ਗਰਭ ਅਵਸਥਾ ਦੌਰਾਨ ਕਈ ਤਰ੍ਹਾਂ ਦੇ ਭੋਜਨ ਖਾਣ ਨੂੰ ਦਿਲ ਕਰਦਾ ਹੈ। ਇਸ ਸਮੇਂ ਜੇਕਰ ਸਹੀ ਭੋਜਨ ਖਾਣ ਲਈ ਚੁਣਿਆ ਜਾਵੇ ਤਾਂ ਇਹ ਬਹੁਤ ਲਾਭਦਾਇਕ ਹੋਵੇਗਾ। ਮਾਂ ਅਤੇ ਬੱਚਾ ਦੋਵੇਂ ਤੰਦਰੁਸਤ ਰਹਿਣਗੇ। ਆਓ, ਜਾਣਦੇ ਹਾਂ ਇਸ ਬਾਰੇ ਜਾਣਕਾਰੀ
1. ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਗੂੜ੍ਹੇ ਰੰਗ ਦੇ ਫਲ ਖਾਓ। ਫਲਾਂ ਅਤੇ ਸਬਜ਼ੀਆਂ ਦਾ ਰੰਗ ਜਿਨਾਂ ਗੂੜਾ ਹੋਵੇਗਾ ਉਨਾਂ ਹੀ ਉਹ ਲਾਭ ਦੇਣਗੇ।
2. ਐਂਟੀ ਆਕਸੀਡੇਂਟ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਵਿਚ ਪੋਸ਼ਟਿਕ ਤੱਤ ਵਧੇਰੇ ਹੁੰਦੇ ਹਨ। ਇਸ ਲਈ ਇਨ੍ਹਾਂ ਸਬਜ਼ੀਆਂ ਅਤੇ ਫਲਾਂ ਨੂੰ ਖਾਣਾ ਚਾਹੀਦਾ ਹੈ।
3. ਹਰੀਆਂ ਪੱਤੇਦਾਰ ਸਬਜ਼ੀਆਂ ਖਾਣ ਨਾਲ ਲੋਹ ਤੱਤ, ਫਾਈਬਰ, ਕੈਲਸ਼ੀਅਮ ਅਤੇ ਵਿਟਾਮਿਨ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਲਈ ਤੁਹਾਨੂੰ ਪਾਲਕ, ਸਾਗ, ਮੇਥੀ ਅਤੇ ਧਨੀਆ ਆਪਣੇ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
4. ਕੈਲਸ਼ੀਅਮ ਅਤੇ ਫੋਲੇਟ ਨਾਲ ਭਰਪੂਰ ਸਬਜ਼ੀ ਹੈ ਬਰੋਕਲੀ। ਇਸ ਨਾਲ ਸਰੀਰ ਨੂੰ ਫਾਈਬਰ, ਕੈਲਸ਼ੀਅਮ ਅਤੇ ਵਿਟਾਮਿਨ ਮਿਲਦੇ ਹਨ।
5. ਸ਼ਕਰਕੰਦੀ ਵਿਚ ਵਿਟਾਮਿਨ 'ਏ' ਦੇ ਨਾਲ ਪੋਟਾਸ਼ੀਅਮ ਅਤੇ ਘੁਲਣਸ਼ੀਲ ਫਾਈਬਰ ਵੀ ਵਧੇਰੇ ਮਾਤਰਾ ਵਿਚ ਹੁੰਦੇ ਹਨ। ਪੋਟਾਸ਼ੀਅਮ ਕਬਜ਼ ਨਹੀਂ ਹੋਣ ਦਿੰਦੀ।
6. ਟਮਾਟਰ ਖਾਣ ਨਾਲ ਸਰੀਰ ਵਿਚ ਵਿਟਾਮਿਨ ਦੀ ਕਮੀ ਦੂਰ ਹੁੰਦੀ ਹੈ। ਤੁਸੀਂ ਚਾਹੋ ਤਾਂ ਟਮਾਟਰ ਨੂੰ ਕੱਚਾ ਵੀ ਖਾ ਸਕਦੇ ਹੋ। ਇਸ ਨੂੰ ਹਲਕਾ ਜਿਹਾ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ।
7. ਹਰੇ ਮਟਰ ਖਾਣ ਨਾਲ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ। ਇਸ ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਗਰਭਅਵਸਥਾ ਵਿਚ ਹੋਣ ਵਾਲੀ ਥਕਾਵਟ ਵੀ ਦੂਰ ਹੋ ਜਾਂਦੀ ਹੈ।
ਸਰਦੀਆਂ 'ਚ ਜ਼ਿਆਦਾ ਚਾਹ ਤੁਹਾਡੀ ਸਿਹਤ ਨੂੰ ਖਰਾਬ ਕਰ ਦੇਵੇਗੀ।
NEXT STORY