ਨਵੀਂ ਦਿੱਲੀ (ਬਿਊਰੋ)- ਮਿਲਟਸ ਭਾਵ ਮੋਟਾ ਅਨਾਜ ਕਣਕ-ਚੌਲ ਦੀ ਤੁਲਨਾ ਵਿਚ ਜ਼ਿਆਦਾ ਸੁਰੱਖਿਅਤ ਪੋਸ਼ਣ ਦਿੰਦਾ ਹੈ। ਹਰੀ ਕ੍ਰਾਂਤੀ ਤੋਂ ਪਹਿਲਾਂ ਦੇਸ਼ ਵਿਚ ਜ਼ਿਆਦਾ ਲੋਕਾਂ ਦਾ ਮੁੱਖ ਭੋਜਨ ਕਣਕ-ਚੌਲ ਦੀ ਥਾਂ ਮੋਟਾ ਅਨਾਜ ਹੀ ਸੀ। ਪਰ ਬਾਅਦ ਵਿਚ ਇਸਨੂੰ ਗਰੀਬਾਂ ਦਾ ਖਾਣਾ ਮੰਨਿਆ ਜਾਣ ਲੱਗਾ ਅਤੇ ਕਿਸਾਨਾਂ ਨੇ ਇਨ੍ਹਾਂ ਦਾ ਉਤਪਾਦਨ ਹੀ ਕਰਨਾ ਲਗਭਗ ਛੱਡ ਦਿੱਤਾ। ਹੁਣ ਸੰਯੁਕਤ ਰਾਸ਼ਟਰ ਨੇ ਦੁਨੀਆ ਦਾ ਧਿਆਨ ਇਕ ਵਾਰ ਫਿਰ ਮੋਟੇ ਅਨਾਜਾਂ ਵੱਲ ਖਿੱਚਿਆ ਹੈ। ਇਸ ਮੋਟੇ ਅਨਾਜ ਨੂੰ ਕਣਕ ਅਤੇ ਝੋਨੇ ਦੀ ਤੁਲਨਾ ਤੋਂ ਘੱਟ ਪਾਣੀ ਚਾਹੀਦੀ। ਇਸ ਲਈ ਇਹ ਲੋਕਾਂ ਦੀ ਸਿਹਤ ਦੇ ਨਾਲ-ਨਾਲ ਵਾਤਾਵਰਣ ਲਈ ਵੀ ਚੰਗਾ ਹੈ। ਇਸ ਸਾਲ ਨੂੰ ਸੰਯੁਕਤ ਰਾਸ਼ਟਰ ਨੇ ਇੰਟਰਨੈਸ਼ਨਲ ਮਿਲਟਸ ਸਾਲ ਐਲਾਨ ਦਿੱਤਾ।
ਕੀ ਹੁੰਦੇ ਹਨ ਮਿਲਟਸ
ਮਿਲਟਸ ਛੋਟੇ ਦਾਣੇਦਾਰ ਅਨਾਜਾਂ ਦਾ ਇਕ ਵੱਡਾ ਸਮੂਹ ਹੈ। ਇਨ੍ਹਾਂ ਵਿਚ ਬਾਜਰਾ, ਸਮਾ, ਕੋਦੋ, ਜਵਾਰ, ਕੰਗਨੀ, ਰਾਗੀ, ਕੁਟਕੀ, ਚਿਲਾਈ ਆਦਿ 50 ਸਾਲ ਪਹਿਲਾਂ ਤੱਕ ਭਾਰਤੀਆਂ ਦੇ ਮੁੱਖ ਅਨਾਜ ਸਨ। ਬਾਅਦ ਵਿਚ ਇਸਨੂੰ ਮੋਟਾ ਅਨਾਜ ਕਿਹਾ ਜਾਣ ਲੱਗਾ। ਬਨਸਪਤੀ ਵਿਗਿਆਨੀਆਂ ਦਾ ਮੰਨਣਾ ਹੈ ਕਿ ਮਿਲਟਸ ਘਾਹ ਦੀ ਸ਼੍ਰੇਣੀ ਦੀ ਵਿਕਸਿਤ ਨਸਲ ਹੈ।
ਤੁਲਨਾ ਕਰੋਗੇ ਤਾਂ ਜਾਣੋਗੇ ਕਿ ਕਣਕ ਤੇ ਚੌਲਾਂ ਮੁਕਾਬਲੇ ਮੋਟੇ ਅਨਾਜ਼ 'ਚ ਅਨੇਕਾਂ ਖੁਬੀਆਂ
