ਨਵੀਂ ਦਿੱਲੀ (ਬਿਊਰੋ): ਅੱਜ ਦੇਸ਼ ਭਰ ਵਿਚ ਰੰਗਾਂ ਦਾ ਤਿਉਹਾਰ ਹੋਲੀ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਸਿਰਫ ਰੰਗਾਂ ਦਾ ਨਹੀਂ ਸਗੋਂ ਗੁਜੀਆ, ਪਕੌੜੇ, ਮਿਠਾਈਆਂ, ਭੰਗ ਦੇ ਬਿਨਾਂ ਅਧੂਰਾ ਹੈ। ਹੋਲੀ ਦੀ ਮਸਤੀ ਵਿਚ ਲੋਕ ਇਹ ਸਾਰੀਆਂ ਚੀਜ਼ਾਂ ਖਾਂਦੇ ਹਨ ਪਰ ਕਈ ਵਾਰ ਉਹਨਾਂ ਦਾ ਪਾਚਨ ਸਿਸਟਮ ਇਹਨਾਂ ਨੂੰ ਹਜਮ ਨਹੀਂ ਕਰ ਪਾਉਂਦਾ। ਇਸ ਕਾਰਨ ਗੈਸ, ਅਪਚ,ਵਾਰ-ਵਾਰ ਮੋਸ਼ਨ ਹੋਣਾ, ਉਲਟੀ, ਕਮਜੋਰੀ ਅਤੇ ਕਦੇ-ਕਦੇ ਬੁਖਾਰ ਜਿਹੇ ਲੱਛਣ ਵਿਚ ਦਿਸਦੇ ਹਨ। ਇਸ ਸਥਿਤੀ ਤੋਂ ਛੁਟਕਾਰਾ ਪਾਉਣ ਲਈ ਲੋਕ ਦਵਾਈ ਵੀ ਲੈਂਦੇ ਹਨ ਪਰ ਤੁਸੀਂ ਕੁਝ ਘਰੇਲੂ ਨੁਸਖ਼ਿਆਂ ਨਾਲ ਵੀ ਇਹਨਾਂ ਛੋਟੀਆਂ-ਮੋਟੀਆਂ ਮੁਸ਼ਕਲਾਂ ਦਾ ਹੱਲ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਹੋਲੀ ਦੇ ਬਾਅਦ ਗੜਬੜ ਹੋਏ ਪਾਚਨ ਸਿਸਟਮ ਨੂੰ ਠੀਕ ਕਰਨ ਦੇ ਦੇਸੀ ਨੁਸਖ਼ੇ-
ਅਦਰਕ
ਅਦਰਕ ਵਿਚ ਐਂਟੀ-ਫੰਗਸ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਪਾਚਨ ਨੂੰ ਸਹੀ ਕਰਨ ਵਿਚ ਮਦਦ ਕਰਦੇ ਹਨ। ਇਸ ਨਾਲ ਪੇਟ ਦਰਦ ਤੋਂ ਵੀ ਆਰਾਮ ਮਿਲਦਾ ਹੈ। ਇਸ ਲਈ ਇਕ ਚਮਚ ਅਦਰਕ ਦਾ ਚੂਰਨ ਦੁੱਧ ਵਿਚ ਮਿਲਾ ਕੇ ਪੀਓ। ਇਸ ਨਾਲ ਪੇਟ ਸਾਫ ਹੋ ਜਾਵੇਗਾ।
ਸੇਬ ਦਾ ਸਿਰਕਾ
ਸੇਬ ਦੇ ਸਿਰਕੇ ਵਿਚ ਪੇਕਟਿਨ ਨਾਮ ਦਾ ਤੱਤ ਹੁੰਦਾ ਹੈ ਜੋ ਪੇਟ ਵਿਚ ਜਕੜਨ ਅਤੇ ਗੈਸ ਨੂੰ ਦੂਰ ਕਰਨ ਵਿਚ ਸਹਾਇਕ ਹੈ। ਮੋਸ਼ਨ ਦੀ ਸਮੱਸਿਆ ਵਿਚ ਵੀ ਇਹ ਬਹੁਤ ਫਾਇਦੇਮੰਦ ਹੁੰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਗਰਭਵਤੀ ਜਨਾਨੀਆਂ ਖੇਡ ਰਹੀਆਂ ਹਨ ਹੋਲੀ ਦਾ ਤਿਉਹਾਰ ਤਾਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਕੇਲਾ
ਕੇਲੇ ਵਿਚ ਚੰਗੀ ਮਾਤਰਾ ਵਿਚ ਪੇਕਟਿਨ ਹੁੰਦਾ ਹੈ ਜੋ ਪੇਟ ਬੰਨ੍ਹਣ ਦਾ ਕੰਮ ਕਰਦਾ ਹੈ। ਜੇਕਰ ਤੁਹਾਨੂੰ ਹੋਲੀ ਦੇ ਪਕਵਾਨਾਂ ਨਾਲ ਲੂਜ਼ ਮੋਸ਼ਨ ਲੱਗ ਜਾਣ ਤਾਂ 2 ਕੇਲੇ ਖਾਓ।
ਪੁਦੀਨਾ
ਪੁਦੀਨਾ ਨਾ ਸਿਰਫ ਪਾਚਨ ਸਿਸਟਮ ਵਿਚ ਸੁਧਾਰ ਕਰਦਾ ਹੈ ਸਗੋਂ ਉਸ ਨੂੰ ਠੰਡਕ ਵੀ ਦਿੰਦਾ ਹੈ। ਇਕ ਗਿਲਾਸ ਪੁਦੀਨਾ ਪਾਣੀ ਪੀਣ ਨਾਲ ਪੇਟ, ਅਪਚ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।
ਦਹੀਂ
ਦਹੀਂ ਪੇਟ ਨੂੰ ਠੰਡਾ ਰੱਖਦਾ ਹੈ ਅਤੇ ਪਾਚਨ ਸਿਸਟਮ ਨੂੰ ਸੁਧਾਰਦਾ ਹੈ। ਦਹੀਂ ਵਿਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਦਰਦ, ਲੂਜ਼ ਮੋਸ਼ਨ, ਕਬਜ਼ ਜਿਹੀਆਂ ਸਮੱਸਿਆਵਾਂ ਤੋਂ ਆਰਾਮ ਮਿਲੇਗਾ।
ਗਰਭਵਤੀ ਜਨਾਨੀਆਂ ਖੇਡ ਰਹੀਆਂ ਹਨ ਹੋਲੀ ਦਾ ਤਿਉਹਾਰ ਤਾਂ ਜ਼ਰੂਰ ਰੱਖਣ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
NEXT STORY