ਮੁੰਬਈ— ਹਾਈ ਬਲੱਡ ਪ੍ਰੈੱਸ਼ਰ ਇਕ ਗੰਭੀਰ ਸਮੱਸਿਆ ਹੈ। ਇਸ ਨਾਲ ਪੀੜਤ ਲੋਕਾਂ ਨੂੰ ਆਪਣਾ ਬੀ.ਪੀ. ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ। ਤੁਸੀਂ ਖਜੂਰ ਨਾਲ ਵੀ ਆਪਣਾ ਬਲੱਡ ਪ੍ਰੈੱਸ਼ਰ ਨੂੰ ਕੰਟਰੋਲ 'ਚ ਰੱਖ ਸਕਦੇ ਹੋ।
ਹਾਲਾਂਕਿ ਤੁਹਾਨੂੰ ਇਸ ਨੂੰ ਨਿਯਮਿਤ ਰੂਪ ਨਾਲ ਅਤੇ ਠੀਕ ਮਾਤਰਾ 'ਚ ਖਾਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਰੋਜ਼ਾਨਾ ਕਸਰਤ ਵੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਧਿਆਨ ਰੱਖੋ ਕਿ ਇਸ ਉਪਾਅ ਨਾਲ ਹਾਈ ਬਲੱਡ ਪ੍ਰੈੱਸ਼ਰ ਦੇ ਲਈ ਡਾਕਟਰ ਦੁਆਰਾ ਦੱਸੀਆਂ ਦਵਾਈਆਂ ਵੀ ਖਾਓ। ਜਦੋਂ ਤੁਹਾਨੂੰ ਲੱਗਣ ਲੱਗੇ ਕਿ ਇਸ ਦੇ ਲੱਛਣ ਘੱਟ ਹੋਣ ਲੱਗੇ ਹਨ, ਤਾਂ ਆਪਣੇ ਡਾਕਟਰ ਨੂੰ ਦਵਾਈਆਂ ਘੱਟ ਕਰਨ ਦੀ ਗੱਲ ਕਰੋ। ਖਜੂਰ ਨੂੰ ਹਾਈ ਫਰੂਟ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ, ਜਿਸ ਨਾਲ ਅਣਗਿਣਤ ਫਾਇਦੇ ਹੁੰਦੇ ਹਨ। ਇਸ ਤੋਂ ਇਲਾਵਾ ਇਹ ਟੇਸਟੀ ਵੀ ਹੁੰਦੇ ਹਨ।
ਤੁਹਾਨੂੰ ਚਾਹੀਦੀਆਂ ਹਨ ਇਹ ਚੀਜ਼ਾਂ
- 3 ਖਜੂਰ
- 1 ਗਿਲਾਸ ਗਰਮ ਪਾਣੀ
ਇਸ ਤਰ੍ਹਾਂ ਕਰੋ ਇਸਤੇਮਾਲ
ਰੋਜ਼ਾਨਾ ਸਵੇਰੇ ਨਾਸ਼ਤੇ ਤੋਂ ਪਹਿਲਾਂ ਤਿੰਨ ਖਜੂਰ ਖਾਓ। ਇਸ ਦੇ ਤੁਰੰਤ ਬਾਅਦ ਗਰਮ ਪਾਣੀ ਪੀ ਲਓ। ਇਸ ਤਰ੍ਹਾਂ ਲਗਾਤਾਰ ਤਿੰਨ ਮਹੀਨੇ ਤੱਕ ਕਰੋ। ਹਾਲਾਂਕਿ ਤੁਸੀਂ ਇਕ ਮਹੀਨੇ ਤੋਂ ਬਾਅਦ ਵੀ ਇਸ ਉਪਾਅ ਨੂੰ ਜਾਰੀ ਰੱਖ ਸਕਦੇ ਹੋ।
ਜਾਣੋ ਵਿਆਹ ਤੋਂ ਬਾਅਦ ਕਿਉਂ ਵਧ ਜਾਂਦਾ ਹੈ ਔਰਤਾਂ ਦਾ ਭਾਰ
NEXT STORY