ਕਈ ਵਾਰ ਖੁਸ਼ਕੀ, ਸਿੱਕਰੀ ਜਾਂ ਗਲਤ ਸ਼ੈਂਪੂ ਲਗਾਉਣ ਨਾਲ ਸਿਰ ਵਿਚ ਖਾਜ ਹੋਣ ਲਗ ਜਾਂਦੀ ਹੈ। ਜਦ ਖਾਜ ਸ਼ੁਰੂ ਹੋ ਜਾਂਦੀ ਹੈ ਤਾਂ ਸਮਝ ਵਿਚ ਨਹੀਂ ਆਉਂਦਾ ਕਿ ਕੀ ਕੀਤਾ ਜਾਵੇ? ਜੇਕਰ ਤੁਸੀਂ ਘਰ ਤੋਂ ਬਾਹਰ ਹੋਵੋ ਤਾਂ ਸਿਰ ਵਿਚ ਖਾਜ ਕਰਨ ਵਿਚ ਸ਼ਰਮ ਵੀ ਆਉਂਦੀ ਹੈ। ਇਸ ਦੇ ਲਈ ਇਕ ਸੌਖਾ ਤਰੀਕਾ ਹੈ ਕਿ ਤੁਸੀਂ ਘਰੇਲੂ ਨੁਸਖੇ ਵਰਤੋ। ਆਓ, ਇਸ ਬਾਰੇ ਜਾਣਦੇ ਹਾਂ।
ਸਿਰ ਦੀ ਖਾਜ ਤੋਂ ਬਚਣ ਲਈ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਨ ਨਾਲੋਂ ਚੰਗਾ ਹੈ ਕਿ ਗੇਂਦੇ ਦੇ ਫੁੱਲ ਦੀ ਵਰਤੋਂ ਕਰੋ। ਇਸ ਵਿਚ ਖਾਜ ਪੈਦਾ ਕਰਨ ਵਾਲੇ ਤੱਤਾਂ ਨੂੰ ਖਤਮ ਕਰਨ ਦਾ ਗੁਣ ਹੁੰਦਾ ਹੈ। ਗੇਂਦੇ ਦੇ ਫੁੱਲ ਵਿਚ ਜਲਨ ਨੂੰ ਅਤੇ ਬੈਕਟੀਰੀਆ ਰੋਕਣ ਵਾਲੇ ਤੱਤ ਹੁੰਦੇ ਹਨ।
ਗੇਂਦੇ ਦੇ 4 ਫੁੱਲ ਲਓ। 500 ਮਿਲੀ ਲੀਟਰ ਪਾਣੀ ਪਾਓ ਅਤੇ ਅੱਧੇ ਨਿੰਬੂ ਦਾ ਰਸ ਪਾਓ। ਇਸ ਨੂੰ ਉਬਾਲ ਲਓ। ਥੋੜੀ ਦੇਰ ਬਾਅਦ ਇਹ ਤਿਆਰ ਹੋ ਜਾਵੇਗਾ। ਸ਼ੈਂਪੂ ਲਗਾਉਣ ਤੋਂ ਪਹਿਲਾਂ ਸਿਰ 'ਤੇ ਇਸ ਨੂੰ ਚੰਗੀ ਤਰ੍ਹਾਂ ਮਲ ਲਓ। ਇਸ ਤੋਂ ਬਾਅਦ ਸ਼ੈਂਪੂ ਲਗਾ ਕੇ ਸਿਰ ਸਾਫ ਕਰ ਲਓ। ਵਾਲਾਂ ਨੂੰ ਕੁਦਰਤੀ ਰੂਪ ਵਿਚ ਹੀ ਸੁੱਕਣ ਦਿਓ। ਜੇਕਰ ਤੁਸੀਂ ਡਰਾਇਰ ਨਾਲ ਵਾਲਾਂ ਨੂੰ ਸੁਕਾਓਗੇ ਤਾਂ ਇਸ ਨਾਲ ਫਿਰ ਤੋਂ ਖਾਜ ਹੋ ਸਕਦੀ ਹੈ। ਕੁੱਝ ਦਿਨ ਇਸੇ ਤਰ੍ਹਾਂ ਸਿਰ ਨਹਾਉਣ ਨਾਲ ਖਾਜ ਅਤੇ ਸਿੱਕਰੀ ਤੋਂ ਛੁਟਕਾਰਾ ਮਿਲੇਗਾ।
ਇਸ ਤੋਂ ਇਲਾਵਾ ਵੀ ਕਈ ਹੋਰ ਤੇਲ ਲਗਾਏ ਜਾ ਸਕਦੇ ਹਨ ਜਿਵੇਂ ਬਦਾਮਾਂ ਦੇ ਤੇਲ, ਜੈਤੂਨ ਦੇ ਤੇਲ, ਨਾਰੀਅਲ ਦੇ ਤੇਲ ਨੂੰ ਮਿਲਾ ਕੇ ਲਗਾਉਂਦੇ ਰਹੋ। ਸਿਰ ਨਹਾਉਣ ਤੋਂ ਪਹਿਲਾਂ ਇਕ ਨਿੰਬੂ ਸਿਰ 'ਤੇ ਰਗੜਨ ਨਾਲ ਵੀ ਸਿਰ ਦੀ ਖਾਜ ਤੋਂ ਛੁਟਕਾਰਾ ਮਿਲਦਾ ਹੈ।
ਗਰਭਵਤੀ ਔੌਰਤਾਂ ਖਾਣ ਇਹ ਫਲ ਅਤੇ ਸਬਜ਼ੀਆਂ
NEXT STORY