ਪੋਸ਼ਕ ਤੱਤਾਂ, ਵਿਟਾਮਿਨਸ ਅਤੇ ਫਾਈਬਰ ਦੇ ਲਿਹਾਜ਼ ਨਾਲ ਮਿਲਟਸ ਕਣਕ ਅਤੇ ਚੌਲਾਂ ਦੇ ਮੁਕਾਬਲੇ ਕਿਤੇ ਬਿਹਤਰ ਅਨਾਜ ਹੈ।
ਚੌਲ
ਇਕ ਕਿਲੋ ਚੌਲ ਵਿਚ 2-4 ਮਿਲੀਗ੍ਰਾਮ ਆਇਰਨ, 15-16 ਮਿਲੀਗ੍ਰਾਮ ਜਿੰਕ ਹੁੰਦਾ ਹੈ। ਇਸ ਵਿਚ 10 ਗ੍ਰਾਮ ਪ੍ਰੋਟੀਨ ਵਿਚ ਹੁੰਦਾ ਹੈ। ਇਸ ਵਿਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ ਅਤੇ ਡਾਇਬਿਟੀਜ ਦਾ ਵੀ ਖਤਰਾ ਵਧਦਾ ਹੈ।
ਕਣਕ
ਇਕ ਕਿਲੋ ਕਣਕ ਵਿਚ 37-39 ਮਿਲੀਗ੍ਰਾਮ ਆਇਰਨ, 40-42 ਮਿਲੀਗ੍ਰਾਮ ਜਿੰਕ ਹੁੰਦਾ ਹੈ। ਪਰ ਕਣਕ ਤੋਂ ਮਿਲਣ ਵਾਲੀ ਪ੍ਰੋਟੀਨ ਚੌਲਾਂ ਦੇ ਮੁਕਾਬਲੇ ਘੱਟ ਚੰਗੀ ਹੁੰਦੀ ਹੈ। ਉਸ ਵਿਚ 13 ਫੀਸਦੀ ਮਾਤਰਾ ਗਲੁਟੀਨਸ ਦੀ ਹੁੰਦੀ ਹੈ ਜੋ ਪੇਟ ਸਬੰਧੀ ਬੀਮਾਰੀਆਂ ਅਤੇ ਬਹੁਤ ਸਾਰੇ ਲੋਕਾਂ ਵਿਚ ਸੇਲੀਅਕ ਵਰਗੀ ਆਟੋਇਮਿਊਨ ਬੀਮਾਰੀ ਨੂੰ ਜਨਮ ਦਿੰਦੀ ਹੈ।
ਬਾਜਰਾ (ਪਰਟ ਮਿਲਟ)
ਬਾਜਰੇ ਵਿਚ ਹਾਲਾਂਕਿ ਆਇਰਨ ਅਤੇ ਜਿੰਕ ਵਰਗੇ ਤੱਤ ਘੱਟ ਹੁੰਦੇ ਹਨ ਪਰ ਇਹ ਕਣਕ ਦੇ ਮੁਕਾਬਲੇ ਬੀਮਾਰ ਕਰਨ ਵਾਲੇ ਗਲੁਟੀਨਸ ਤੋਂ ਮੁਕਤ ਹਨ ਅਤੇ ਇਸ ਵਿਚ ਫਾਈਬਰ ਵੀ ਜ਼ਿਆਦਾ ਹੁੰਦਾ ਹੈ। ਬਾਜਰੇ ਦੀਆਂ ਰੋਟੀਆਂ ਖਾਣ ਤੋਂ ਬਾਅਦ ਜ਼ਿਆਦਾ ਦੇਰ ਤੱਕ ਭੁੱਖ ਨਹੀਂ ਲਗਦੀ। ਇਸ ਕਾਰਨ ਖੂਨ ਵਿਚ ਸ਼ੂਗਰ ਦੀ ਮਾਤਰਾ ਵੀ ਤੇਜ਼ੀ ਨਾਲ ਨਹੀਂ ਵਧਦੀ।
ਸੁਧਾਰ
