ਨਵੀਂ ਦਿੱਲੀ- ਗਰਮੀਆਂ ਦੇ ਮੌਸਮ ਵਿੱਚ ਚੱਲਣ ਵਾਲੀ ਲੂ ਜਾਂ ਹੀਟ ਸਟ੍ਰੋਕ ਸਰੀਰ ਨੂੰ ਬੇਹਾਲ ਕਰ ਦਿੰਦੀ ਹੈ। ਲੂ ਚੱਲਣ ਕਾਰਨ ਕਈ ਬੀਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਗਰਮੀ ਕਾਰਨ ਸਰੀਰ 'ਚ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਦੀ ਸਮੱਸਿਆ ਹੋ ਜਾਂਦੀ ਹੈ। ਇਸ ਤੋਂ ਇਲਾਵਾ ਗਰਮੀਆਂ 'ਚ ਲੋਕਾਂ ਨੂੰ ਐਸੀਡਿਟੀ, ਮਤਲੀ, ਬਦਹਜ਼ਮੀ ਵਰਗੀਆਂ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਕੁਝ ਆਸਾਨ ਉਪਾਅ ਨਾਲ ਵਿਅਕਤੀ ਲੂ ਦੀ ਸਮੱਸਿਆ ਤੋਂ ਰਾਹਤ ਪਾ ਸਕਦਾ ਹੈ ਅਤੇ ਸਰੀਰ ਨੂੰ ਠੰਡਾ ਰੱਖ ਸਕਦਾ ਹੈ। ਗਰਮੀ ਦੇ ਮੌਸਮ 'ਚ ਸਰੀਰ ਦੇ ਤਾਪਮਾਨ ਨੂੰ ਵਧਣ ਤੋਂ ਰੋਕਣ ਅਤੇ ਠੰਡਾ ਰੱਖਣ ਲਈ ਇੱਥੇ ਕੁਝ ਆਯੁਰਵੈਦਿਕ ਹੈਲਥ ਟਿਪਸ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਗਰਮੀ ਨਾਲ ਹੋਣ ਵਾਲੀਆਂ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹੋ।
ਗਰਮੀ ਤੋਂ ਰਾਹਤ ਪਾਉਣ ਲਈ ਆਯੁਰਵੈਦਿਕ ਉਪਾਅ
ਆਂਵਲਾ
ਆਂਵਲੇ ਵਿੱਚ ਲਾਭਦਾਇਕ ਆਯੁਰਵੈਦਿਕ ਗੁਣ ਹੁੰਦੇ ਹਨ, ਜੋ ਵਾਤ ਅਤੇ ਪਿੱਤ ਦੋਨਾਂ ਨੂੰ ਸੰਤੁਲਿਤ ਕਰਦਾ ਹੈ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਆਂਵਲੇ ਦੇ ਸੇਵਨ ਨਾਲ ਖੰਘ ਵੀ ਦੂਰ ਹੁੰਦੀ ਹੈ। ਗਰਮੀਆਂ ਵਿੱਚ ਕੱਚੇ ਆਂਵਲੇ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਆਂਵਲਾ ਸਰੀਰ ਨੂੰ ਹੀਟ ਸਟ੍ਰੋਕ ਜਾਂ ਤੇਜ਼ ਲੂ ਦੇ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਗਰਮੀਆਂ ਵਿੱਚ ਤੁਸੀਂ ਆਂਵਲੇ ਦਾ ਰਸ, ਕੱਚਾ, ਅਚਾਰ, ਆਂਵਲਾ ਪਾਊਡਰ ਜਾਂ ਮੁਰੱਬੇ ਦਾ ਸੇਵਨ ਕਰ ਸਕਦੇ ਹੋ।
ਇਹ ਵੀ ਪੜ੍ਹੋ : ਅੱਖਾਂ ਦੀ ਰੌਸ਼ਨੀ ਵਧਾਉਣ ’ਚ ਬੇਹੱਦ ਲਾਭਦਾਇਕ ਨੇ ਇਹ 5 Foods, ਡਾਈਟ ’ਚ ਅੱਜ ਹੀ ਕਰੋ ਸ਼ਾਮਲ
ਗੁਲਕੰਦ
