ਨਵੀਂ ਦਿੱਲੀ— ਦਵਾਈਆਂ ਨੂੰ ਜੇ ਪਾਣੀ ਨਾਲ ਸੇਵਨ ਨਾ ਕਰ ਕੇ ਜੂਸ ਨਾਲ ਸੇਵਨ ਕਰਨ ਦੀ ਆਦਤ ਹੈ ਤਾਂ ਇਸ ਨੂੰ ਸੁਧਾਰ ਲਓ, ਕਿਉਂਕਿ ਇਸ ਨਾਲ ਦਵਾਈਆਂ ਦਾ ਅਸਰ ਘੱਟ ਹੋ ਸਕਦਾ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਐੱਚ. ਸੀ. ਐੱਫ. ਆਈ. ਦੇ ਪ੍ਰਧਾਨ ਡਾ. ਕੇ. ਕੇ. ਅਗਰਵਾਲ ਮੁਤਾਬਕ ਅੰਗੂਰ ਦਾ ਰਸ ਸਰੀਰ ਵਿਚ ਕੁਝ ਦਵਾਈਆਂ ਨੂੰ ਸੋਖਣ ਦੀ ਸਮਰੱਥਾ ਘੱਟ ਕਰ ਕੇ ਉਸਦੇ ਅਸਰ ਨੂੰ ਘੱਟ ਕਰ ਸਕਦਾ ਹੈ। ਕੈਨੇਡਾ ਸਥਿਤ ਯੂਨੀਵਰਸਿਟੀ ਆਫ ਵੈਸਟਰਨ ਓਂਟਾਰੀਓ ਦੇ ਡਾ. ਡੇਵਿਡ ਬੈਲੇ ਦੇ ਅਧਿਐਨ ਦਾ ਹਵਾਲਾ ਦਿੰਦਿਆਂ ਡਾ. ਅਗਰਵਾਲ ਨੇ ਕਿਹਾ ਕਿ ਅੰਗੂਰ ਦਾ ਰਸ ਖੂਨ ਦੀ ਧਾਰਾ ਵਿਚ ਜਾਣ ਵਾਲੀਆਂ ਦਵਾਈਆਂ ਦੀ ਮਾਤਰਾ ਘਟਾ ਦਿੰਦਾ ਹੈ। ਅਮਰੀਕਨ ਅਕੈਡਮੀ ਆਫ ਫੈਮਿਲੀ ਫਿਜ਼ੀਸ਼ੀਅਨਸ ਦੇ ਡਾਕਟਰਾਂ ਨੇ ਕੋਲੈਸਟ੍ਰਾਲ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਣ ਦੀ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਅੰਗੂਰਾਂ ਦਾ ਰਸ ਨਾ ਪੀਣ ਦੀ ਚੁਣੌਤੀ ਦਿੱਤੀ ਹੋਈ ਹੈ।
'ਸਟਰੇਚ ਮਾਰਕ' ਮਿਟਾਉਣ ਦੇ ਅਸਾਨ ਅਤੇ ਘਰੇਲੂ ਉਪਾਅ
NEXT STORY