ਭਾਰਤੀ ਐਗਰੀਕਲਚਰ ਖੋਜਕਾਰ ਸੰਸਥਾਨ ਨੇ ਪੂਸਾ-1201 ਨਾਂ ਨਾਲ ਹਾਈਬ੍ਰਿਡ ਬਾਜਰਾ ਦੀ ਇਕ ਕਿਸਮ ਤਿਆਰ ਕੀਤੀ ਹੈ, ਜਿਸ ਨਾਲ ਇਕ ਹੈਕਟੇਅਰ ਵਿਚ 4.5 ਟਨ ਤੱਕ ਪੈਦਾਵਾਰ ਲਈ ਜਾ ਸਕਦੀ ਹੈ। ਇਹ 70 ਤੋਂ 80 ਦਿਨ ਵਿਚ ਤਿਆਰ ਹੋ ਜਾਂਦੀ ਹੈ। ਪੋਸ਼ਕ ਤੱਤਾਂ ਦੀ ਮਾਤਰਾ ਵੀ ਇਸ ਵਿਚ ਬਿਹਤਰ ਹੈ। ਇਸ ਵਿਚ ਪ੍ਰਤੀ ਕਿਲੋਗ੍ਰਾਮ ਮਾਤਰਾ ਵਿਚ 13-14 ਗ੍ਰਾਮ ਪ੍ਰੋਟੀਨ, 55 ਮਿਲੀਗਰਾਮ ਆਇਰਨ ਅਤੇ 35 ਮਿਲੀਗ੍ਰਾਮ ਜਿੰਕ ਰਹਿੰਦਾ ਹੈ।
ਪੌਸ਼ਟਿਕ ਖੁਰਾਕ ਯੋਜਨਾਵਾਂ
ਨਵੇਂ ਸਰਕਾਰੀ ਡਾਟਾ ਮੁਤਾਬਕ 2021-22 ਤੱਕ ਦੇਸ਼ ਦੇ 14.89 ਲੱਖ ਸਕੂਲਾਂ ਦੇ 26.25 ਕਰੋੜ ਬੱਚੇ ਅਤੇ ਇਨ੍ਹਾਂ ਤੋਂ ਇਲਾਵਾ ਆਂਗਨਵਾੜੀਆਂ ਦੇ ਮਾਧਿਅਮ ਨਾਲ 7.71 ਕਰੋੜ ਬੱਚੇ ਅਤੇ 1.80 ਕਰੋੜ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਸਰਕਾਰੀ ਪੌਸ਼ਟਿਕ ਖੁਰਾਕ ਯੋਜਨਾ ਨਾਲ ਜੁੜੀਆਂ ਹਨ। ਇਨ੍ਹਾਂ ਪੌਸ਼ਟਿਕ ਖੁਰਾਕ ਯੋਜਨਾਵਾਂ ਵਿਚ ਮੋਟੇ ਅਨਾਜ ਨੂੰ ਜੋੜਕੇ ਇਸਦੇ ਲਈ ਇਕ ਵੱਡਾ ਬਾਜ਼ਾਰ ਬਣਾਇਆ ਜਾ ਸਕਦਾ ਹੈ। ਕੇਂਦਰ ਦੀ ਮੌਜੂਦਾ ਦੋ ਯੋਜਨਾਵਾਂ ਪ੍ਰਧਾਨ ਮੰਤਰੀ ਪੋਸ਼ਣ ਸ਼ਕਤੀ ਨਿਰਮਾਣ ਅਤੇ ਸਮੱਰਥ ਆਂਗਨਵਾੜੀ ਅਤੇ ਪੋਸ਼ਣ 2.0 ਦੋਵਾਂ ਦਾ ਕੁਲ ਬਜਟ 304.96 ਅਰਬ ਰੁਪਏ ਹੈ। ਇਨ੍ਹਾਂ ਯੋਜਨਾਵਾਂ ਨੂੰ ਮੋਟੇ ਅਨਾਜ ’ਤੇ ਕੇਂਦਰਿਤ ਕੀਤਾ ਜਾ ਸਕਦਾ ਹੈ। ਮਿਡ ਡੇ ਮੀਲ ਵਿਚ ਵੀ ਮੋਟੇ ਅਨਾਜ ਦੇ ਬਿਸਕੁਟ, ਲੱਡੂ, ਗਚੱਕ ਅਤੇ ਖਿਚੜੀ ਦਿੱਤੀ ਜਾ ਸਕਦੀ ਹੈ।
ਥਾਇਰਾਈਡ ਕਾਰਨ ਵਧ ਰਿਹੈ ਭਾਰ ਤਾਂ ਕਸਰਤ ਸਣੇ ਇਨ੍ਹਾਂ ਚੀਜ਼ਾਂ ਨੂੰ ਡਾਈਟ 'ਚ ਕਰੋ ਸ਼ਾਮਲ
NEXT STORY