ਜਲੰਧਰ - ਕੁਦਰਤ ਦੇ ਬਹੁਤ ਸਾਰੀ ਦੇਨ ਵਿਚੋਂ ਇਕ ਫਲ ਹੈ ਨਿੰਬੂ, ਜੋ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਗਰਮੀ ਦੇ ਮੌਸਮ 'ਚ ਧੁੱਪ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਪਾਣੀ ਨੂੰ ਬੈਸਟ ਡ੍ਰਿੰਕ ਮੰਨਿਆ ਜਾਂਦਾ ਹੈ। ਕੁਝ ਲੋਕ ਨਿੰਬੂ ਨੂੰ ਸਲਾਦ ਤਾਂ ਕੁਝ ਇਸ ਨੂੰ ਸ਼ਰਬਤ ਆਦਿ 'ਚ ਪਾ ਕੇ ਵਰਤੋਂ ਕਰਦੇ ਹਨ। ਨਿੰਬੂ ਪਾਣੀ ਵਿਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਸਿਹਤਮੰਦ ਬਣਾਉਣ ਲਈ ਮਦਦ ਕਰਦੇ ਹਨ। ਨਿੰਬੂ ਨੂੰ ਵਿਟਾਮਨ ਅਤੇ ਮਿਨਰਲਜ਼ ਦਾ ਖਜ਼ਾਨਾ ਮੰਨਿਆ ਜਾਂਦਾ ਹੈ ਅਤੇ ਰੋਜ਼ ਸਵੇਰੇ ਨਿੰਬੂ-ਪਾਣੀ ਪੀਣ ਨਾਲ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਭਾਰ ਘਟਾਉਣ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤਕ ਇਹ ਗਰਮੀਆਂ 'ਚ ਰਾਮਬਾਣ ਮੰਨਿਆ ਜਾਂਦਾ ਹੈ।
ਆਓ ਜਾਣਦੇ ਹਾਂ ਕਿਹੜੇ-ਕਿਹੜੇ ਹਨ ਨਿੰਬੂ ਪਾਣੀ ਪੀਣ ਦੇ ਫਾਇਦੇ
1. ਜ਼ਹਿਰੀਲੇ ਪਦਾਰਥ ਬਾਹਰ ਕੱਢੇ
ਸਰੀਰ 'ਚ ਜਮ੍ਹਾ ਜ਼ਹਿਰੀਲੇ ਪਦਾਰਥ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਹਨ। ਇਸ ਨਾਲ ਪੇਟ ਨਾਲ ਜੁੜੀਆਂ ਬਹੁਤ ਸਾਰੀਆਂ ਦਿੱਕਤਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ 'ਚ ਨਿੰਬੂ ਪਾਣੀ ਦੀ ਵਰਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਸਵੇਰ ਦੇ ਸਮੇਂ ਇਸ ਦੀ ਵਰਤੋਂ ਕਰਨ ਨਾਲ ਸਾਰਾ ਦਿਨ ਪੇਟ ਸਿਹਤਮੰਦ ਰਹਿੰਦਾ ਹੈ। ਇਸ ਨਾਲ ਪੱਥਰੀ ਬਣਨ ਦੀ ਸਮੱਸਿਆ ਵੀ ਬਹੁਤ ਘੱਟ ਹੋ ਜਾਂਦੀ ਹੈ।
2. ਪਾਚਨ ਤੰਤਰ ਬਿਹਤਰ
ਪਾਚਨ ਤੰਤਰ ਖਰਾਬ ਹੋਵੇ ਤਾਂ ਭੁੱਖ ਨਾ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਸਰੀਰ 'ਚ ਕਮਜ਼ੋਰੀ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੋ ਲੋਕ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਹਨ ਉਨ੍ਹਾਂ ਨੂੰ ਨਿੰਬੂ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਪੇਟ ਦੀ ਸੋਜ, ਡਕਾਰ, ਜਲਣ ਅਤੇ ਗੈਸ ਤੋਂ ਰਾਹਤ ਦਿਵਾਉਂਦਾ ਹੈ।
3. ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਗਰਮੀ ਦੇ ਮੌਸਮ 'ਚ ਬਲੱਡ ਪ੍ਰੈਸ਼ਰ ਲੋਅ ਰਹਿਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਨਿੰਬੂ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਕੇ ਤਣਾਅ ਨੂੰ ਵੀ ਘੱਟ ਕਰਦਾ ਹੈ। ਚੱਕਰ ਅਤੇ ਉਲਟੀ ਆਉਣ 'ਤੇ ਵੀ ਨਿੰਬੂ ਪਾਣੀ ਫਾਇਦੇਮੰਦ ਰਹਿੰਦਾ ਹੈ। ਦਿਨ 'ਚ ਘੱਟ ਤੋਂ ਘੱਟ ਇਕ ਵਾਰ ਨਿੰਬੂ ਪਾਣੀ ਜ਼ਰੂਰ ਪੀਓ।
4. ਸਕਿਨ ਨੂੰ ਬਣਾਏ ਗਲੋਇੰਗ
ਸਕਿਨ ਦੀ ਸਮੱਸਿਆ ਮਤਲੱਬ ਆਇਲੀ ਸਕਿਨ, ਮੁਹਾਸੇ, ਕਾਲੇਪਨ ਤੋਂ ਪ੍ਰੇਸ਼ਾਨ ਹੋ ਤਾਂ ਇਹ ਦਾ ਬਿਹਤਰ ਉਪਾਅ ਹੈ ਨਿੰਬੂ ਪਾਣੀ। ਇਸ 'ਚ ਮੌਜੂਦ ਐਂਟੀਆਕਸੀਡੈਂਟ ਦੇ ਗੁਣ ਸਕਿਨ ਨੂੰ ਡਿਟਾਕਸ ਕਰਨ ਦਾ ਵੀ ਕੰਮ ਕਰਦੇ ਹਨ। ਜਿਸ ਨਾਲ ਚਿਹਰੇ 'ਚ ਰੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ।
5. ਮਸੂੜਿਆਂ ਦੇ ਦਰਦ ਤੋਂ ਛੁਟਕਾਰਾ
ਜੇ ਤੁਹਾਡੇ ਮਸੂੜਿਆਂ 'ਚ ਦਰਦ ਹੋਵੇ ਤਾਂ ਇਸ ਦੇ ਰਸ ਨਾਲ ਮਸਾਜ਼ ਕਰੋ। ਮਸੂੜਿਆਂ 'ਚ ਜਖਮ ਹੋਣ 'ਤੇ ਵੀ ਤੁਸੀਂ ਇਸ ਦੇ ਰਸ ਨਾਲ ਮਸਾਜ਼ ਕਰ ਸਕਦੇ ਹੋ। ਇਸ ਨਾਲ ਬਹੁਤ ਫਾਇਦਾ ਮਿਲਦਾ ਹੈ।
6. ਗਲੇ ਦੀ ਖਰਾਸ਼ ਦੂਰ
ਗਲੇ 'ਚ ਖਰਾਸ਼ ਹੋਣ 'ਤੇ ਗਰਮ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਕਾਫੀ ਰਾਹਤ ਮਿਲਦੀ ਹੈ। ਇਹ ਇਨਫੈਕਸ਼ਨ ਤੋਂ ਬਚਾਅ ਕਰਨ ਦਾ ਕੰਮ ਕਰਦਾ ਹੈ।
ਦਿਲ ਲਈ ਤੰਬਾਕੂ ਸਿਗਰਟ ਜਿੰਨੀ ਹੀ ਖਤਰਨਾਕ ਹੈ ਈ-ਸਿਗਰਟ
NEXT STORY