ਨਵੀਂ ਦਿੱਲੀ— ਮਾਨਸੂਨ ਦਾ ਮੌਸਮ ਦਸਤਕ ਦੇ ਚੁੱਕਾ ਹੈ ਅਤੇ ਬਰਸਾਤ ਦੇ ਇਸ ਮੌਸਮ ਵਿਚ ਢਿੱਡ ਪੀੜ, ਇਨਫੈਕਸ਼ਨ, ਐਲਰਜੀ ਵਰਗੀਆਂ ਸਮੱਸਿਆਵਾਂ ਹੋਣਾ ਆਮ ਜਿਹੀ ਗੱਲ ਹੈ। ਇਸ ਮੌਸਮ ਵਿਚ ਥੋੜ੍ਹਾ ਜਿਹਾ ਬਾਹਰ ਦਾ ਖਾਧਾ ਨਹੀਂ ਕਿ ਗਲੇ ਵਿਚ ਦਰਦ, ਸੋਜਿਸ਼, ਆਵਾਜ਼ ਬੈਠ ਜਾਣਾ ਜਾਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਨ੍ਹਾਂ ਸਭ ਤੋਂ ਬਚਣ ਲਈ ਘਰੇਲੂ ਉਪਾਅ ਬਹੁਤ ਫਾਇਦੇਮੰਦ ਹਨ। ਇਨ੍ਹਾਂ ਦੀ ਵਰਤੋਂ ਨਾਲ ਬਰਸਾਤ ਵਿਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ।
► ਦਾਲਚੀਨੀ, ਕਾਲੀ ਮਿਰਚ ਅਤੇ ਸ਼ਹਿਦ
ਇਕ ਗਲਾਸ ਪਾਣੀ ਵਿਚ ਇਕ ਛੋਟਾ ਚੱਮਚ ਦਾਲਚੀਨੀ ਪਾਊਡਰ, ਕਾਲੀ ਮਿਰਚ ਪਾਊਡਰ ਅਤੇ ਅੱਧਾ ਚੱਮਚ ਸ਼ਹਿਦ ਪਾ ਕੇ ਅੱਧੇ ਘੰਟੇ ਤੱਕ ਉਬਾਲੋ ਅਤੇ ਥੋੜ੍ਹਾ ਠੰਡਾ ਹੋਣ 'ਤੇ ਪੀ ਲਓ।
► ਸ਼ਹਿਦ
ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚੱਮਚ ਸ਼ਹਿਦ ਖਾਓ। ਇਸ ਵਿਚ ਐਂਟੀ-ਬੈਕਟੀਰੀਅਲ ਗੁਣ ਗਲੇ ਦੀ ਖਰਾਸ਼ ਅਤੇ ਦਰਦ ਨੂੰ ਦੂਰ ਕਰਨ 'ਚ ਮਦਦ ਕਰਦੇ ਹਨ।
► ਹਰਬਲ ਚਾਹ
ਇਕ ਕੱਪ ਪਾਣੀ ਵਿਚ ਥੋੜ੍ਹਾ ਜਿਹਾ ਕਾਲੀ ਮਿਰਚ ਪਾਊਡਰ, ਕੱਦੂਕਸ ਕੀਤਾ ਹੋਇਆ ਅਦਰਕ, ਚੁਟਕੀ ਭਰ ਹਲਦੀ ਅਤੇ ਸ਼ਹਿਦ ਮਿਲਾ ਕੇ 3-4 ਮਿੰਟ ਲਈ ਉਬਾਲ ਲਓ। ਦਿਨ ਵਿਚ 3-4 ਵਾਰ ਚਾਹ ਪੀਣ ਨਾਲ ਗਲੇ ਦੀ ਖਰਾਸ਼, ਦਰਦ, ਸੋਜ ਅਤੇ ਇਨਫੈਕਸ਼ਨ ਤੋਂ ਰਾਹਤ ਮਿਲਦੀ ਹੈ।
► ਸ਼ਹਿਦ ਅਤੇ ਨਿੰਬੂ
ਇਕ ਚੱਮਚ ਸ਼ਹਿਦ ਵਿਚ ਅੱਧਾ ਛੋਟਾ ਚੱਮਚ ਨਿੰਬੂ ਦਾ ਰਸ ਮਿਲਾ ਕੇ ਰੋਜ਼ ਰਾਤ ਨੂੰ ਪੀਓ।
► ਮੇਥੀ ਦਾਣਾ
ਦੋ ਗਲਾਸ ਪਾਣੀ ਵਿਚ ਦੋ ਚੱਮਚ ਮੇਥੀ ਦਾਣਾ ਪਾ ਕੇ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿਚ ਇਕ ਛੋਟਾ ਚੱਮਚ ਹਲਦੀ ਅਤੇ ਨਮਕ ਮਿਲਾਓ। ਕੋਸਾ ਹੋਣ 'ਤੇ ਦਿਨ ਵਿਚ 3-4 ਵਾਰ ਗਰਾਰੇ ਕਰਨ ਨਾਲ ਗਲੇ ਦੀ ਦਰਦ ਦੂਰ ਹੋ ਜਾਂਦੀ ਹੈ।
► ਲੌਂਗ
ਇਕ ਗਲਾਸ ਪਾਣੀ ਵਿਚ 6-7 ਲੌਂਗ ਪਾ ਕੇ ਉਬਾਲੋ ਅਤੇ ਪੀ ਲਓ। ਇਸ ਨਾਲ ਗਲੇ ਦੀ ਦਰਦ ਅਤੇ ਇਨਫੈਕਸ਼ਨ ਦੂਰ ਹੋ ਜਾਂਦੀ ਹੈ।
► ਲਸਣ
ਲਸਣ ਵਿਚ ਪਾਇਆ ਜਾਣ ਵਾਲਾ ਐਂਟੀ-ਬੈਕਟੀਰੀਅਲ ਅਤੇ ਐਂਟੀ-ਇਨਫਲਾਮੇਟਰੀ ਗੁਣ ਗਲੇ ਦੀ ਦਰਦ, ਇਨਫੈਕਸ਼ਨ ਅਤੇ ਸੋਜ ਤੋਂ ਰਾਹਤ ਦਿਵਾਉਂਦਾ ਹੈ। ਦਿਨ ਵਿਚ 2-3 ਵਾਰ ਲਸਣ ਦੀਆਂ ਤੁਰੀਆਂ ਚੂਸੋ ਜਾਂ ਫਿਰ ਇਨ੍ਹਾਂ ਨੂੰ ਚਬਾ ਕੇ ਗਰਮ ਪਾਣੀ ਪੀ ਲਓ।
ਜੂਸ ਦੇ ਨਾਲ ਨਾ ਕਰੋ ਦਵਾਈ ਦਾ ਸੇਵਨ, ਨਹੀਂ ਤਾਂ ਅਸਰ ਹੋ ਸਕਦੈ ਘੱਟ
NEXT STORY