ਨਵੀਂ ਦਿੱਲੀ : ਕੋਲੈਸਟਰੋਲ ਇੱਕ ਇਸ ਤਰ੍ਹਾਂ ਦਾ ਪਦਾਰਥ ਹੈ ਜਿੜ੍ਹਾਂ ਸਾਡੇ ਸਰੀਰ ਦੀ ਕਿਰਿਆ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹੈ। ਇਹ ਖੂਨ ਨੂੰ ਲੀਵਰ ਤੋਂ ਸਰੀਰ ਦੇ ਬਾਕੀ ਹਿੱਸਿਆਂ ਤੱਕ ਪਹੁੰਚਾਉਂਦਾ ਹੈ। ਇਸ ਦੇ ਵੱਧ ਜਾਣ ਨਾਲ ਇਹ ਆਪਣਾ ਕੰਮ ਸਹੀ ਤਰੀਕੇ ਨਾਲ ਨਹੀਂ ਕਰ ਪਾਉਂਦਾ ਅਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਕਾਬੂ 'ਚ ਰੱਖਿਆ ਜਾਵੇ ਅਤੇ ਇਸ ਨੂੰ ਬਹੁਤ ਹੱਦ ਤੱਕ ਕਾਬੂ ਰਖਣਾ ਆਪਣੇ ਵੱਸ 'ਚ ਹੀ ਹੁੰਦਾ ਹੈ। ਜਾਣੋ ਇਸ ਨੂੰ ਕਾਬੂ 'ਚ ਕਿਵੇਂ ਰੱਖ ਸਕਦੇ ਹੋ।
► ਕੋਲੈਸਟਰੋਲ ਨੂੰ ਵਧਾਉਣ 'ਚ ਮੋਟਾਪਾ ਸਭ ਤੋਂ ਵੱਧ ਭੂਮਿਕਾ ਨਿਭਾਉਂਦਾ ਹੈ। ਜੇਕਰ ਭਾਰ ਜ਼ਰੂਰਤ ਤੋਂ ਵੱਧ ਹੈ ਤਾਂ ਵੀ ਕੋਲੈਸਟਰੋਲ ਵੱਧ ਜਾਂਦਾ ਹੈ। ਇਸ ਲਈ ਕੋਲੈਸਟਰੋਲ ਨੂੰ ਕਾਬੂ 'ਚ ਕਰਨ ਲਈ ਭਾਰ ਨੂੰ ਕਾਬੂ 'ਚ ਕਰਨਾ ਬਹੁਤ ਜ਼ਰੂਰੀ ਹੈ।
► ਰੋਜ਼ 20-25 ਮਿੰਟ ਕਸਰਤ ਜ਼ਰੂਰ ਕਰੋ ਅਤੇ ਨਾਸ਼ਤਾ ਪੌਸ਼ਟਿਕ ਕਰੋ।
► ਕੋਲੈਸਟਰੋਲ ਨੂੰ ਘੱਟ ਕਰਨ ਲਈ ਤਲਿਆ ਅਤੇ ਚਰਬੀ ਵਾਲਾ ਭੋਜਨ ਬੰਦ ਕਰ ਦਿਓ।
► ਸੁੱਕੇ ਧਨੀਏ ਦੇ ਦੋ ਛੋਟੇ ਚਮਚ ਰਾਤ ਨੂੰ ਪਾਣੀ 'ਚ ਭਿਓ ਦਿਓ ਅਤੇ ਸਵੇਰੇ ਇਸ ਦਾ ਪਾਣੀ ਪੀ ਲਓ।
► ਫ਼ਲਾਂ ਅਤੇ ਹਰੀਆਂ ਪੱਤੇਦਾਰ ਸਬਜੀਆਂ ਦਾ ਸੇਵਨ ਕਰਨ ਨਾਲ ਕੋਲੈਸਟਰੋਲ ਨੂੰ ਕਾਬੂ 'ਚ ਕੀਤਾ ਜਾ ਸਕਦਾ ਹੈ।
ਗਰਭ ਅਵਸਥਾ 'ਚ ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਉਪਾਅ
NEXT STORY