬ ਸਣੇ ਇਹ ਫ਼ਲ ਹੋਣਗੇ ਫ਼ਾਇਦੇਮੰਦ

4. ਭਾਰ ਨੂੰ ਕਾਬੂ ਕਰਨਾ
ਜੇਕਰ ਤੁਹਾਡਾ ਭਾਰ ਜ਼ਰੂਰਤ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਸ 'ਤੇ ਕਾਬੂ ਪਾਉਣਾ ਚਾਹੀਦਾ ਹੈ। ਜ਼ਿਆਦਾ ਭਾਰ ਪਿੱਠ ਦਰਦ ਦਾ ਕਾਰਨ ਬਣਦਾ ਹੈ। ਭਾਰ ਨੂੰ ਘੱਟ ਕਰਨ ਲਈ ਕਦੇ ਵੀ ਦਵਾਈ ਨਾ ਖਾਓ।
5. ਦੁੱਧ ਦੀ ਵਰਤੋਂ
ਆਪਣੇ ਭੋਜਨ 'ਚ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਮਾਤਰਾ ਵਧਾਓ। ਵਿਟਾਮਿਨ-ਡੀ ਹੱਡੀਆਂ ਲਈ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਦੁੱਧ, ਪਨੀਰ ਜਾਂ ਮੱਛੀ ਦਾ ਵੀ ਇਸਤੇਮਾਲ ਵੱਧ ਤੋਂ ਵੱਧ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips : ਜੋੜਾਂ ’ਚ ਦਰਦ ਹੋਣ ’ਤੇ ਭੁੱਲ ਕੇ ਵੀ ਨਾ ਖਾਓ ‘ਪਾਲਕ’ ਸਣੇ ਇਹ ਚੀਜ਼ਾਂ, ਜਾਣੋ ਰਾਹਤ ਪਾਉਣ ਦੇ ਤਰੀਕੇ
6. ਭਾਰਾ ਸਮਾਨ ਚੁੱਕਣਾ
ਕੋਈ ਵੀ ਭਾਰੀ ਚੀਜ਼ ਚੁੱਕਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਅਤੇ ਕਦੀ ਆਪਣੀ ਹਿੰਮਤ ਤੋਂ ਜ਼ਿਆਦਾ ਭਾਰ ਨਾ ਚੁੱਕੋ। ਅਜਿਹਾ ਕਰਨ ਨਾਲ ਤੁਹਾਡੇ ਲੱਕ ’ਚ ਦਰਦ ਹੋ ਸਕਦਾ ਹੈ।

7. ਹੈਂਡਬੈਗ
ਹੈਂਡਬੈਗ ਦਾ ਭਾਰ ਜ਼ਿਆਦਾ ਨਹੀਂ ਹੋਣਾ ਚਾਹੀਦਾ, ਸਰੀਰ ਦੇ ਇਕ ਪਾਸੇ ਜ਼ਿਆਦਾ ਭਾਰ, ਸਰੀਰ ਦੇ ਪੱਧਰ 'ਚ ਫਰਕ ਪਾਉਂਦਾ ਹੈ ਜੋ ਸਰੀਰ 'ਚ ਕਿਤੇ ਨਾਲ ਕਿਤੇ ਦਰਦ ਦਾ ਕਾਰਣ ਬਣਦੇ ਹਨ। ਇਸੇ ਕਾਰਣ ਥਕਾਵਟ ਅਤੇ ਰੀੜ ਦੀ ਹੱਡੀਆਂ 'ਤੇ ਫ਼ਰਕ ਪੈਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਗਰਮੀਆਂ ’ਚ ਕਿਡਨੀ ਇਨਫੈਕਸ਼ਨ ਹੋਣ ਦੇ ਜਾਣੋ ਮੁੱਖ ਲੱਛਣ, ਦਹੀਂ ਸਣੇ ਇਹ ਘਰੇਲੂ ਨੁਸਖ਼ੇ ਹੋਣਗੇ ਫ਼ਾਇਦੇਮੰਦ
8. ਉੱਚੀ ਹੀਲ
ਸਰੀਰ ਦਾ ਧਿਆਨ ਰੱਖਦੇ ਹੋਏ ਉੱਚੀ ਹੀਲ ਦਾ ਇਸਤੇਮਾਲ ਘੱਟ ਕਰਨਾ ਚਾਹੀਦਾ ਹੈ। 1 ਇੰਚ ਤੋਂ ਜ਼ਿਆਦਾ ਹੀਲ ਨਹੀਂ ਹੋਣੀ ਚਾਹੀਦੀ।

Health Tips: ਤੇਜ਼ੀ ਨਾਲ ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਖ਼ਾਸ ਖ਼ਬਰ, ਅੰਬ ਸਣੇ ਇਹ ਫ਼ਲ ਹੋਣਗੇ ਫ਼ਾਇਦੇਮੰਦ
NEXT STORY