ਜਲੰਧਰ (ਬਿਊਰੋ) - ਅੱਜ ਕੱਲ ਬਰਸਾਤੀ ਮੌਸਮ ਦੇ ਕਾਰਨ ਡੇਂਗੂ ਦਾ ਖ਼ਤਰਾ ਜ਼ਿਆਦਾ ਵੱਧ ਰਿਹਾ ਹੈ। ਡੇਂਗੂ ਦੇ ਬੁਖ਼ਾਰ ਕਾਰਨ ਬਹੁਤ ਸਾਰੇ ਲੋਕ ਬੀਮਾਰ ਹੋ ਰਹੇ ਹਨ। ਇਹ ਬੁਖ਼ਾਰ ਮੱਛਰ ਕੱਟਣ ਨਾਲ ਹੁੰਦਾ ਹੈ, ਜਿਸ ਨੂੰ ਠੀਕ ਹੋਣ 'ਚ ਕਾਫ਼ੀ ਸਮਾਂ ਲੱਗਦਾ ਹੈ। ਮੱਛਰ ਦੇ ਕੱਟਣ ਦੇ ਲਗਪਗ 3-5 ਦਿਨ੍ਹਾਂ ਬਾਅਦ ਡੇਂਗੂ ਬੁਖ਼ਾਰ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ, ਜਿਨ੍ਹਾਂ ਦਾ ਸਮੇਂ ’ਤੇ ਇਲਾਜ ਹੋਣ ਕਾਰਨ ਹਾਲਾਤ ਕਾਬੂ ’ਚ ਰਹਿੰਦੇ ਹਨ ਨਹੀਂ ਤਾਂ ਇਹ ਬੀਮਾਰੀ ਜਾਨਲੇਵਾ ਵੀ ਹੋ ਸਕਦੀ ਹੈ। ਡੇਂਗੂ ਦਾ ਬੁਖ਼ਾਰ ਹੋਣ 'ਤੇ ਤੇਜ਼ ਠੰਡ ਲੱਗਦੀ ਹੈ। ਇਸ ਦੇ ਨਾਲ ਹੀ ਸਿਰਦਰਦ, ਲੱਕ ਦਰਦ ਅਤੇ ਅੱਖਾਂ 'ਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ। ਜੋੜਾਂ 'ਚ ਦਰਦ ਹੋਣ ਤੋਂ ਇਲਾਵਾ, ਉਲਟੀਆਂ, ਬਲੱਡ ਪ੍ਰੈਸ਼ਰ ਵਰਗੀਆਂ ਸਮੱਸਿਆਵਾਂ ਵੀ ਹੋ ਜਾਂਦੀਆਂ ਹਨ। ਅਜਿਹੀ ਹਾਲਤ ਵਿਚ ਅੱਜ ਅਸੀਂ ਤੁਹਾਨੂੰ ਡੇਂਗੂ ਦੇ ਲੱਛਣ ਅਤੇ ਇਸ ਤੋਂ ਬਚਣ ਦੇ ਤਰੀਕਿਆਂ ਬਾਰੇ ਦੱਸਾਂਗੇ....
ਡੇਂਗੂ ਦੇ ਲੱਛਣ
• ਤੇਜ਼ ਬੁਖ਼ਾਰ ਹੋਣਾ
• ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਤੇਜ਼ ਦਰਦ
• ਸਿਰ ਦਰਦ
• ਅੱਖਾਂ ਦੇ ਪਿੱਛੇ ਦਰਦ
• ਜੀ ਮਲਚਾਉਣਾ
• ਚਮੜੀ ਤੇ ਲਾਲ ਰੰਗ ਦੇ ਦਾਣੇ
• ਉਲਟੀ, ਦਸਤ ਆਦਿ ।
ਪੜ੍ਹੋ ਇਹ ਵੀ ਖ਼ਬਰ - Health Tips : ਦਵਾਈ ਦੇ ਰੂਪ ’ਚ ਕਰੋ ‘ਇਸਬਗੋਲ’ ਦੀ ਵਰਤੋਂ, ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ
ਡੇਂਗੂ ਤੋਂ ਇੰਝ ਕਰੋ ਆਪਣਾ ਬਚਾਓ...
