ਨਵੀਂ ਦਿੱਲੀ— ਅੱਜ ਦੇ ਸਮੇਂ ਵਿਚ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ, ਜੋ ਮੋਬਾਈਲ ਦੀ ਵਰਤੋਂ ਨਹੀਂ ਕਰਦਾ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਾਡੇ ਬਹੁਤ ਸਾਰੇ ਕੰਮ ਮੋਬਾਈਲ 'ਤੇ ਹੀ ਨਿਰਭਰ ਹਨ। ਸਾਡੀ ਨੌਜਵਾਨ ਪੀੜ੍ਹੀ ਤਾਂ ਬਿਸਤਰੇ 'ਤੇ ਵੀ ਇਸਦਾ ਸਾਥ ਨਹੀਂ ਛੱਡਦੀ। ਭਾਂਵੇ ਸਾਡੇ ਮਾਡਰਨ ਲਾਈਫਸਟਾਈਲ 'ਚ ਮੋਬਾਈਲ ਬਹੁਤ ਅਹਿਮ ਰੋਲ ਨਿਭਾ ਰਿਹਾ ਹੈ ਅਤੇ ਦੂਰ ਦੇ ਰਿਸ਼ਤਿਆਂ ਵਿਚ ਵੀ ਨੇੜਤਾ ਬਣਾਏ ਰੱਖਣ ਦਾ ਚੰਗਾ ਸਾਧਨ ਹੈ ਪਰ ਇਸ ਗੱਲ ਨੂੰ ਵੀ ਨਕਾਰਿਆਂ ਨਹੀਂ ਜਾ ਸਕਦਾ ਕਿ ਇਸ ਤੋਂ ਕੁਝ ਅਜਿਹੀਆਂ ਰੇਡੀਏਸ਼ਨਸ ਨਿਕਲਦੀਆਂ ਹਨ, ਜੋ ਸਿਹਤ 'ਤੇ ਬੁਰਾ ਪ੍ਰਭਾਵ ਪਾਉਂਦੀਆਂ ਹਨ।
ਰੇਡੀਏਸ਼ਨ ਮਨੁੱਖੀ ਸਿਹਤ ਲਈ ਬੇਹੱਦ ਖਤਰਨਾਕ ਹੈ। ਕੈਂਸਰ ਖੂਨ ਸੰਬੰਧੀ ਬੀਮਾਰੀਆਂ ਅਤੇ ਚਮੜੀ ਰੋਗਾਂ ਲਈ ਰੇਡੀਏਸ਼ਨ ਨੂੰ ਹੀ ਜਿੰਮੇਵਾਰ ਮੰਨਿਆ ਜਾਂਦਾ ਹੈ, ਇਸ ਲਈ ਇਸਦੀ ਵਰਤੋਂ ਦੇ ਸਮੇਂ ਤੁਹਾਨੂੰ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ ਤਾਂ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਤੋਂ ਹੋਣ ਵਾਲੀਆਂ ਸਮੱਸਿਆਵਾਂ ਤੋਂ ਸੁਰੱਖਿਅਤ ਰਹੇ।
ਜਿਆਦਾਤਰ ਲੋਕ ਇਸ ਨੂੰ ਸ਼ਰਟ ਅਤੇ ਪੈਂਟ ਦੀ ਪਾਕੇਟ ਵਿਚ ਰੱਖਦੇ ਹਨ। ਜੇ ਤੁਸੀਂ ਵੀ ਅਜਿਹੀ ਕੋਈ ਗਲਤੀ ਕਰ ਰਹੇ ਹੋ ਤਾਂ ਜ਼ਰਾ ਚੁਕੰਨੇ ਹੋ ਜਾਓ। ਇਸ ਨੂੰ ਸਰੀਰ ਤੋਂ ਦੂਰ ਹੀ ਰੱਖੋ।