ਗਰਮੀ ਦੇ ਮੌਸਮ 'ਚ ਥਕਾਵਟ, ਸੁਸਤੀ ਅਤੇ ਸਰੀਰ 'ਚ ਜਲਨ ਅਤੇ ਖਾਰਸ਼ ਦੀ ਸਮੱਸਿਆ ਵੀ ਹੁੰਦੀ ਹੈ। ਇਸ ਤੋਂ ਇਲਾਵਾ ਗਰਮੀਆਂ 'ਚ ਐਸੀਡਿਟੀ, ਪੇਟ ਫੁੱਲਣ ਦੇ ਕਾਰਨ ਪੇਟ ਵਿਚ ਜਲਨ ਹੋ ਸਕਦੀ ਹੈ। ਗਰਮੀਆਂ 'ਚ ਹੋਣ ਵਾਲੀਆਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਗੁਲਕੰਦ ਦਾ ਸੇਵਨ ਕਰਨਾ ਚਾਹੀਦਾ ਹੈ। ਗੁਲਕੰਦ ਅੰਤੜੀਆਂ ਅਤੇ ਪੇਟ ਦੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ ਤੇ ਆਪਣੀ ਠੰਡੀ ਤਾਸੀਰ ਕਾਰਨ ਗਰਮੀ ਤੋਂ ਵੀ ਬਚਾਉਂਦਾ ਹੈ।
ਸੇਬ ਦਾ ਸਿਰਕਾ
ਜੇਕਰ ਗਰਮੀਆਂ 'ਚ ਲੂ ਲੱਗ ਜਾਵੇ ਤਾਂ ਸਰੀਰ 'ਚ ਮਿਨਰਲਸ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਹੋ ਜਾਂਦੀ ਹੈ। ਗਰਮੀਆਂ ਦੇ ਮੌਸਮ 'ਚ ਤਾਪਮਾਨ ਵਧਣ ਕਾਰਨ ਸਰੀਰ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਖਣਿਜਾਂ ਦੀ ਮਾਤਰਾ ਕਾਫੀ ਘੱਟ ਹੋ ਸਕਦੀ ਹੈ। ਇਸ ਤੋਂ ਬਚਣ ਲਈ ਅਤੇ ਖਣਿਜਾਂ ਦੀ ਕਮੀ ਨੂੰ ਪੂਰਾ ਕਰਨ ਲਈ ਸੇਬ ਦੇ ਸਿਰਕੇ ਦਾ ਸੇਵਨ ਕਰੋ। ਸੇਬ ਦਾ ਸਿਰਕਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਦੋ ਚਮਚ ਸੇਬ ਦੇ ਸਿਰਕੇ ਨੂੰ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ ਦੋ ਵਾਰ ਸੇਵਨ ਕਰੋ।
ਇਹ ਵੀ ਪੜ੍ਹੋ : ਲੱਸੀ 'ਚ ਬਸ ਇਹ ਇਕ ਚੀਜ਼ ਮਿਲਾ ਕਰੋ ਸੇਵਨ, ਇਮਿਊਨਿਟੀ ਤੋਂ ਲੈ ਕੇ ਹੱਡੀਆਂ ਤਕ ਹੋਵੋਗੇ Strong
ਬੇਲ ਦਾ ਸ਼ਰਬਤ
ਆਯੁਰਵੇਦ ਅਨੁਸਾਰ ਗਰਮੀਆਂ ਵਿੱਚ ਬੇਲ ਦਾ ਰਸ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਬੇਲ ਵਿੱਚ ਵਿਟਾਮਿਨ ਸੀ ਅਤੇ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ। ਬੇਲ ਦਾ ਸ਼ਰਬਤ ਪੀਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਬੇਲ ਦਾ ਸ਼ਰਬਤ ਗਰਮੀ ਅਤੇ ਖੁਸ਼ਕੀ ਤੋਂ ਬਚਾਉਂਦਾ ਹੈ ਅਤੇ ਪਾਚਨ ਤੰਤਰ ਨੂੰ ਸਿਹਤਮੰਦ ਰੱਖਦਾ ਹੈ। ਜੇਕਰ ਤੁਸੀਂ ਗਰਮੀਆਂ 'ਚ ਹੋਣ ਵਾਲੀਆਂ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਖਾਣਾ ਖਾਣ ਤੋਂ ਪਹਿਲਾਂ ਰੋਜ਼ਾਨਾ ਦੋ ਵਾਰ ਬੇਲ ਦੇ ਜੂਸ ਦਾ ਸੇਵਨ ਕਰੋ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ
ਰੋਜ਼ਾਨਾ 8 ਘੰਟੇ ਚੱਲੇ AC ਤਾਂ ਕਿੰਨਾ ਆਵੇਗਾ ਬਿੱਲ? ਜਾਣੋ ਕਿਹੜਾ AC ਬਿਜਲੀ ਦੀ ਖਪਤ ਕਰਦਾ ਹੈ ਘੱਟ
NEXT STORY