1. ਡੇਂਗੂ ਦੇ ਬੁਖ਼ਾਰ ਤੋਂ ਬਚਿਆ ਜਾ ਸਕਦਾ ਹੈ ਜੇਕਰ ਅਸੀਂ ਘਰਾਂ ਦੇ ਅੰਦਰ ਜਾਂ ਬਾਹਰ ਮੱਛਰ ਪੈਦਾ ਹੀ ਨਾ ਹੋਣ ਦੇਈਏ। ਘਰਾਂ ਵਿੱਚ ਲੁਕਵੀਆਂ ਥਾਵਾਂ ਫਰਿਜਾਂ ਦੀਆਂ ਟਰੇਆਂ, ਕੁਲਰਾਂ, ਟਾਇਰਾਂ, ਗਮਲਿਆਂ, ਕਬਾੜ ਵਿੱਚ ਖੜ੍ਹੇ ਪਾਣੀ ਦਾ ਨਿਪਟਾਰਾ ਸਮੇਂ ’ਤੇ ਕਰੀਏ।
2. ਘਰ ਦੀਆਂ ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾਂ ਨੂੰ ਚੰਗੀ ਤਰ੍ਹਾਂ ਬੰਦ ਕਰੋ।
3. ਟੁੱਟੇ ਭਾਂਡੇ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲ੍ਹੇ ਵਿੱਚ ਨਾ ਰੱਖੋ ਅਤੇ ਨਾ ਹੀ ਇਨ੍ਹਾਂ ’ਚ ਪਾਣੀ ਇਕੱਠਾ ਹੋਣ ਦਿਓ।
ਪੜ੍ਹੋ ਇਹ ਵੀ ਖ਼ਬਰ - Health Tips: ਖੂਨ ਦੀ ਘਾਟ ਹੋਣ ’ਤੇ ਵਿਖਾਈ ਦਿੰਦੇ ਨੇ ਇਹ ‘ਲੱਛਣ’, ਕਿਸ਼ਮਿਸ਼ ਸਣੇ ਅਪਣਾਓ ਇਹ ਘਰੇਲੂ ਨੁਸਖ਼ੇ
4. ਜੇਕਰ ਘਰ ਵਿੱਚ ਬਰਤਨਾਂ ਵਿੱਚ ਪਾਣੀ ਭਰਕੇ ਰੱਖਣਾ ਹੈ ਤਾਂ ਉਨ੍ਹਾਂ ਨੂੰ ਢੱਕਕੇ ਰੱਖੋ। ਜੇਕਰ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਖਾਲੀ ਕਰਕੇ ਉਲਟਾ ਕਰਕੇ ਰਖ ਦਿਓ ।
5. ਸਵੇਰੇ, ਸ਼ਾਮ ਬਾਹਰ ਬੈਠਣ ਜਾਂ ਸੈਰ ਕਰਨ ਸਮੇਂ ਸਰੀਰ ਨੂੰ ਪੂਰਾ ਢੱਕ ਕੇ ਰੱਖੋ। ਹਮੇਸ਼ਾ ਪੂਰੀਆਂ ਬਾਹਾਂ ਵਾਲੇ ਕੱਪੜੇ ਹੀ ਪਾਓ।
6. ਦਿਨ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਮੱਛਰ ਦਾਨੀ ਲੱਗਾ ਕੇ ਸੋਵੋ। ਤੁਸੀਂ ਮੱਛਰ ਭਜਾਓ ਕਰੀਮਾਂ ਦੀ ਵਰਤੋਂ ਵੀ ਕਰ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - Health Tips:ਚਾਹ ’ਚ ਖੰਡ ਦੀ ਥਾਂ ਕਰੋ ਗੁੜ ਦੀ ਵਰਤੋ,‘ਮਾਈਗ੍ਰੇਨ’ ਸਣੇ ਇਨ੍ਹਾਂ ਬੀਮਾਰੀਆਂ ਤੋਂ ਹੋਵੇਗਾ ਤੁਹਾਡਾ ਬਚਾਅ
7. ਲਕਵੀਆਂ ਥਾਵਾਂ ਜਿਵੇਂ ਬੈੱਡਾਂ ਦੇ ਹੇਠਾਂ ਅਤੇ ਪਰਦਿਆਂ ਦੇ ਪਿੱਛੇ ਲਾਰਵੀ ਸਾਈਡ ਅਤੇ ਇਨਸੈਕਟੀ ਸਾਈਡ ਸਮੇਂ ’ਤੇ ਦਵਾਈਆਂ ਦਾ ਸਪਰੇਅ ਕਰਨਾ ਚਾਹੀਦਾ ਹੈ।
8. ਬੁਖ਼ਾਰ ਵਿੱਚ ਪੈਰਾਸੀਟਾਮੋਲ ਜਾਂ ਕਰੋਸੀਨ ਗੋਲੀ ਦੀ ਹੀ ਵਰਤੋਂ ਕਰੋ।
9. ਘਰ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ ।
10. ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖੋ ।
ਪੜ੍ਹੋ ਇਹ ਵੀ ਖ਼ਬਰ - Health Tips: ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਤੁਲਸੀ’ ਸਣੇ ਅਪਣਾਉਣ ਇਹ ਘਰੇਲੂ ਨੁਸਖ਼ੇ
Health Tips : ਦਵਾਈ ਦੇ ਰੂਪ ’ਚ ਕਰੋ ‘ਇਸਬਗੋਲ’ ਦੀ ਵਰਤੋਂ, ਬਵਾਸੀਰ ਸਣੇ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਰਾਹਤ
NEXT STORY