ਕੁਝ ਲੋਕ ਘੰਟਿਆਂ ਬੱਧੀ ਮੋਬਾਈਲ ਕੰਨ ਨਾਲ ਚਿਪਕਾਏ ਰੱਖਦੇ ਹਨ। ਅਜਿਹਾ ਨਾ ਕਰੋ। ਇਸ ਤੋਂ ਨਿਕਲਣ ਵਾਲੀਆਂ ਰੇਡੀਏਸ਼ਨ ਦਿਮਾਗ 'ਤੇ ਬੁਰਾ ਅਸਰ ਪਾ ਸਕਦੀਆਂ ਹਨ, ਜਿੰਨਾ ਹੋ ਸਕੇ ਸਪੀਕਰ 'ਤੇ ਗੱਲ ਕਰੋ ਜਾਂ ਬਲੁਟੁਥ ਦੀ ਵਰਤੋਂ ਕਰੋ।
ਚਸ਼ਮਾ ਲਗਾਏ ਹੋਏ ਅਤੇ ਜੇ ਵਾਲ ਗਿੱਲੇ ਹੋਣ ਤਾਂ ਮੋਬਾਈਲ ਦਾ ਇਸਤੇਮਾਲ ਨਾ ਕਰੋ।
ਰਾਤ ਨੂੰ ਸਿਰ ਦੇ ਕੋਲ ਅਤੇ ਛਾਤੀ ਤੋਂ ਮੋਬਾਈਲ ਫੋਨ ਦੂਰ ਰੱਖ ਕੇ ਸੌਵੋਂ।
ਜੇ ਨੈੱਟਵਰਕ ਸਹੀ ਨਾ ਹੋਵੇ ਤਾਂ ਗੱਲ ਨਾ ਕਰੋ ਕਿਉਂਕਿ ਇਸ ਸਮੇਂ ਰੇਡੀਏਸ਼ਨ ਕਾਫੀ ਤੇਜੀ ਨਾਲ ਸਿਗਨਲ ਨੂੰ ਫੜ੍ਹਨ ਦੀ ਕੋਸ਼ਿਸ਼ ਕਰਦੇ ਹਨ, ਜੋ ਸਿਹਾਤ 'ਤੇ ਬੁਰਾ ਅਸਰ ਪਾਉਂਦੇ ਹਨ।
ਚਲਦੇ ਹੋਏ ਮੋਬਾਈਲ 'ਤੇ ਗੱਲ ਨਾ ਕਰੋ। ਜਦੋਂ ਕਾਲ ਲੱਗ ਜਾਵੇ ਤਾਂ ਕੰਨ 'ਤੇ ਮੋਬਾਈਲ ਫੋਨ ਲਗਾਓ। ਰਿੰਗਿੰਗ ਦੌਰਾਨ ਰੇਡੀਏਸ਼ਨ ਜਿਆਦਾ ਤੇਜ਼ ਹੋ ਜਾਂਦੀਆਂ ਹਨ।
ਬੱਚਿਆਂ ਅਤੇ ਮਰੀਜਾਂ ਤੋਂ ਮੋਬਾਈਲ ਦੂਰ ਰੱਖੋ, ਕਿਉਂਕਿ ਉਨ੍ਹਾਂ 'ਤੇ ਰੇਡੀਏਸ਼ਨ ਦਾ ਪ੍ਰਭਾਵ ਛੇਤੀ ਹੁੰਦਾ ਹੈ।
ਬਹੁਤ ਸਾਰੇ ਲੋਕ ਫ੍ਰੀ ਟਾਈਮ ਜਾਂ ਟ੍ਰੈਵਲਿੰਗ ਦੌਰਾਨ ਗੇਮਸ ਖੇਡਣਾ ਪਸੰਦ ਕਰਦੇ ਹਨ ਅਤੇ ਘੰਟਿਆਂ ਬੱਧੀ ਇਸੇ ਵਿਚ ਅੱਖਾਂ ਗੱਡੀ ਰੱਖਦੇ ਹਨ। ਇਸ ਨਾਲ ਇਕ ਤਾਂ ਅੱਖਾਂ 'ਤੇ ਬੁਰਾ ਅਸਰ ਪੈਂਦਾ ਹੈ, ਦੂਜਾ ਉਨ੍ਹਾਂ ਦੀ ਬੌਡੀ ਰੇਡੀਏਸ਼ਨ ਦੇ ਸੰਪਰਕ ਵਿਚ ਵੀ ਜਿਆਦਾ ਦੇਰ ਰਹਿੰਦੀ ਹੈ, ਜੋ ਸਿਹਤ ਲਈ ਨੁਕਸਾਨਦਾਇਕ ਹੈ।
ਮੂੰਹ ਦੇ ਛਾਲਿਆਂ ਨੂੰ ਇਕ ਦਿਨ ਵਿਚ ਹੀ ਠੀਕ ਕਰਨਗੇ ਇਹ ਘਰੇਲੂ ਨੁਸਖੇ
NEXT STORY